Home ਚੰਡੀਗੜ੍ਹ ਸਰਕਾਰੀ ਸਕੂਲ ਮਹਿਤਾ ਨੰਗਲ ਦੀ ਕੰਪਿਊਟਰ ਲੈਬ ‘ਚ ਚੋਰੀ

ਸਰਕਾਰੀ ਸਕੂਲ ਮਹਿਤਾ ਨੰਗਲ ਦੀ ਕੰਪਿਊਟਰ ਲੈਬ ‘ਚ ਚੋਰੀ

by gpsingh
14 views
ਚੌਂਕ ਮਹਿਤਾ, 19 ਜਨਵਰੀ ( ਬਾਬਾ ਸੁਖਵੰਤ ਸਿੰਘ ਚੰਨਣਕੇ ) :- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਦੀ ਕੰਪਿਊਟਰ ਲੈਬ ਵਿੱਚੋਂ ਚੋਰਾਂ ਨੇ ਕੀਮਤੀ ਸਾਮਾਨ ਚੋਰੀਂ ਕਰ ਲੈਣ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਸਬੰਧੀ ਸਕੂਲ ਇੰਚਾਰਜ਼ ਪ੍ਰਿੰਸੀਪਲ ਨਰਿੰਦਰ ਸਿੰਘ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਦੀ ਤਰਾਂ ਅੱਜ ਸਵੇਰੇ ਜਦ ਸਕੂਲ ਸਟਾਫ਼ ਸਕੂਲ ਪਹੁੰਚਿਆ ਤਾਂ ਚੌਂਕੀਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਸਕੂਲ ਦੀ ਸਾਈਡ ਵਾਲੀ ਕੰਧ ਤੋੜਨ ਤੋਂ ਬਾਅਦ ਕੰਪਿਊਟਰ ਲੈਬ ਦਾ ਅਰਲ ਕੱਟ ਕੇ 9 ਮੋਨੀਟਰ, 8 ਬੈਟਰੀਜ਼, 3 ਸੀ.ਪੀ.ਯੂ, 15 ਕੀ ਬੋਰਡ, 14 ਮਾਊਸ, ਇੱਕ ਯੂ.ਪੀ.ਐੱਸ., 2 ਪ੍ਰਿੰਟਰ ਅਤੇ ਵੱਖ-ਵੱਖ ਜਗਾ ਤੇ ਲੱਗੇ 5 ਸੀ.ਸੀ.ਟੀ.ਵੀ. ਕੈਮਰੇ ਚੋਰੀਂ ਕਰ ਲਏ ਹਨ। ਪ੍ਰਿੰਸੀਪਲ ਨਰਿੰਦਰ ਸਿੰਘ ਰਾਏ ਨੇ ਆਖਿਆ ਕਿ ਇਸ ਚੋਰੀਂ ਬਾਬਤ ਅਸੀਂ ਥਾਣਾ ਮਹਿਤਾ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਤਫਤੀਸ਼ੀ ਅਫ਼ਸਰ ਏਐਸਆਈ ਰਾਜਿੰਦਰ ਸਿੰਘ ਵੱਲੋਂ ਪੂਰੀ ਟੀਮ ਨਾਲ ਜਾ ਕੇ ਮੌਕਾ ਏ ਵਾਰਦਾਤ ‘ਤੇ ਪਹੁੰਚ ਕੇ ਪੁੱਛ ਪੜਤਾਲ ਕੀਤੀ ਅਤੇ ਚੌਂਕੀਦਾਰ ਸਰਬਜੀਤ ਸਿੰਘ ਪਾਸੋਂ ਵੀ ਬਾਰੀਕੀ ਨਾਲ ਪੁੱਛਗਿੱਛ ਕੀਤੀ
ਉਧਰ ਥਾਣਾ ਮਹਿਤਾ ਦੇ ਐੱਸ.ਐੱਚ.ਓ. ਅਜੈਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਚੋਰਾਂ ਨੂੰ ਜਲਦ ਫ਼ੜ ਲਿਆ ਜਾਵੇਗਾ।

Related Articles

Leave a Comment