ਫਿਰੋਜ਼ਪੁਰ,22 ਜੁਲਾਈ (ਗੁਰਪ੍ਰੀਤ ਸਿੰਘ ਸਿੱਧੂ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿਲ੍ਹਾ ਕਮੇਟੀ ਫਿਰੋਜ਼ਪੁਰ ਦੀ ਨਵੀਂ ਚੋਣ ਗੁਰਦੁਆਰਾ ਵਜੀਦਪੁਰ ਸਾਹਿਬ ਵਿੱਖੇ ਹੋਈ। ਜਿਸ ਵਿੱਚ ਉਚੇਚੇ ਤੌਰ ਤੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਪਹੁੰਚੇ। ਮੀਟਿੰਗ ਦੀ ਅਗਵਾਈ ਕਰਦਿਆਂ ਸੂਬਾ ਪ੍ਰਧਾਨ ਬੁਰਜ ਗਿੱਲ ਨੇ ਅਜੋਕੇ ਸਮੇਂ ਦੇ ਭਖਦੇ ਮੁੱਦੇ ਤੇ ਵਿਚਾਰਦਿਆਂ ਕਿਹਾ ਕਿ ਸੰਯੁਕਤ ਮੋਰਚੇ ਵੱਲੋਂ ਉਲੀਕੀ ਜਮੀਨ,ਪਾਣੀ ਤੇ ਪੰਜਾਬ ਬਚਾਉਣ ਦੇ ਨਾਰੇ ਹੇਠ 24 ਅਗਸਤ ਦੀ ਮੁੱਲਾਂਪੁਰ ਮੰਡੀ ਲੁਧਿਆਣਾ ਵਿਖੇ ਵੱਡੀ ਕਿਸਾਨ ਰੈਲੀ ਕੀਤੀ ਜਾਵੇਗੀ ਅਤੇ 30 ਜੁਲਾਈ ਨੂੰ ਲੈਂਡ ਪੁਲਿੰਗ ਪਾਲਿਸੀ ਦੇ ਵਿਰੋਧ ਵਿੱਚ ਪੀੜ੍ਹਤ ਪਿੰਡਾਂ ਵਿੱਚ ਉਲੀਕੇ ਟਰੈਕਟਰ ਮਾਰਚ ਨੂੰ ਸਫਲ ਬਣਾਉਣ ਲਈ ਜੱਥੇਬੰਦੀ ਵੱਧ ਚੜ੍ਹ ਕੇ ਹਿੱਸਾ ਪਾਵੇਗੀ । ਇਸ ਮੌਕੇ ਸਰਬਸੰਮਤੀ ਨਾਲ ਜ਼ਿਲ੍ਹਾ ਕਮੇਟੀ ਫਿਰੋਜ਼ਪੁਰ ਦੀ ਚੋਣ ਦੀ ਚੋਣ ਸੂਬਾ ਪ੍ਰੈੱਸ ਸਕੱਤਰ ਇੰਦਰ ਪਾਲ ਸਿੰਘ, ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਨੇ ਆਬਜ਼ਰਬਰ ਦੇ ਤੌਰ ਤੇ ਚੌਣ ਕਰਵਾਈ। ਇਸ ਮੌਕੇ ਜ਼ਿਲ੍ਹੇ ਦੀਆਂ ਹਾਜ਼ਰ ਹੋਈਆਂ 32 ਪਿੰਡ ਇਕਾਈਆਂ ਨੇ ਭਾਗ ਸਿੰਘ ਮਰਖਾਈ ਨੂੰ ਸਰਪ੍ਰਸਤ ,ਜ਼ਿਲ੍ਹਾ ਪ੍ਰਧਾਨ ਸੂਰਜ ਪ੍ਰਕਾਸ਼, ਅੰਗਰੇਜ਼ ਸਿੰਘ ਜ਼ੀਰਾ ਨੂੰ ਜ਼ਿਲ੍ਹਾ ਜਨਰਲ ਸਕੱਤਰ, ਜਤਿੰਦਰ ਸਿੰਘ ਖਜ਼ਾਨਚੀ,ਰਾਜ ਸਿੰਘ ਪ੍ਰੈੱਸ ਸਕੱਤਰ, ਸੁਖਚੈਨ ਸਿੰਘ ਸੀਨੀਅਰ ਮੀਤ ਪ੍ਰਧਾਨ,ਰਤਨ ਸਿੰਘ ਸਹਾਇਕ ਸਕੱਤਰ,ਸ਼ਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਜਗਦੀਸ਼ ਸਿੰਘ,ਸੇਵਾ ਸਿੰਘ,ਗੁਰਦੇਵ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਾ ਸਿੰਘ ਭੋਡੀਪੁਰਾ ਫਾਜ਼ਿਲਕਾ, ਗੁਰਵਿੰਦਰ ਸਿੰਘ,ਮਾਸਟਰ ਪੂਰਨ ਚੰਦ , ਅੰਗਰੇਜ਼ ਕਪੂਰ,ਸਵਰਨ ਸਿੰਘ, ਬਲਕਾਰ ਸਿੰਘ ਫਾਜ਼ਿਲਕਾ ਆਦਿ ਆਗੂ ਹਾਜ਼ਰ ਸਨ।
1
