ਜ਼ੀਰਾ/ਫਿਰੋਜ਼ਪੁਰ 23 ਫਰਵਰੀ (ਗੁਰਪ੍ਰੀਤ ਸਿੰਘ ਸਿੱਧੂ)
ਉਘੇ ਸਮਾਜ ਸੇਵੀ ਅਤੇ ਮਹਾਨ ਨੇਤਰਦਾਨੀ ਸਵ ਰਵੀ ਕਾਂਤ ਜ਼ੈਨ ਜੀ ਦੀ ਪਵਿੱਤਰ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ, ਸ਼ਕਲ ਜ਼ੈਨ ਸਮਾਜ, ਭੂਸ਼ਣ ਐਂਡ ਸੰਨਜ਼ ਜ਼ੀਰਾ ਦੇ ਸਹਿਯੋਗ ਨਾਲ ਸੇਵਾ ਭਾਰਤੀ ਜ਼ੀਰਾ ਵੱਲੋਂ ਜੈਨ ਜਨਾਨਾ ਹਸਪਤਾਲ ਜ਼ੀਰਾ ਵਿਖੇ ਵਿਸਾਲ ਖੂਨਦਾਨ ਕੈਂਪ ਲਗਵਾਇਆ ਗਿਆ। ਜਿਥੇ ਖੂਨਦਾਨ ਕੈਂਪ ਦਾ ਰਸਮੀ ਉਦਘਾਟਨ ਸ੍ਰੀ ਵਰੁਣ ਜੈਨ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮਧੂ ਮਿੱਤਲ ਸਰਪ੍ਰਸਤ ਸੇਵਾ ਭਾਰਤੀ ਪੰਜਾਬ , ਸੇਵਾ ਭਾਰਤੀ ਜ਼ੀਰਾ ਦੇ ਪ੍ਰਧਾਨ ਪ੍ਰੀਤਮ ਸਿੰਘ ਪ੍ਰਧਾਨ, ਰਜਿੰਦਰ ਬੰਸੀਵਾਲ ਵਿਭਾਗ ਮੰਤਰੀ ਫਿਰੋਜਪੁਰ, ਸੁਖਦੇਵ ਬਿੱਟੂ ਵਿੱਜ ਸੀਨੀਅਰ ਮੀਤ ਪ੍ਰਧਾਨ,ਐਨ ਕੇ ਨਾਰੰਗ ਜਨਰਲ ਸਕੱਤਰ ਆਦਿ ਤੋਂ ਇਲਾਵਾਂ ਸਕਲ ਜ਼ੈਨ ਸਮਾਜ ਦੇ ਆਗੂ ਵੀਰ ਜ਼ੈਨ ,ਜਨਿੰਦਰ ਜੈਨ ਨਰੇਸ਼ ਕੁਮਾਰ ਜੈਨ ,ਰੋਬਿਨ ਜ਼ੈਨ,ਮੋਹਿਤ ਜ਼ੈਨ, ਰੋਹਿਤ ਜ਼ੈਨ , ਤਰੁਣ ਜ਼ੈਨ, ਐਡਵੋਕੇਟ ਵਿਨੋਦ ਕੁਮਾਰ ਸੂਦ, ਪ੍ਰਦੀਪ ਜ਼ੈਨ,ਸੰਜੀਵ ਜ਼ੈਨ, ਮੋਨਾ ਜ਼ੈਨ, ਰਮੇਸ਼ ਜੈਨ ਫਿਰੋਜਪੁਰ, ਸੰਚਿਤ ਜ਼ੈਨ,ਪ੍ਰੀਆ ਜ਼ੈਨ,ਹੰਸ ਰਾਜ ਜ਼ੈਨ, ਰਜਨੀਸ਼ ਜ਼ੈਨ ਕਾਲਾ,ਜਤਿਨ ਜਿੰਦਾਲ,ਪੁਨਿਤ ਜ਼ੈਨ,ਨਛੱਤਰ ਸਿੰਘ ਪ੍ਰਧਾਨ ਸਹਾਰਾ ਕਲੱਬ, ਲੈਕਚਰਾਰ ਨਰਿੰਦਰ ਸਿੰਘ ਪ੍ਰਧਾਨ ਐਨਜੀਓ ਕੋਆਰਡੀਨੇਸ਼ਨ ਕਮੇਟੀ, ਸੁਮਨ ਬੰਸੀਵਾਲ,ਡਾ ਰਮੇਸ਼ ਚੰਦਰ,ਹਰਜੀਤ ਸਿੰਘ, ਕਲਭੂਸ਼ਨ ਜੈਨ, ਮਾਸਟਰ ਬ੍ਰਿਜ ਭੂਸ਼ਣ ਸ਼ਰਮਾ,ਰਜੇਸ਼ ਢੰਡ ਪ੍ਰਧਾਨ ਪ੍ਰੈੱਸ ਕਲੱਬ ਜੀਰਾ,ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ, ਸਤਪਾਲ ਨਰੂਲਾ,ਹਰਪਾਲ ਸਿੰਘ ਦਰਗਣ ,ਅਮਰੀਕ ਸਿੰਘ ਅਹੂਜਾ, ਮੁਸਕਾਨ ਵਰਮਾ, ਵੀਨਾ ਸ਼ਰਮਾ, ਗੁਰਪ੍ਰੀਤ ਸਿੱਧੂ ਮੀਤ ਪ੍ਰਧਾਨ ਪ੍ਰੈਸ ਕਲੱਬ, ਮੀਨਾਕਸ਼ੀ ਗੁਪਤਾ , ਸੁੰਦਰ ਸੂਦ, ਰਮਾ ਸ਼ਰਮਾ ਆਦਿ ਹਾਜ਼ਰ ਸਨ। ਇਸ ਮੌਕੇ ਸਵ ਸ੍ਰੀ ਰਵੀਕਾਂਤ ਜ਼ੈਨ ਦੇ ਸਪੁੱਤਰ ਸੰਚਿਤ ਜ਼ੈਨ ਨੇ ਮੁੱਖ ਮਹਿਮਾਨਾਂ ਅਤੇ ਆਏ ਵੱਖ ਵੱਖ ਸੰਸਥਾਵਾਂ ਦੇ ਆਗੂਆਂ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਬਲੱਡ ਬੈਂਕ ਫਰਿਦਕੋਟ ਡਾਕਟਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਆਪਣੇ ਬਜ਼ੁਰਗਾਂ ਨੂੰ ਯਾਦ ਰੱਖਦੇ ਹਨ ਉਹ ਹਮੇਸ਼ਾ ਤਰੱਕੀ ਦੇ ਰਾਹ ਦਿਸੇਰਾ ਸਾਬਤ ਹੋਏ ਹਨ।
