5
-ਮਹਿੰਗੀਆਂ ਕਾਰਾਂ,
ਗੰਨਮੈਨਾਂ ਦੀਆਂ ਡਾਰਾਂ,
ਸੋਹਣੀਆਂ ਨਾਰਾਂ, ਚੁਫੇਰੇ ਰੱਖਣ!
ਡੇਰੇ ਫੈਲਾਉਣ, ਜਾਇਦਾਦਾਂ ਵਧਾਉਣ
ਦੀ ਲਾਲਸਾ ਰੱਖਣ!
ਸ਼ੋਸ਼ਲ-ਮੀਡੀਆ ‘ਤੇ
ਬਲੌਗਰ ਬਣ ਬਣ ਧੂੜਾਂ ਪੱਟਣ!
ਮਹਿੰਗੇ ਵਸਤਰ ਪਹਿਨਣ,
ਸੁੱਕੇ ਮੇਵੇ ਤੇ ‘ਫੀਮ ਛਕਣ!
ਮਖਮਲੀ ਗਲੀਚਿਆਂ ‘ਤੇ
ਕੂਲੇ-ਕੂਲੇ ਪੈਰ ਰੱਖਣ ਵਾਲੇ ਬਾਬੇ
ਜਦੋਂ ਮਾਲਾ ਕੀਲੀ ‘ਤੇ ਟੰਗ ਕੇ, ਰਾਜਸੱਤਾ ਵਲ ਭੱਜਣ,
ਤਾਂ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਕਿ –
ਰੱਬ ਨਾਲੋਂ ਰਾਜ-ਸੱਤਾ ਉੱਚੀ ਆ, ਤੇ ਇਕ ਉਹ ਕੁੰਜੀ ਆ!
ਜਿਥੇ ਕਿਸਮਤ ਦਾ ਜਿੰਦਰਾ ਖੁੱਲ੍ਹ ਜਾਂਦਾ!
ਵੱਡੇ-ਵੱਡੇ ਮਸਲਿਆਂ ਦਾ ਹੱਲ ਹੁੰਦਾ!
ਨਾ ਅੱਜ ਹੁੰਦਾ, ਨਾ ਕੱਲ੍ਹ ਹੁੰਦਾ,
ਹਰ ਔਕੜ ਦਾ ਪਲਾਂ ‘ਚ ਹੱਲ ਹੁੰਦਾ!
-ਸੁਖਦੇਵ
ਸਲੇਮਪੁਰੀ 9780620233
