ਜ਼ੀਰਾ/ਮੱਲਾਂ ਵਾਲਾ ਖਾਸ 21 ਫਰਵਰੀ ( ਰੋਸ਼ਨ ਲਾਲ ਮਨਚੰਦਾ )-ਹਲਕਾ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਦੀ ਰਹਿਨੁਮਾਈ ਹੇਠ ਹਲਕੇ ਦੇ ਵਿਕਾਸ ਕਾਰਜ ਪਾਰਦਰਸ਼ੀ ਢੰਗ ਨਾਲ ਚਲ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਸੁਖਦੇਵ ਸਿੰਘ ਨੇ ਹਲਕੇ ਦੇ ਪਿੰਡ ਪਿੰਡ ਫੱਤੇ ਵਾਲਾ ਦੇ ਹੋ ਰਹੇ ਸਰਬਪੱਖੀ ਵਿਕਾਸ ਅਤੇ ਘਰਾਂ ਨੂੰ ਗਲੀਆਂ ਨਾਲੀਆਂ ਆਦਿ ਦਾ ਨਿੱਜੀ ਸੁਧਾਰੀ ਜਾਰੀ ਹੈ, ਸਾਰੇ ਪਾਸੇ ਵਿਕਾਸ ਕਾਰਜਾਂ ਦੇ ਕੰਮ ਚੱਲ ਰਹੇ ਹਨ ਅਤੇ ਲੋਕ ਹਲਕਾ ਵਿਧਾਇਕ ਦੀ ਕਾਰਗੁਜ਼ਾਰੀ ਤੋਂ ਬਾਗੋ-ਬਾਗ ਹਨ।
ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇੱਕੋ ਇਕ ਸੁਪਨਾ ਹੈ ਕਿ ਪਿੰਡ ਫੱਤੇ ਵਾਲਾ ਦਾ ਸਰਬਪੱਖੀ ਵਿਕਾਸ ਕਰਵਾਉਣਾ ।
ਉਨ੍ਹਾਂ ਕਿਹਾ ਕਿ ਪਿੰਡ ਫੱਤੇ ਵਾਲੇ ਦਾ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ । ਉਨ੍ਹਾਂ ਅਦਾਰਾ ਰਾਖਾ ਪ੍ਰਭ ਅਖਬਾਰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਪਹਿਲੀ ਸਰਕਾਰ ਹੈ, ਜਿਸ ਨੇ ਆਉਣ ਸਾਰ ਸੂਬੇ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਪਿੰਡ ਫੱਤੇ ਵਾਲਾ ਦੇ ਸੜਕਾ ਗਲੀਆਂ ਦੇ ਐਸਟੀਮੇਟ ਬਣਾ ਕੇ ਪੰਚਾਇਤ ਵੱਲੋਂ ਮਤੇ ਪਾਏ ਜਾਣ ਗਏ, ਜਿਨ੍ਹਾਂ ਦਾ ਕੰਮ ਜਲਦੀ ਸ਼ੁਰੂ ਹੋਵੇਗਾ ।
ਇਸ ਮੌਕੇ ਸੋਸ਼ਲ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ, ਮੈਂਬਰ ਪੰਚਾਇਤ ਸੁਖਵਿੰਦਰ ਸਿੰਘ, ਮੈਂਬਰ ਪੰਚਾਇਤ ਪ੍ਰਗਟ ਸਿੰਘ ਨੇ ਕਿਹਾ ਕਿ ਹਮੇਸ਼ਾ ਜਨਤਕ ਲੋੜਾਂ ਨੂੰ ਪੂਰਾ ਕਰਨ ਲਈ ਸਭ ਤੋਂ ਪਹਿਲਾਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਸ੍ਰੀ ਨਰੇਸ਼ ਕਟਾਰੀਆ ਦੀ ਅਗਵਾਈ ਹੇਠ, ਸਾਡਾ ਹਲਕਾ ਕਈ ਮਿਆਰਾਂ ‘ਤੇ ਤਰੱਕੀ ਕਰ ਰਿਹਾ ਹੈ। ਇਸ ਮੌਕੇ ਦਲੀਪ ਸਿੰਘ ਕੂਕਾ,ਨੰਬਰਦਾਰ ਸ੍ਰ.ਅਮਰੀਕ ਸਿੰਘ,.ਵੀਰ ਸਿੰਘ, ਸ਼ਮਸ਼ੇਰ ਸਿੰਘ ਛੀਨਾ ,ਦਲੀਪ ਸਿੰਘ (ਕਾਲਾ) ,ਭਾਗ ਸਿੰਘ ਅੰਬਰਸਰੀਆ , ਗੁਰਦੇਵਾ ਸਿੰਘ ਸਾਬਕਾ ਮੈਂਬਰ ਪੰਚਾਇਤ,ਹਰਬੰਸ ਸਿੰਘ, ਲਾਭ ਸਿੰਘ,ਮਿਸਤਰੀ ਬਲਦੇਵ ਸਿੰਘ ਆਦਿ ਹਾਜ਼ਰ ਸਨ।
49
previous post
