ਫਿਰੋਜਪੁਰ/ਮੱਲਾਂ ਵਾਲਾ ਖਾਸ 10 ਜਨਵਰੀ ( ਰੋਸ਼ਨ ਲਾਲ ਮਨਚੰਦਾ )- ਮੱਲਾਂ ਵਾਲਾ ਖ਼ਾਸ ਨਗਰ ਪੰਚਾਇਤ ਦੀ ਪ੍ਰਧਾਨਗੀ ਨੂੰ ਲੈ ਕੇ ਕਾਫੀ ਦਿਨਾਂ ਤੋਂ ਚਰਚਾ ਬਣੀ ਹੋਈ ਸੀ ਬੀਤੇ ਕੱਲ 9 ਜਨਵਰੀ ਨੂੰ ਮੱਲਾਂ ਵਾਲਾ ਖਾਸ ਨਗਰ ਪੰਚਾਇਤ ਵਾਰਡ ਨੰਬਰ ਇੱਕ ਤੋਂ ਕੌਂਸਲਰ ਕਰਮਜੀਤ ਕੌਰ ਮਾਤਾ ਮਹਾਂਬੀਰ ਸੰਧੂ ਜੀ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ ਇਸ ਮੌਕੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਗੁਰੂ ਨਾਨਕ ਕਲੀਨਿਕ ਫੱਤੇ ਵਾਲਾ ਗੁਰਜੰਟ ਸਿੰਘ ਭੁੱਲਰ (ਡਾ.ਸੋਨੂੰ) ਨੇ ਕਿਹਾ ਕਿ ਮੱਲਾ ਵਾਲਾ ਨਗਰ ਪੰਚਾਇਤ ਦੇ ਪ੍ਰਧਾਨ ਮਹਾਬੀਰ ਸੰਧੂ ਨੂੰ ਚੁਣੇ ਜਾਣ ਤੇ ਖੁਸ਼ੀ ਜ਼ਾਹਿਰ ਕੀਤੀ ਉਹਨਾਂ ਕਿਹਾ ਕਿ ਮਹਾਂਬੀਰ ਸੰਧੂ ਹਮੇਸ਼ਾ ਦੁੱਖ ਸੁੱਖ ਵਿੱਚ ਨਾਲ ਖੜਨ ਵਾਲਾ ਤੇ ਸਾਥ ਦੇਣ ਵਾਲਾ ਇੱਕ ਸਿਰ ਕੱਢ ਆਗੂ ਹੈ ਮਹਾਬੀਰ ਸੰਧੂ ਹਮੇਸ਼ਾ ਅਗਾਂਹ ਵਧੂ ਸੋਚ ਨਾਲ ਨਗਰ ਪੰਚਾਇਤ ਦੇ ਵੋਟਰਾਂ ਨੂੰ ਸਮਰਪਿਤ ਰਹੇਗਾ ਉਹਨਾਂ ਕਿਹਾ ਕਿ ਮਹਾਬੀਰ ਸੰਧੂ ਮੱਲਾਂ ਵਾਲੇ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਬਾਖੂਬ ਸਮਝਦਾ ਹੈ ਮਹਾਬੀਰ ਸੰਧੂ ਮੱਲਾਂ ਵਾਲੇ ਦਾ ਵਿਕਾਸ ਕਰ ਮੱਲਾ ਵਾਲਾ ਨਗਰ ਪੰਚਾਇਤ ਨੂੰ ਪੰਜਾਬ ਅਤੇ ਦੇਸ਼ ਭਰ ਵਿੱਚੋਂ ਵਿਕਾਸ ਪੱਖੋ ਮੋਹਰੀ ਦਰਜਾ ਹਾਸਿਲ ਕਰਵਾਏਗਾ ਇਸ ਮੌਕੇ ਉਨਾਂ ਨੇ ਪਾਰਟੀ ਹਾਈ ਕਮਾਂਡ ਅਤੇ ਕਟਾਰੀਆ ਪਰਿਵਾਰ ਦਾ ਧੰਨਵਾਦ ਕਰਦਿਆਂ ਸਮੁੱਚੇ ਇਲਾਕੇ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਗੁਰਜੰਟ ਸਿੰਘ ਭੁੱਲਰ (ਡਾ.ਸੋਨੂੰ) ਦੇ ਨਾਲ ਅਭਿਜੋਤ ਸਿੰਘ ਭੁੱਲਰ,ਆਕਾਸ਼ਦੀਪ ਸਿੰਘ ਗਿੱਲ ਰੁਪਿੰਦਰ ਸਿੰਘ ਆਦਿ ਅਨੇਕ ਸੱਜਣ ਹਾਜ਼ਰ ਸਨ