ਜ਼ੀਰਾ/ ਫਿਰੋਜ਼ਪੁਰ 29 ਜੂਨ (ਗੁਰਪ੍ਰੀਤ ਸਿੰਘ ਸਿੱਧੂ)
ਦਰਗਾਹ ਪੀਰ ਬਾਬਾ ਮੋਜਦੀਨ ਜ਼ੀਰਾ ਦਾ ਸਲਾਨਾ ਜੋੜ ਮੇਲਾ ਪੀਰ ਬਾਬਾ ਮੋਜਦੀਨ ਵੈਲਫ਼ੇਅਰ ਸੁਸਾਇਟੀ ਰਜਿ ਨੰ 3598 ਵੱਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੋਜੂਦਾ ਗੱਦੀ ਨਸ਼ੀਨ ਬਾਬਾ ਦਿੱਲਵਰ ਹੁਸੈਨ ਜ਼ੀਰਾ ਦੀ ਅਗਵਾਈ ਹੇਠ ਮਿਤੀ 30 ਜੂਨ 2025 (16 ਹਾੜ) ਦਿਨ ਸੋਮਵਾਰ ਨੂੰ ਸਮੂਹ ਸ਼ਹਿਰ ਨਿਵਾਸੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸਰਧਾ ਤੇ ਧੂੰਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਾਬ ਅਨਵਰ ਹੁਸੈਨ ਪ੍ਰਧਾਨ ਦਰਗਾਹ ਪੀਰ ਬਾਬਾ ਮੌਜਦੀਨ ਜ਼ੀਰਾ ਨੇ ਦੱਸਿਆ ਕਿ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਜ਼ੀਰਾ ਅਤੇ ਗੁਰਦੀਪ ਸਿੰਘ ਢਿੱਲੋ ਮੈਬਰ ਪੰਜਾਬ ਪ੍ਦੇਸ਼ ਕਾਂਗਰਸ ਕਮੇਟੀ ਗੱਦੀਨਸ਼ੀਨ ਬਾਬਾ ਦਿੱਲਵਰ ਹੁਸੈਨ ਦੀ ਅਗਵਾਈ ਹੇਠ ਬਾਬਾ ਜੀ ਦੇ ਰੋਜਿਆ ਉਪਰ ਚਾਦਰ ਚੜਾਉਣ ਦੀ ਰਸਮ ਅਦਾ ਕਰਨਗੇ। ਉਨ੍ਹਾਂ ਦੱਸਿਆ ਕਿ ਮੇਲੇ ਦੋਰਾਨ ਪੰਜਾਬੀ ਸਿੰਗਰ ਦੋਗਾਣਾ ਜੋੜੀ ਅਰਸ਼ਦੀਪ ਚੋਟੀਆ ਅਤੇ ਮੈਡਮ ਆਰ ਨੂੰਰ , ਜੋਤੀ ਗਿੱਲ ਆਪਣੇ ਗੀਤਾ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਕਿਹਾ ਕਿ ਗੱਦੀਨਸੀਨ ਬਾਬਾ ਦਿਲਵਰ ਹੁਸੈਨ ਅਤੇ ਕੁਲਬੀਰ ਸਿੰਘ ਜ਼ੀਰਾ ,ਗੁਰਦੀਪ ਸਿੰਘ ਢਿੱਲੋ ਆਈਆਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਸਿਰੋਪੇ ਦੇ ਕਿ ਸਨਮਾਨ ਕਰਨਗੇ।ਇਸ ਮੋਕੇ ਦਰਗਾਹ ਪੀਰ ਬਾਬਾ ਮੌਜਦੀਨ ਵੈਲਫੇਅਰ ਸੁਸਾਇਟੀ ਵੱਲੋਂ ਮੇਲੇ ਵਿੱਚ ਚਾਹ ਪਾਣੀ ਅਤੇ ਲੰਗਰ ਭੰਡਾਰਾ ਅਤੁੰਟ ਵਰਤਾਇਆ ਜਾਵੇਗਾ। ਇਸ ਮੋਕੇ ਉਨ੍ਹਾਂ ਦੇ ਨਾਲ ਵਿਜੈ ਵੋਹਰਾ, ਹੀਰਾ ਲਾਲ, ਰਾਮ, ਬਾਬਾ ਬਲਵੀਰ ਸਿੰਘ, ਜੋਗਾ ਸਿੰਘ, ਗੁਰਪ੍ਰੇਮ ਸਿੰਘ ਵਕੀਲਾ ਵਾਲਾ, ਸਰਵਨ ਕੁਮਾਰ, ਗੋਲਡੀ ਮਾਹਲਾ,ਅਜੀਤ ਸਿੰਘ ਘਾਰੂ,ਪੂਰਨ ਚੰਦ, ਅਸੋਕ ਕੁਮਾਰ ਹੰਸ, ਭਜਨ ਸਿੰਘ ਪੱਪੀ ਆਦਿ ਸੁਸਾਇਟੀ ਮੈਂਬਰ ਹਾਜਰ ਸਨ।
