ਮੋਗਾ/ਬਾਘਾਪੁਰਾਣਾ 20 ਫਰਵਰੀ ( ਗੁਰਪ੍ਰੀਤ ਸਿੰਘ ਸਿੱਧੂ)
ਸ਼ਿਵਰਾਤਰੀ ਦੇ ਮਹਾਂ ਪੁਰਬ ,ਤੇ ਸਲਾਨਾ 8ਵਾਂ ਮਹਿਫਲ-ਏ-ਸ੍ਰੀ ਮਹਾਂਕਾਲ 26 ਫਰਵਰੀ ਦਿਨ ਬੁੱਧਵਾਰ ਨੂੰ ਸ਼ਿਵ ਸ਼ਕਤੀ ਧਾਮ ਤਲਵੰਡੀ ਭੰਗੇਰੀਆ ਮੋਗਾ ਵਿਖੇ ਕਰਵਾਇਆ ਜਾਵੇਗਾ ਅਤੇ ਸ਼ਿਵ ਭਗਤ ਬੜੀ ਸ਼ਰਧਾ ਨਾਲ ਸ਼ਿਵ ਸ਼ਕਤੀ ਦਾ ਇਸ਼ਨਾਨ ਕਰਵਾਉਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਸੂਫ਼ੀ ਸੰਤ ਸਮਾਜ ਮਾਲਵਾ ਜੋਨ ਮੋਗਾ ਦੇ ਚੇਅਰਮੈਨ ਸੰਤ ਬਾਬਾ ਪਰਮਜੀਤ ਸਿੰਘ ਲਿਬਨਾਨ ਮੁੱਖ ਸੇਵਾਦਾਰ ਕੁਟੀਆ ਸੁਵਾਮੀ ਸ਼ੰਕਰਾ ਪੁਰੀ ਨਲਕੇ ਵਾਲੀ ਜਗ੍ਹਾ ਲੰਗੇਆਣਾ ਨੇ ਦੱਸਿਆ ਕਿ ਇਹ ਸਮਾਗਮ ਸੰਤ ਬਾਬਾ ਸ਼ਿਵਕਰਨ ਸ਼ਰਮਾ ਜੀ ਦੀ ਦੇਖਰੇਖ ਹੇਠ ਕਰਵਾਏ ਜਾਂ ਰਹੇ ਹਨ। ਸੰਤ ਬਾਬਾ ਪ੍ਰਮਜੀਤ ਸਿੰਘ ਇਥੇ ਸ਼ਿਵ ਸ਼ਕਤੀ ਧਾਮ ਤਲਵੰਡੀ ਭੰਗੇਰੀਆ ਵਿਖੇ ਸਮਾਗਮਾ ਦਾ ਜਾਇਜ਼ਾ ਲੈਣ ਪੁੱਜੇ ਸਨ ਅਤੇ ਉਨ੍ਹਾਂ ਨੇ ਸ਼ਕਤੀ ਧਾਮ ਦੇ ਮੁੱਖ ਸੇਵਾਦਾਰ ਸੰਤ ਬਾਬਾ ਸ਼ਿਵਕਰਨ ਸ਼ਰਮਾ ਜੀ ਨਾਲ ਸਮਾਗਮਾਂ ਸਬੰਧੀ ਵਿਚਾਰ ਚਰਚਾ ਕੀਤੀ । ਸੰਤ ਬਾਬਾ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਿਵਕਰਨ ਸ਼ਰਮਾ ਸੂਬਾ ਜਨਰਲ ਸਕੱਤਰ ਵਿਸ਼ਵ ਸੂਫ਼ੀ ਸੰਤ ਸਮਾਜ ਪੰਜਾਬ ਦੀ ਦੇਖ ਰੇਖ ਹੇਠ ਸ਼ਿਵ ਧਾਮ ਤਲਵੰਡੀ ਭੰਗੇਰੀਆ ਮੋਗਾ ਵਿਖੇ 26 ਫਰਵਰੀ 2025 ਦਿਨ ਬੁੱਧਵਾਰ ਨੂੰ ਕਰਵਾਏ ਜਾ ਰਹੇ ਸਮਾਗਮਾਂ ਸ਼ਿਵ ਰਾਤਰੀ ਦਾ ਪੂਰਬ ਤੇ ਸੰਤ ਸੰਮੇਲਨ ਸਮਾਗਮ ਅਤੇ ਸ਼ਿਵ ਸ਼ਕਤੀ ਰਾਤਰੀ ਜਾਗਰਣ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਜਿਸ ਵਿਚ ਉੱਚ ਕੋਟੀ ਦੇ ਵਿਦਵਾਨ ਸੰਤ ਮਹਾਂਪੁਰਸ਼ ਸ਼ਾਮਲ ਹੋਣਗੇ ਅਤੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰਨਗੇ। ਉਨ੍ਹਾਂ ਸਮੂਹ ਸੰਗਤਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਰਧਾਲੂਆਂ ਲਈ ਭਗਵਾਨ ਭੋਲੇ ਨਾਥ ਅਤੇ ਮਾਂ ਭਗਵਤੀ ਦਾ ਲੰਗਰ ਭੰਡਾਰੇ ਅਤੁੱਟ ਵਰਤੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਜਸ਼ਨਦੀਪ ਸ਼ਰਮਾ ਬੋਕਸਰ , ਚੇਅਰਮੈਨ ਜਸਪਾਲ ਸਿੰਘ ਪੰਨੂ, ਡਾ ਹਰਦੇਵ ਸਿੰਘ ਪਿੰਕਾ, ਹਰਜਿੰਦਰ ਸਿੰਘ, ਸੁਦਰਸ਼ਨ ਸਿੰਘ, ਦਰਸ਼ਨ ਸਿੰਘ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਕਿਰਨਦੀਪ ਕੌਰ ਆਦਿ ਹਾਜ਼ਰ ਸਨ।
