Home ਚੰਡੀਗੜ੍ਹ ਖਾਲਸਾ ਕਾਲਜ ਮਹਿਤਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸੈਮੀਨਾਰ ਕਰਵਾਇਆ

ਖਾਲਸਾ ਕਾਲਜ ਮਹਿਤਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸੈਮੀਨਾਰ ਕਰਵਾਇਆ

by gpsingh
21 views
ਅੰਮ੍ਰਿਤਸਰ, ( ਬਾਬਾ ਸੁਖਵੰਤ ਸਿੰਘ ਚੰਨਣਕੇ ) :- ਦਮਦਮੀ ਟਕਸਾਲ ਦੇ ਮੌਜ਼ੂਦਾ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿਡਰਾਂਵਾਲ਼ਿਆਂ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਕਾਲਜ ਮਹਿਤਾ ਵਿਖੇ ਅਮਰ ਸ਼ਹੀਦ ਬਾਬਾ ਦੀਪ ਜੀ ਦੇ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਮੌਕੇ ਵਿਦਿਆਰਥੀਆਂ ਨੇ ਬਾਬਾ ਜੀ ਦੇ ਜੀਵਨ ਨੂੰ ਕਵਿਤਾਵਾਂ, ਸ਼ਬਦ, ਭਾਸ਼ਣ ਅਤੇ ਕਵੀਸ਼ਰੀ ਆਦਿ ਦੁਆਰਾ ਪੇਸ਼ ਕੀਤਾ।ਇਸ ਸੁਨਿਹਰੇ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਜਲਾਲਉਸਮਾ ਨੇ ਮਹਾਂਪੁਰਖਾਂ ਦੀ ਬਹੁਪੱਖੀ ਸ਼ਖਸੀਅਤ ਦੀ ਉਸਤਤ ਕਰਦਿਆਂ ਦੱਸਿਆਂ ਕਿ ਖਾਲਸਾ ਪੰਥ ਦੇ ਰੱਖਿਅਕ, ਸੂਰਬੀਰ ਤੇ ਮਹਾਨ ਵਿਦਵਾਨ, ਆਗੂ ਅਤੇ ਜੰਗੀ ਜਰਨੈਲ, ਕਥਨੀ ਤੇ ਕਰਨੀ ਦੇ ਸੂਰੇ, ਤਲਵਾਰ ਦੇ ਧਨੀ, ਨੇਕੀ ਤੇ ਭਗਤੀ ਦੀ ਸਾਖਿਆਤ ਮੂਰਤ, ਅਣਖ ਤੇ ਸ਼ਕਤੀ ਦੇ ਸੋਮੇ, ਪਵਿੱਤਰ ਸ਼ਹੀਦ  ਬਾਬਾ ਦੀਪ ਸਿੰਘ ਜੀ ਨੇ 26 ਜਨਵਰੀ, 1682ਈ. ਨੂੰ ਪਿੰਡ ਪਹੂਵਿੰਡ, ਜਿਲ੍ਹਾ ਤਰਨਤਾਰਨ ਦੀ ਧਰਤੀ ਤੇ ਅਵਤਾਰ ਧਾਰਿਆ। ਬਾਬਾ ਜੀ ਦੇ ਜੀਵਨ ਦੀਆਂ ਮੁੱਖ ਘਟਨਾਵਾਂ, ਚਾਰ ਬੀੜਾਂ ਦੀ ਤਿਆਰੀ, ਸ਼ਹੀਦ ਮਿਸਲ ਦੇ ਮੁੱਖੀ, ਅਠਾਰਾਂ ਸੇਰ ਖੰਡੇ ਨਾਲ ਲੜੀ ਲੜਾਈ, ਦਸ਼ਮੇਸ਼ ਪਿਤਾ ਦਾ ਗਲ ਨਾਲ ਲਾਉਣਾ ਅਤੇ ਭਾਈ ਮਨੀ ਸਿੰਘ ਨਾਲ ਗੁਜ਼ਾਰਿਆ ਸਮਾਂ ਆਦਿ ਵਰਨਣਯੋਗ ਹਨ। ਅੰਤ ਬਾਬਾ ਜੀ ਆਪਣੇ ਦੋਧਾਰੀ 18 ਸੇਰ ਦੇ ਖੰਡੇ ਨਾਲ ਦੁਸ਼ਮਣ ਫ਼ੌਜ ਨਾਲ ਲੜਦੇ ਹੋਏ  ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਪਰਿਕ੍ਰਮਾ ਵਿੱਚ ਜਾ ਕੇ ਗੁਰੂਘਰ ਨੂੰ ਨਮਸਕਾਰ ਕਰਕੇ ਸ਼ੀਸ਼ ਭੇਟ ਕੀਤਾ ਅਤੇ 13 ਨਵੰਬਰ 1757 ਈ. ਨੂੰ ਸ਼ਹੀਦੀ ਪ੍ਰਾਪਤ ਕਰ ਗਏ। ਇਸ ਤੋਂ ਇਲਾਵਾ ਸਮੂਹ ਸੰਗਤ ਨੂੰ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧਿਆਂ ਨੇ ਆਪਣਾ ਖ਼ੂਨ ਵਹਾ ਕੇ ਸਿੱਖੀ ਦੀ ਸੇਵਾ ਕੀਤੀ ਹੈ। ਸਾਡਾ ਫਰਜ਼ ਹੈ ਕਿ ਸਿੱਖੀ ਨੂੰ ਬਚਾਉਣ ਲਈ, ਧਰਮ ਦੀ ਬੇਅਦਬੀ ਨੂੰ ਰੋਕਣ ਲਈ ਸਿੱਖੀ ਸਿਧਾਂਤਾਂ ਦੀ ਪਾਲਣਾ ਕਰਦਿਆਂ ਸਿੱਖੀ ਦੀ ਸ਼ਾਨ ਨੂੰ ਹੋਰ ਵਧਾਈਏ ਤੇ ਸਿੱਖੀ ਦੇ ਪਹਿਰੇਦਾਰ ਬਣੀਏ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਗੁਰਦੀਪ ਸਿੰਘ ਜਲਾਲ ਉਸਮਾਂ, ਪ੍ਰਿੰਸੀਪਲ ਹਰਸ਼ਦੀਪ ਸਿੰਘ ਰੰਧਾਵਾ, ਸੁਖਦੇਵ ਸਿੰਘ, ਸੁਖਜੀਤ ਸਿੰਘ, ਯਾਦਵਿੰਦਰ ਸਿੰਘ, ਕੁਲਦੀਪ ਕੌਰ, ਮਨਜੀਤ ਕੌਰ, ਗੁਰਸ਼ਰਨਪ੍ਰੀਤ ਕੌਰ,  ਕੌਰ, ਨਵਨੀਤ ਕੌਰ, ਪੂਰਤੀ ਸ਼ਰਮਾ, ਸੁਪਰੀਤ ਕੌਰ, ਰੁਪਿੰਦਰ ਕੌਰ, ਸੁਖਮਨਪ੍ਰੀਤ ਕੌਰ, ਗੁਰਵਿੰਦਰ ਕੌਰ,  ਰਿਤਿਕਾ, ਮਨਪ੍ਰੀਤ ਕੌਰ, ਬਲਜੀਤ ਕੌਰ, ਪਵਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਕਾਬਲ ਸਿੰਘ ਪੁਰਬਾ ਅਤੇ ਸਮੂਹ ਅਧਿਆਪਕ ਸਾਹਿਬਾਨਾਂ ਨੇ ਸਮੂਹ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।

Related Articles

Leave a Comment