Home ਪੰਜਾਬ ਸਮਾਧੀ ਸ਼ੰਕਰਪੁਰੀ ਵਿਖੇ ਮੇਲਾ ਵਿਆਸ ਪੂਜਾ ਸ੍ਰੀ ਮਦ ਭਗਵਤ ਕਥਾ ਤੇ ਜੋਤੀ ਪ੍ਰਚੰਡ ਨਾਲ ਹੋਇਆ ਅਰੰਭ

ਸਮਾਧੀ ਸ਼ੰਕਰਪੁਰੀ ਵਿਖੇ ਮੇਲਾ ਵਿਆਸ ਪੂਜਾ ਸ੍ਰੀ ਮਦ ਭਗਵਤ ਕਥਾ ਤੇ ਜੋਤੀ ਪ੍ਰਚੰਡ ਨਾਲ ਹੋਇਆ ਅਰੰਭ

by Rakha Prabh
14 views

 ਜ਼ੀਰਾ/ ਫਿਰੋਜ਼ਪੁਰ 3 ਜੁਲਾਈ (ਗੁਰਪ੍ਰੀਤ ਸਿੰਘ ਸਿੱਧੂ)

ਮੇਲਾ ਵਿਆਸ ਪੂਜਾ ਸਮਾਧੀ ਸ਼ੰਕਰਾਪੁਰੀ ਸਨੇਰ ਰੋਡ ਜ਼ੀਰਾ ਵਿਖੇ ਸ੍ਰੀ ਮੱਧ ਭਗਵਤ ਕਥਾ ਗਿਆਨ ਯੱਗ ਦੀ ਕਥਾ ਨਾਲ ਅਰੰਭ ਹੋ ਗਿਆ। ਸਮਾਧੀ ਸ਼ੰਕਰਾਪੁਰੀ ਜ਼ੀਰਾ ਦੇ ਮੁੱਖ ਪ੍ਰਬੰਧਕ ਮਹਾਂਮੰਡਲੇਸ਼ਵਰ 1008 ਸੁਵਾਮੀ ਕਮਲਪੁਰੀ ਜੀ ਮਹਾਰਾਜ ਜੀ ਦੀ ਦੇਖ ਰੇਖ ਹੇਠ ਮੇਲਾ ਵਿਆਸ ਪੂਜਾ ਦੀ ਅਰੰਭਤਾ ਸਮਾਜ ਸੇਵੀ ਕਪਿਲ ਰਿਸ਼ੀ ਸੇਠੀ ਪ੍ਰਧਾਨ ਰਾਮ ਸ਼ਰਣਮ,ਹਾਕਮ ਸਿੰਘ ਅਰੋੜਾ ਪ੍ਰਧਾਨ ਅਰੋੜ ਵੰਸ਼ , ਪਵਨ ਕੁਮਾਰ ਲੱਲੀ ਪ੍ਰਧਾਨ ਕਾਲਕਾ ਧਾਮ ,, ਪਿਆਰਾ ਸਿੰਘ ਢਿੱਲੋ ਸਾਬਕਾ ਪ੍ਰਧਾਨ ਨਗਰ ਕੌਂਸਲ, ਚਰਨਜੀਤ ਸਿੰਘ ਸਿੱਕੀ ਕੌਂਮੀ ਪ੍ਰਧਾਨ ਅਰੋੜ ਵੰਸ਼ ਨੇ ਆਪਣੇ ਘਰ ਕਮਲਾਂ ਨਾਲ ਜੋਤੀ ਪ੍ਰਚੰਡ ਕਰਵਾਈ ਅਤੇ ਸਤਿੰਦਰ ਸਚਦੇਵਾ ਸਟੇਟ ਵਾਈਸ ਪ੍ਰਧਾਨ ਭਾਵਿਪ ,ਵੀਰ ਸਿੰਘ ਚਾਵਲਾ ਡਾਇਰੈਕਟਰ ਰਾਖਾ ਪ੍ਰਭ ਫਾਊਂਡੇਸ਼ਨ ਸੁਸਾਇਟੀ, ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ,ਜਨਕ ਰਾਜ ਗੋਤਮ ਆਗੂ ਹਿੰਦੂ ਵਿਸ਼ਵ ਪ੍ਰੀਸ਼ਦ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪ ਸ ਸ ਫ ਨੇ ਸੁਵਾਮੀ ਕਮਲਪੁਰੀ ਜੀ ਅਤੇ ਸ਼ਾਸਤਰੀ ਅਸ਼ਵਨੀ ਕੁਮਾਰ ਨੂੰ ਹਾਰ ਪਹਿਨਾ ਕਿ ਆਰੰਭਤਾ ਕਰਵਾਈ। ਜਦੋਂ ਕਿ ਅੱਜ ਦੀ ਕਥਾ ਦੀ ਸੇਵਾ ਪੁਸਪਾ ਭਾਟੀਆ ਪਤਨੀ ਸਵ ਅਮਰ ਨਾਥ ਭਾਟੀਆ ਦੇ ਪਰਿਵਾਰ ਵੱਲੋਂ ਕੀਤੀ ਗਈ। ਇਸ ਦੌਰਾਨ ਸੁਵਾਮੀ ਕਮਲਪੁਰੀ ਜੀ ਨੇ ਮੇਲਾ ਵਿਆਸ ਪੂਜਾ ਦੀ ਮਹੱਤਤਾ ਤੋਂ ਸ਼ਰਧਾਲੂਆਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਇਸ ਦਿਨ ਗੁਰੂ ਪੂਜਾ ਕੀਤੀ ਜਾਂਦੀ ਹੈ। ਉਪਰੰਤ ਭਗਯਾਵਤਾ ਅਚਾਰਿਆ ਸਾਸਤਰੀ ਅਸ਼ਵਨੀ ਕੁਮਾਰ ਨੇ ਸੰਗਤਾਂ ਦੇ ਸਨਮੁੱਖ ਹੁੰਦਿਆਂ ਸ੍ਰੀ ਮੱਧ ਭਗਵਤ ਕਥਾ ਦਾ ਸਾਰ ਸੁਣਾਉਂਦਿਆਂ ਮਨੁੱਖ ਨੂੰ ਪਰਮਾਤਮਾ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਗੁਰੂ ਤੋਂ ਗਿਆਨ ਲੈ ਕੇ ਕੀਤੀ ਗਈ ਭਗਤੀ ਹੀ ਭਵਸਾਗਰ ਤੋਂ ਪਾਰ ਕਰ ਸਕਦੀ ਹੈ । ਇਸ ਮੌਕੇ ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ,ਜਗਦੇਵ ਸ਼ਰਮਾ ਮੈਂਬਰ ਸਮਾਧੀ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਾਗਮ ਦੀ ਲੜੀ ਤਹਿਤ 9 ਜੁਲਾਈ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ 10 ਜੁਲਾਈ ਨੂੰ ਗੁਰੂ ਪੂਜਾ ਦਿਵਸ ਬੜੀ ਸ਼ਰਧਾ ਦੇ ਭਾਵਨਾ ਨਾਲ ਮਨਾਇਆ ਜਾਵੇਗਾ ਅਤੇ ਆਈਆਂ ਸੰਗਤਾਂ ਲਈ ਲੰਗਰ ਭੰਡਾਰੇ ਅਤੁੱਟ ਵਰਤਾਏ ਜਾਣਗੇ। ਇਸ ਮੌਕੇ ਸਮਾਗਮ ਵਿੱਚ ਕੁਲਭੂਸ਼ਨ ਸ਼ਰਮਾ, ਰਾਮ ਤੀਰਥ ਸ਼ਰਮਾ, ਕੇ ਕੇ ਗੁਪਤਾ,ਰਜਿੰਦਰ ਕੁਮਾਰ ਮੰਗਾ, ਚਾਂਦ ਅਰੋੜਾ, ਅਮਨ ਗਰੋਵਰ, ਸਤਨਾਮ ਸਿੰਘ , ਗੁਲਸ਼ਨ ਝੱਟਾ, ਅਸ਼ੋਕ ਮਨਚੰਦਾ ਕੌਸਲਰ, ਜਗਦੀਸ਼ ਜਨੇਜਾ, ਦੀਪਾ ਕੰਡਾ, ਦਿਲਪ੍ਰੀਤ ਸਿੰਘ ਸਿੱਧੂ, ਡਾ ਰਛਪਾਲ ਸਿੰਘ ਗਿੱਲ ਸਾਬਕਾ ਪ੍ਰਧਾਨ , ਹਰੀਸ਼ ਤਾਗੜਾ ਵਾਈਸ ਪ੍ਰਧਾਨ, ਸੰਦੀਪ ਸ਼ਰਮਾ,ਰਾਮ ਕ੍ਰਿਸ਼ਨ, ਰਾਮ ਜੀ, ਰੈਨੂੰ ਵਿੱਜ, ਤੇਜਿੰਦਰ ਕੌਰ ਬੱਬੂ , ਪ ਵੀਨ ਕੁਮਾਰੀ,ਜਸਵਿੰਦਰ ਕੌਰ , ਰੀਮਾ ਵਿੱਜ,ਸੁਮਨ ਬੰਸੀਵਾਲ, ਪ੍ਰਵੀਨ ਕਾਲੀਆਂ,ਬਿੰਦਰ ਕੌਰ, ਵੀਨਾ ਜਿੰਦਲ ਆਦਿ ਸ਼ਹਿਰ ਦੇ ਪੱਤਵੰਤਿਆ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਕਥਾ ਦਾ ਅਨੰਦ ਮਾਣਿਆ ।

Related Articles

Leave a Comment