1
ਜ਼ੀਰਾ ਫਿਰੋਜ਼ਪੁਰ ( ਗੁਰਪ੍ਰੀਤ ਸਿੰਘ ਸਿੱਧੂ)
ਸਿੱਧਪੀਠ ਮੰਦਰ ਮਾਤਾ ਵੈਸ਼ਨੂੰ ਦੇਵੀ ਪਿੰਡ ਬੱਲ ਵੱਲੋਂ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਅਤੇ ਸਾਵਣ ਦੇ ਮਹੀਨੇ ਨੂੰ ਸਮਰਪਿਤ ਸਲਾਨਾ ਖੀਰ ਪੂੜਿਆਂ ਦਾ ਲੰਗਰ ਭੰਡਾਰਾ ਅੱਜ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬੱਲ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਸੋਨੂੰ ਸ਼ਾਹ ਹਰੀਕੇ ਨੇ ਦੱਸਿਆ ਕਿ ਮੰਦਰ ਦੇ ਸੰਸਥਾਪਕ ਗੁਰੂ ਮਹਾਰਾਜ ਮਾਤਾ ਸਰਪ੍ਰੀਤ ਦੇਵੀ ਜੀ ਦੀ ਰਹਿਨੁਮਾਈ ਹੇਠ 9 ਅਗਸਤ 2025 ਦਿਨ ਸ਼ਨੀਵਾਰ ਨੂੰ ਖੀਰ ਪੂੜਿਆਂ ਦਾ ਲੰਗਰ ਭੰਡਾਰਾ ਅੱਜ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਹਾਰਾਜ ਮਾਤਾ ਸਰਪ੍ਰੀਤ ਜੀ ਦੁਪਹਿਰ 1 ਵਜੇ ਗੱਦੀ ਤੇ ਬਿਰਾਜਮਾਨ ਹੋਣਗੇ ਅਤੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਇਲਾਕੇ ਭਰ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਲੰਗਰ ਭੰਡਾਰੇ ਵਿੱਚ ਪਹੁੰਚ ਕੇ ਮਹਾਮਾਈ ਦਾ ਅਸ਼ੀਰਵਾਦ ਪ੍ਰਾਪਤ ਕਰੋ।
