39
ਲੁਧਿਆਣਾ (ਕਰਨੈਲ ਸਿੰਘ ਐੱਮ.ਏ.) ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਪਾਵਨ ਧਰਤੀ ਤੇ ਸਵਰਗੀ ਡਾਕਟਰ ਸਰੂਪ ਸਿੰਘ ਅਲੱਗ ਵੱਲੋਂ ਆਰੰਭੇ ਸ਼ਬਦ ਲੰਗਰ ਆਯੋਜਿਤ ਕੀਤੇ ਗਏ। ਟਰੱਸਟ ਦੇ ਨੁਮਾਇੰਦੇ ਸ੍ਰ: ਸਰਬਜੀਤ ਸਿੰਘ ਉਚੇਚੇ ਤੌਰ ਤੇ ਇਸ ਪਾਵਨ ਅਸਥਾਨ ਤੇ ਪਹੁੰਚ ਕੇ ਸੰਗਤਾਂ ਦੇ ਰੁਬਰੂ ਹੋਏ ਤੇ ਡਾਕਟਰ ਅਲੱਗ ਵੱਲੋਂ ਜੋ ਉੱਚ ਪਾਏ ਦਾ ਸਾਹਿਤ ਲਿਖਿਆ ਹੈ ਉਸ ਨੂੰ ਉਥੇ ਮੌਜੂਦ ਸੰਗਤਾਂ ਨੂੰ ਭੇਟਾ ਰਹਿਤ ਵੰਡਿਆ । ਸੰਗਤਾਂ ਭੇਟਾ ਰਹਿਤ ਵੰਡੇ ਗਏ ਸਾਹਿਤ ਦਾ ਬਹੁਤ ਸਤਿਕਾਰ ਕਰ ਰਹੀਆਂ ਸਨ ਤੇ ਡਾਕਟਰ ਸਰੂਪ ਸਿੰਘ ਅਲੱਗ ਵੱਲੋਂ ਆਰੰਭੇ ਕੌਮੀ ਕਾਰਜਾਂ ਨੂੰ ਬਹੁਤ ਸਤਿਕਾਰ ਨਾਲ ਯਾਦ ਕਰਦੇ ਇਸ ਨੂੰ ਸਮੇਂ ਦੀ ਲੋੜ ਦੱਸ ਰਹੀਆਂ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਦੀ ਤੇ ਉਨ੍ਹਾਂ ਦੀ ਧਰਮਪਤਨੀ ਬੀਬੀ ਜਸਬੀਰ ਕੌਰ ਅਲੱਗ ਦੀ ਅਰਦਾਸ ਕੀਤੀ ਕਿ ਇਸ ਮਹਾਨ ਜੋੜੀ ਨੂੰ ਗੁਰੂ ਮਹਾਰਾਜ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਟਰੱਸਟ ਦੇ ਸਕੱਤਰ ਜਨਰਲ ਸ੍ਰ: ਸੁਖਿੰਦਰਪਾਲ ਸਿੰਘ ਅਲੱਗ ਨੇ ਸ੍ਰ: ਸਰਬਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਵਿਖੇ ਸ਼ਬਦ ਲੰਗਰ ਆਯੋਜਿਤ ਕੀਤੇ।
