Home ਪੰਜਾਬ ਹੇਮਕੁੰਟ ਸਕੂਲ ਵਿਖੇ ਮਨਾਇਆਂ ਗਿਆ “ਡਾਕਟਰ ਦਿਵਸ”

ਹੇਮਕੁੰਟ ਸਕੂਲ ਵਿਖੇ ਮਨਾਇਆਂ ਗਿਆ “ਡਾਕਟਰ ਦਿਵਸ”

by Rakha Prabh
7 views

ਭਾਰਤ ‘ਚ ਇੱਕ ਜੁਲਾਈ ਨੰੁ “ਡਾਕਟਰ ਦਿਵਸ” ਵਜੋਂ ਮਨਾਇਆ ਜਾਂਦਾ ਹੈ । ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵ ੰਤ ਸਿੰਘ ਸੰਧੂ ਅਤੇ ਐੱਮ.ਡੀ ਮੈਡਮ ਰਣਜੀਤ ਕੌਰ ਸੰਧੂ ਦੀ ਦੇਖ-ਰੇਖ ਵਿੱਚ “ਡਾਕਟਰ ਦਿਵਸ” ਮਨਾਇਆ ਗਿਆ। ਉਹਨਾਂ ਨੇ ਕਿਹਾ ਕਿ ਇਹ ਦਿਵਸ ਭਾਰਤ ਵਿੱਚ ਡਾਕਟਰ ਬਿਧਨ ਚੰਦਰਾ ਵੱਲੋਂ ਦਿੱਤੇ ਯੋਗਦਾਨ ਨੰੁ ਯਾਦ ਕਰਦੇ ਹੋਏ ਮਨਾਇਆ ਜਾਂਦਾ ਹੈ ।ਡਾਕਟਰ ਨੰੁ ਰੱਬ ਦਾ ਦਰਜਾ ਦਿੱਤਾ ਗਿਆ ਹੈ ਕਿਉਕਿ ਡਾਕਟਰ ਲੋਕਾਂ ਨੰੁ ਜੀਵਨ ਦਿੰਦੇ ਹਨ।ਲੋਕ ਡਾਕਟਰਾਂ ਦੇ ਕੰਮਾਂ ਨੰੁ ਸਲਾਮ ਕਰਦੇ ਹਨ।ਸ੍ਰੀ ਹੇਮਕੁੰਟ ਸਕੂਲ ਦੇ ਅਧਿਅਪਕਾਂ ਵੱਲੋਂ ਡਾ: ਜਸਪਾਲ ਸਿੰਘ, ਡਾ: ਰਾਜ ਕੁਮਾਰ,ਡਾ: ਬਜਾਜ,ਡਾ: ਭੁਪਿੰਦਰ ਸਿੰਘ, ਡਾ: ਅਸ਼ੋਕ,ਡਾ: ਚਾਹਤ ਕੰਬੋਜਮ,ਡਾ: ਰਮਨ ਕੁਮਾਰ,ਡਾ: ਧਰਮਵੀਰ ਸਿੰਘ,ਡਾ: ਰੋਬਨਿ,ਡਾ: ਰਾਜਦਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਅਤੇ ਸਨਮਾਨ ਵਜੋਂ ਗੁਲਦਸਤੇ ਅਤੇ ਧੰਨਵਾਦ ਕਾਰਡ ਭੇਟ ਕੀਤੇ ਗਏ ਅਤੇ ਉਹਨਾਂ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਪ੍ਰਸ਼ੰਸਾ ਕੀਤੀ ਅਤੇ ਨਾਲ ਹੀ ਮਿਠਾਈ ਖਵਾ ਕੇ ਮੁੂੰਹ ਮਿੱਠਾ ਕੀਤਾ ਗਿਆ। । ਇਸ ਸਮੇਂ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਕਿਹਾ ਕਿ ਡਾਕਟਰਾਂ ਨੰੁ ਅਸੀ ਦੂਸਰਾ ਰੱਬ ਮੰਨਦੇ ਹਨ।ਕਿਉਕਿ ਮੁਸੀਬਤ ਸਮੇਂ ਕਿਸੇ ਵਿਆਕਤੀ ਦੀ ਜਾਨ ਬਚਾਉਣ ਦੀ ਜਿੰਮੇਦਾਰੀ ਡਾਕਟਰਾਂ ਦੇ ਹੱਥ ਵਿੱਚ ਹੁੰਦੀ ਹੈ ਜੋ ਕਿ ਇਨਸਾਨ ਨੂੰ ਨਵੀਂ ਜਿੰਦਗੀ ਦੇ ਸਕਦੇ ਹਨ ।

Related Articles

Leave a Comment