ਜ਼ੀਰਾ/ ਫਿਰੋਜ਼ਪੁਰ 4 ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ) ਬਾਰ ਐਸੋਸੀਏਸ਼ਨ ਜ਼ੀਰਾ ਵੱਲੋਂ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਬਾਰ ਰੂਮ ਕੋਰਟ ਕੰਪਲੈਕਸ ਤਹਿਸੀਲ ਕਚਹਿਰੀ ਜ਼ੀਰਾ ਵਿਖੇ ਕਰਵਾਇਆ ਗਿਆ। ਇਸ ਮੌਕੇ ਨਵੇਂ ਵਰ੍ਹੇ ਦੀ ਆਮਦ ਮੌਕੇ ਰੱਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਕੀਰਤਨੀ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰਵਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਵਰਿੰਦਰ ਕੁਮਾਰ ਅਗਰਵਾਲ, ਸੀ ਜੀ ਐਮ (ਲੀਗਲਏਡ)ਮੈਡਮ ਅਨੂਰਾਧਾ,ਜੱਜ ਪਰਹਿਮਾ ਸਿੰਗਲਾ, ਮੈਡਮ ਗੁਰਪ੍ਰੀਤ ਕੌਰ,ਜੱਜ ਦੀਪਾਲ ਸਿੰਘ,ਐਸ ਡੀ ਐਮ ਜ਼ੀਰਾ ਆਦਿ ਨਤਮਸਤਕ ਹੋਏ ਅਤੇ ਬਾਰ ਐਸੋਸੀਏਸ਼ਨ ਜ਼ੀਰਾ ਦੇ ਪ੍ਰਧਾਨ ਹਰਗੁਰਬੀਰ ਸਿੰਘ ਗਿੱਲ ਨੇ ਸਮੂਹ ਅਹੁਦੇਦਾਰ ਦੀ ਅਗਵਾਈ ਹੇਠ ਆਏ ਮਹਿਮਾਨਾਂ ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਮੂਹ ਮਹਿਮਾਨਾਂ ਦਾ ਪ੍ਰਧਾਨ ਹਰਗੁਰਬੀਰ ਸਿੰਘ ਗਿੱਲ ਨੇ ਧੰਨਵਾਦ ਕਰਦਿਆਂ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸੰਗਤਾਂ ਵਿੱਚ ਐਡਵੋਕੇਟ ਹਰਿ ਗੁਰਬੀਰ ਸਿੰਘ ਗਿੱਲ, ਮੁਖਤਿਆਰ ਸਿੰਘ ਸਿੱਧੂ, ਜਗਦੀਪ ਸਿੰਘ, ਅਮਰਦੀਪ ਸਿੰਘ, ਸਵਪਨਦੀਪ ਸਿੰਘ ਬਧੇਸਾ,ਐਚ ਐਸ ਕਰਵਲ, ਮੇਜਰ ਸਿੰਘ ਸੰਧੂ, ਜਗਵਿੰਦਰ ਸਿੰਘ ਭੁੱਲਰ,ਬੀ ਐੱਸ ਧੰਜੂ,ਆਰ ਐਸ ਬਧੇਸਾ,ਐਸ ਕੇ ਸਿੰਗਲਾ, ਕੇ ਐਸ ਢਿੱਲੋ, ਰਾਜਨ ਲੂੰਬਾ, ਮਨਜੋਤ ਸਿੰਘ, ਰਮਨੀਕ ਸਿੰਘ ਸੋਢੀ , ਲਵਪ੍ਰੀਤ ਸਿੰਘ ਸਿੱਧੂ, ਸੰਦੀਪ ਕੰਡਿਆਲ ਆਦਿ ਹਾਜ਼ਰ ਸਨ।