ਜ਼ੀਰਾ/ਮੱਖੂ, 23 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ ) :- ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਨਾਲ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਵੱਡੀ ਮਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਥੇ ਸਤਲੁਜ ਦਰਿਆ ਦੇ ਪ੍ਰੋਟੈਕਸਨ ਬੰਨਾ ਦਾ ਜ਼ਿਲਾ ਪ੍ਰਸਾਸਨਿਕ ਅਧਿਕਾਰੀ ਸਹਾਇਕ ਡਿਪਟੀ ਕਮਿਸਨਰ ਫਿਰੋਜਪੁਰ ਮੈਡਮ ਡਾ ਨਿਧੀ ਬੰਬਾਹ ਨੇ ਮੱਖੂ ਨੇੜੇ ਲੱਗਦੇ ਰੁਕਨੇ ਵਾਲਾ, ਮੰਨੂ ਮਾਛੀ, ਭੂਪੇਵਾਲਾ, ਭੂਤੀਵਾਲਾ ਬੰਨ ਆਦਿ ਦਰਜਨਾਂ ਪਿੰਡਾਂ ਦੇ ਨੇੜੇ ਲੱਗਦੇ ਪ੍ਰੋਟੈਕਸਨ ਬੰਨ ਦਾ ਜਾਇਜਾ ਲਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਏ ਡੀ ਸੀ ਨੂੰ ਪਿੰਡ ਰੁਕਨੇ ਵਾਲਾ ਦੇ ਸਰਪੰਚ ਤਰਲੋਕ ਸਿੰਘ ਅਤੇ ਗੁਰਵਿੰਦਰ ਸਿੰਘ ਰੁਕਨੇ ਵਾਲਾ, ਕਲਜੀਤ ਸਿੰਘ ਕੀਤੂ, ਸੁਖਚੈਨ ਸਿੰਘ, ਸਨਦੀਪ ਸਿੰਘ,ਬਾਜ ਸਿੰਘ, ਜਸਵਿੰਦਰ ਸਿੰਘ ਨੇ ਮੰਗ ਕੀਤੀ ਕਿ ਉਨਾਂ ਦੀਆਂ ਜਮੀਨਾਂ ਹਰ ਸਾਲ ਪਾਣੀ ਆਪਣੇ ਨਾਲ ਵਹਾ ਕੇ ਲੈ ਜਾਂਦਾ ਹੈ,ਤੋ ਬਚਾਉਣ ਲਈ ਰੁਕਨੇ ਵਾਲਾ ਵਿਖੇ ਨੋਚ ਲਗਾਈ ਜਾਵੇ ਅਤੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਹੋਇਆ ਖਰਾਬ ਮਾਲ ਵਿਭਾਗ ਰਾਹੀਂ ਗਿਰਦਾਵਰੀ ਕਰਵਾ ਕੇ ਤੁਰੰਤ ਦਿੱਤਾ ਜਾਵੇ। ਜਿਸ ਤੇ ਏਡੀਸੀ ਡਾ ਨਿਧੀ ਬੰਬਾਹ ਨੇ ਉਨਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸਾਸਨ ਹੜਾਂ ਨਾਲ ਨਜਿੱਠਣ ਲਈ ਪ੍ਰਬੰਧ ਮੁਕੰਮਲ ਹਨ ਅਤੇ ਲੋੜ ਅਨੁਸਾਰ ਪ੍ਰੋਟੈਕਸਨ ਬੰਨਾ ਤੇ ਕੰਮ ਜੰਗੀ ਪੱਧਰ ਤੇ ਚੱਲ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸਾਸਨ ਲੋਕਾਂ ਦੀ ਮਦਦ ਲਈ ਤਤਪਰ ਹੈ । ਉਨਾਂ ਅਧਿਕਾਰੀਆਂ ਨੂੰ ਡੈਗੂ ਦੇ ਬਚਾਉ ਪ੍ਰਬੰਧ ਲਈ ਛਿੜਕਾਅ ਕਰਨ ਦੇ ਤੁਰੰਤ ਕਰਵਾਈ ਲਈ ਆਦੇਸ ਜਾਰੀ ਕੀਤੇ। ਉਨਾਂ ਡਰੇਨਜ ਵਿਭਾਗ ਦੇ ਕੰਮਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਵਿਭਾਗ ਦੇ ਮੁਲਾਜਮ ਦਿਨ ਰਾਤ ਤਾਇਨਾਤ ਹਨ। ਇਸ ਮੌਕੇ ਉਨਾਂ ਦੇ ਨਾਲ ਤਹਿਸੀਲਦਾਰ ਸਤਵਿੰਦਰ ਸਿੰਘ, ਬੀਡੀਪੀਓ ਮੱਖੂ ਵਿਜੇ ਵਿਕਰਾਂਤ,ਜਰਮਨਜੀਤ ਸਿੰਘ ,ਐਸਡੀਓ ਡਰੇਨਜ ਪੁਨਿਤ ਸਰਮਾ,ਜੇ ਈ ਰਾਧੇ ਸਾਮ, ਜੇ.ਈ ਗੁਰਜੀਤ ਸਿੰਘ, ਸੁਲੱਖਣ ਸਿੰਘ, ਗੁਰਦੇਵ ਸਿੰਘ ਸਿੱਧੂ ਪ੍ਰਧਾਨ ਪ.ਸ.ਸ.ਫ ਆਦਿ ਹਾਜ਼ਰ ਸਨ।
0
