ਜ਼ੀਰਾ। ( ਗੁਰਪ੍ਰੀਤ ਸਿੰਘ ਸਿੱਧੂ ) :- ਵਿਧਾਨ ਸਭਾ ਹਲਕਾ ਜ਼ੀਰਾ ਅੰਦਰ ਆਏ ਦਿਨ ਗੁੰਡਾਂ ਅਨਸਰਾਂ ਵੱਲੋਂ ਗੋਲੀਆਂ ਚਲਾ ਕੇ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਕੋਝੀਆਂ ਹਰਕਤਾਂ ਕੀਤੀ ਜਾ ਰਹੀਆਂ ਹਨ, ਜਿੰਨਾਂ ਨੰੂ ਪੁਲਿਸ ਅਜੇ ਤੱਕ ਫੜਣ ਵਿੱਚ ਅਸਫ਼ਲ ਰਹੀ ਹੈ। ਇਸ ਤਰਾਂ ਦਾ ਕੁਝ ਵਾਕਿਆ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ‘ਤੇ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਕੇ ਭੱਜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਧਾਨ ‘ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਦੱਸਿਆ ਕਿ ਉਹ ਰਾਤ 8.30 ਵਜੇ ਦੇ ਕਰੀਬ ਫਿਰੋਜ਼ਪੁਰ ਤੋਂ ਜ਼ੀਰਾ ਆ ਰਹੇ ਸਨ ਤਾਂ ਇੱਕ ਕਰੇਟਾ ਗੱਡੀ ਉਨਾਂ ਦਾ ਲਗਾਤਾਰ ਪਿੱਛਾ ਕਰ ਰਹੀ ਸੀ। ਉਨਾਂ ਦੱਸਿਆ ਕਿ ਜ਼ੀਰਾ ਫਿਰੋਜ਼ਪੁਰ ਸੜਕ ‘ਤੇ ਪਿੰਡ ਸੇਰ ਖਾਂ ਦੇ ਕਰੀਬ ਕਰੇਟਾ ਸਵਾਰ ਕੁਝ ਅਣਪਛਾਤੇ ਹਮਲਾਵਰਾਂ ਨੇ ਉਨਾਂ ਦੀ ਗੱਡੀ ‘ਤੇ ਤਾਬੜ-ਤੋੜ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨਾਂ ਦੱਸਿਆ ਕਿ ਉਨਾਂ ਦੀ ਗੱਡੀ ‘ਤੇ ਕਰੀਬ ਛੇ ਗੋਲੀਆਂ ਚਲਾਈਆਂ ਗਈਆਂ ਹਨ, ਵਾਹਿਗੁਰੂ ਦਾ ਸ਼ੁਕਰ ਹੈਕਿ ਉਹ ਵਾਲ-ਵਾਲ ਬਚ ਨਿਕਲੇ। ਉਨਾਂ ਦੱਸਿਆ ਕਿ ਉਨਾਂ ਨੂੰ ਪਹਿਲਾਂ ਵੀ ਵਟਸਐੱਪ ਫੋਨ ਕਰਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ, ਜਿਸ ਬਾਰੇ ਉਨਾਂ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਇਸ ਹਮਲੇ ਤੋਂ ਬਾਅਦ ਉਨਾਂ ਨੇ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਿਸ ਹਮਲੇ ਦੀ ਸੀਸੀਟੀਵੀ ਫੁਟੇਜ ਨੂੰ ਵਿਸ਼ਲੇਸਣ ਕਰ ਰਹੀ ਹੈ, ਤਾਂ ਜੋ ਉਕਤ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ। ਇਸ ਹਮਲੇ ਤੋਂ ਬਾਅਦ ਸ਼ਹਿਰ ਅੰਦਰ ਦਹਿਸਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਮੌਕੇ ਆਸ਼ੂ ਬਾਂਗੜ ਇੰਚਾਰਜ਼ ਫਿਰੋਜ਼ਪੁਰ ਦਿਹਾਤੀ, ਸਾਬਕਾ ਪ੍ਰਧਾਨ ਡਾ: ਰਸ਼ਪਾਲ ਸਿੰਘ ਨਗਰ ਕੌਂਸਲ ਜ਼ੀਰਾ, ਕੁਲਬੀਰ ਸਿੰਘ ਟਿੰਮੀ, ਜਸਪਾਲ ਸਿੰਘ ਪੰਨੂੰ, ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ ਜ਼ੀਰਾ ਅਤੇ ਕਾਂਗਰਸੀ ਆਗੂਆਂ ‘ਤੇ ਵਰਕਰਾਂ ਨੇ ਕੁਲਬੀਰ ਜ਼ੀਰਾ ‘ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਹਮਲਾਵਰਾਂ ਨੂੰ ਗਿ੍ਰਫਤਾਰ ਕੀਤਾ ਜਾਵੇ।
28
previous post
