ਜ਼ੀਰਾ/ ਫਿਰੋਜ਼ਪੁਰ ( ਗੁਰਪ੍ਰੀਤ ਸਿੰਘ ਸਿੱਧੂ) ਪੂਰਨ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ (ਜ਼ੀਰੇ ਵਾਲੇ) ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਡੇਰਾ ਹਰਨਾਮਸਰ ਜ਼ੀਰਾ ਵਿਖੇ ਬੜੇ ਸ਼ਰਧਾ ਤੇ ਸਤਿਕਾਰ ਨਾਲ ਮੁੱਖ ਪ੍ਰਬੰਧਕ ਸੰਤ ਬਾਬਾ ਹਰੀ ਸਿੰਘ ਜ਼ੀਰਾ ਦੀ ਦੇਖਰੇਖ ਹੇਠ ਗੁਰਮਤਿ ਸਮਾਗਮ ਕਰਵਾਏ ਗਏ। ਇਸ ਮੌਕੇ ਪੰਥ ਪ੍ਰਸਿੱਧ ਨੌਜਵਾਨ ਰਾਗੀ ਭਾਈ ਆਪਾਰ ਸਿੰਘ (ਜ਼ੀਰੇ ਵਾਲੇ) ਨੇ ਇਲਾਹੀ ਬਾਣੀ ਦੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਸੰਗਤਾਂ ਦੇ ਸਨਮੁੱਖ ਹੁੰਦਿਆਂ ਦੱਸਿਆ ਕਿ ਉਸਨੂੰ ਕੀਰਤਨ ਦੀ ਦਾਤ ਸੰਤਾਂ ਬਾਬਾ ਹਰਨਾਮ ਸਿੰਘ ਜੀ ਤੋਂ ਪ੍ਰਾਪਤ ਹੋਈ ਹੈ। ਉਨਾਂ ਕਿਹਾ ਕਿ ਸੰਤਾਂ ਮਹਾਂਪੁਰਸ਼ਾਂ ਨੇ ਉਸਨੂੰ ਇਸ ਦੁਨੀਆਂ ‘ਚ ਵਿਚਰਨਾ ਸਿਖਾਇਆ ਉਂਗਲੀ ਫੜ ਕੇ ਤੁਰਨਾ ਸਿਖਾਇਆ, ਮਹਾਂਪੁਰਸ਼ਾਂ ਦੀ ਸਾਰੀ ਉਮਰ ਦੇਣ ਨਹੀਂ ਦੇ ਸਕਾਂਗਾ। ਉਨਾਂ ਦੀ ਕ੍ਰਿਪਾ ਨਾਲ ਸਾਨੂੰ ਅੱਜ ਦੇਸ਼ਾਂ-ਵਿਦੇਸ਼ਾਂ ‘ਚੋਂ ਸੰਗਤ ਦਾ ਪਿਆਰ ਮਿਲਿਆ ਹੈ। ਉਪਰੰਤ ਸੰਤ ਬਾਬਾ ਹਰੀ ਸਿੰਘ ਜੀ ਨੇ ਸੰਗਤਾਂ ਦੇ ਸਨਮੁਖ ਹੁੰਦਿਆਂ ਆਖਿਆ ਕਿ ਮਹਾਂਪੁਰਸ਼ਾਂ ਨੇ ਜਿੱਥੇ ਆਪ ਨਾਮ ਸਿਮਰਨ ਜਪਿਆ ਉਥੇ ਦੂਰ ਦੁਰਾਡੇ ਸ਼ਹਿਰ ਪਿੰਡਾਂ ਵਿਚ ਵੀ ਜਾ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਕੇ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਬਾਬਾ ਜੀ ਨੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਉਨ੍ਹਾਂ ਕਿਹਾ ਕਿ ਅਜਿਹੇ ਮਹਾਂਪੁਰਸ਼ ਕਦੇ ਕਦੇ ਹੀ ਇਸ ਧਰਤੀ ਤੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਬਾਬਾ ਹਰਨਾਮ ਸਿੰਘ ਜੀ ਦੇ ਨਾਂ ਤੇ ਜ਼ੀਰਾ ਵਿਖੇ ਵਿਦਿਆਲਾ ਡਿਸਪੈਂਸਰੀ ਅਤੇ ਹੋਰ ਵੀ ਕਈ ਸੰਸਥਾਵਾਂ ਚੱਲ ਰਹੀਆ ਹਨ । ਇਸ ਮੌਕੇ ਸਮਾਗਮ ਵਿੱਚ ਰਾਗੀ ਭਾਈ ਗੁਰਮੁਖ ਸਿੰਘ ਜੀਰੇ ਵਾਲੇ, ਭਾਈ ਮਨਜੀਤ ਸਿੰਘ , ਮਨਪ੍ਰੀਤ ਸਿੰਘ, ਨਿਰਵੈਰ ਸਿੰਘ, ਗੁਰਚਰਨ ਸਿੰਘ, ਪ੍ਰੀਤਮ ਸਿੰਘ, ਅਮਰ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ, ਬਾਬਾ ਤਾਰ ਸਿੰਘ, ਰਾਜ ਸਿੰਘ, ਲਾਂਗਰੀ ਕੁਲਦੀਪ ਸਿੰਘ, ਪੂਰਨ ਸਿੰਘ ਪੈਸਟੀਸਾਈਡ , ਅਮਰ ਸਿੰਘ ਸਾਬਕਾ ਕੌਂਸਲਰ,ਮੁਖਤਿਆਰ ਸਿੰਘ, ਸੁਖਵਿੰਦਰ ਸਿੰਘ ,ਗੁਰਚਰਨ ਸਿੰਘ ,ਅਮਰਜੀਤ ਸਿੰਘ ਘੁੰਮਣ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਹਾਜ਼ਰੀਆਂ ਭਰੀਆਂ। ਇਸ ਮੌਕੇ ਆਈਆਂ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਿਆ ਗਿਆ।
27
