ਮੋਗਾ। ( ਕੇਵਲ ਸਿੰਘ ਘਾਰੂ/ਲਵਪ੍ਰੀਤ ਸਿੰਘ ਸਿੱਧੂ ) :- ਮੋਗਾ ਵਿਖੇ ਮੋਗਾ ਫਿਰੋਜ਼ਪੁਰ ਹਾਈਵੇ ਤੇ ਪਿੰਡ ਦੁੱਨੇਕੇ ਦੇ ਨਜ਼ਦੀਕ ਸੰਘਣੀ ਧੁੰਦ ਕਾਰਨ ਨੈਸਨਲ ਹਾਈਵੇ ਅਥਾਰਟੀ ਦੇ ਘਟੀਆ ਸੁਰੱਖਿਆ ਪ੍ਰਬੰਧਾਂ ਦੇ ਚਲਦਿਆਂ ਸੜਕ ਉਪਰ ਪਏ ਪੱਥਰਾਂ ਵਿੱਚ ਗੱਡੀ ਦੀ ਜਬਰਦਸਤ ਟੱਕਰ ਹੋ ਗਈ ਅਤੇ ਉਸਨੂੰ ਅੱਗ ਲੱਗ ਗਈ। ਜਿਸ ਰਾਹਗੀਰਾਂ ਵੱਲੋਂ ਬੜੀ ਮਿਹਨਤ ਮੁਸੱਕਤ ਨਾਲ ਡਰਾਈਵਰ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ। ਜਿਥੇ ਸਮੇਂ ਸਿਰ ਪਹੁੰਚੀਆਂ ਨਗਰ ਪ੍ਰੀਸਦ ਮੋਗਾ ਦੀਆਂ ਅੱਗ ਬੁਝਾਊ ਗੱਡੀਆਂ ਤੇ ਦਸਤੇ ਨੇ ਬੜੀ ਮਿਹਨਤ ਮੁਸੱਕਤ ਨਾਲ ਅੱਗ ਬੁਝਾਈ ਪਰ ਗੱਡੀ ਲੱਗਭੱਗ 80 ਪ੍ਰਤੀਸਤ ਸੜ ਚੁੱਕੀ ਸੀ। ਘਟਨਾ ਸਥਾਨ ਤੇ ਪ੍ਰਤੱਖ ਦਰਸੀਆਂ ਅਨੁਸਾਰ ਮੋਗਾ ਦੁੱਨੇਕੇ ਵਿਖੇ ਬਰਗਾੜੀ ਬਠਿੰਡਾ ਤੋਂ ਨਵੇਂ ਆ ਰਹੇ ਹਾਈਵੇ ਦੇ ਨਿਰਮਾਣ ਅਧੀਨ ਫਲਾਈਓਵਰ ਪੁੱਲ ਦੀਆਂ ਰੋਕਾਂ ਵਿੱਚ ਫਿਰੋਜਪੁਰ ਤੋਂ ਆ ਰਹੀ ਸਵਿੱਫਟ ਕਾਰ ਦੀ ਜਬਰਦਸਤ ਟੱਕਰ ਹੋ ਗਈ ।ਜਿਸ ਵਿੱਚ ਫਿਰੋਜਪੁਰ ਵਾਸੀ ਅਮਿਤ ਕੁਮਾਰ ਜੋ ਕੇ ਨਗਰ ਨਿਗਮ ਮੋਗਾ ਦੀ ਟੈਕਸ ਬਰਾਂਚ ਵਿੱਚ ਤਾਇਨਾਤ ਮੁਲਾਜਮ ਹੈ ਆਪਣੀ ਸਵਿਫਟ ਕਾਰ ਨੰ ਪੀ ਬੀ 05 09257 ਤੇ ਜਾ ਰਿਹਾ ਸੀ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਗੱਡੀ ਨੂੰ ਅੱਗ ਲੱਗਣ ਕਾਰਨ ਫਸ ਗਿਆ, ਜਿਸ ਤੇ ਰਾਹਗੀਰਾਂ ਦੀ ਮਦਦ ਨਾਲ ਉਸਨੂੰ ਬਾਹਰ ਕੱਢਿਆ ਗਿਆ ਅਤੇ ਨਜਦੀਕੀ ਹਸਪਤਾਲ ਮੋਗਾ ਵਿਖੇ ਭਰਤੀ ਕਰਵਾਇਆ ਗਿਆ। ਉਧਰ ਪ੍ਰਤੱਖ ਦਰਸਿਆ ਮੁਤਾਬਿਕ ਉਸਦੀ ਨਵੀ ਕਾਰ ਅੱਗ ਦੀ ਲਪੇਟ ਵਿਚ ਆਉਣ ਕਰਕੇ ਸੜ ਕੇ ਸਵਾਹ ਹੋ ਗਈ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜ਼ਿਕਰਯੋਗ ਹੈ ਕਿ ਨੈਸਨਲ ਹਾਈਵੇ ਅਥਾਰਟੀ ਦੀ ਵੱਡੀ ਅਣਗਹਿਲੀ ਕਰਕੇ ਇਹ ਸੜਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੜਕ ਵਿਚਕਾਰ ਰੱਖੇ ਵੱਡੇ ਵੱਡੇ ਪੱਥਰਾਂ ਉਪਰ ਰਿਫਲੈਕਟਰ ਅਤੇ ਲਾਈਟਾਂ ਆਦਿ ਨਾ ਲੱਗੀਆਂ ਹੋਣ ਕਰਕੇ ਪਈ ਗਹਿਰੀ ਧੁੰਦ ਕਾਰਨ ਕੰਕਰੀਟ ਦੇ ਪਏ ਭਾਰੀ ਬੈਰੀਗੇਟ ਦਿਖਾਈ ਨਹੀ ਦਿੰਦੇ, ਜੋ ਕੇ ਕਈ ਵਾਰ ਹਾਦਸਿਆਂ ਦਾ ਕਾਰਨ ਬਣ ਚੁੱਕੇ ਹਨ , ਪ੍ਰਸਾਸਨ ਨੂੰ ਇਸ ਵੱਲ ਧਿਆਨ ਦੇ ਕੇ ਢੁੱਕਵੇ ਪ੍ਰਬੰਧ ਕਰਨੇ ਬਣਦੇ ਹਨ , ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
