ਫਿਰੋਜ਼ਪੁਰ/ਮੱਲਾਂ ਵਾਲਾ ਖਾਸ- ( ਰੋਸ਼ਨ ਲਾਲ ਮਨਚੰਦਾ )-
ਸੰਤ ਨਿਰੰਕਾਰੀ ਮਿਸ਼ਨ ਵੱਲੋਂ ਮੱਲਾ ਵਾਲਾ ਖਾਸ ਵਾਰਡ ਨੰਬਰ 10 ਵਸਤੀ ਮੁਧ ਵਸਤੀ ਅਤੇ ਮੱਲਾਂ ਵਾਲਾ ਖਾਸ ਦੇ ਹੋਰ ਕਈ ਥਾਵਾਂ ਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ‘ਅੰਮ੍ਰਿਤ ਪ੍ਰੋਜੈਕਟ ਤਹਿਤ ਸਵੱਛ ਵਾਤਾਵਰਨ ‘ਸਵੱਛ ਪਾਣੀ, ਸਵੱਛ ਮਨ’ ਬੀਤੇ ਦਿਨ ਸ਼ੁਰੂ ਕੀਤਾ ਗਿਆ
ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਵਾਤਾਵਰਨ ਦੀ ਸੰਭਾਲ ਅਤੇ ਇਸਦੀ ਸੁਰੱਖਿਆ ਲਈ ਅਪਣਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਦੀ ਯੋਜਨਾ ਬਣਾਉਣਾ ਅਤੇ ਲਾਗੂ ਕਰਨਾ ਹੈ ਇਸ ਪ੍ਰਾਜੈਕਟ ਦਾ ਮੁੱਖ ਫੋਕਸ ਵਾਤਾਵਰਨ, ਸਾਡਾ ਆਲਾ ਦੁਆਲਾ,ਜਲ ਸਰੋਤਾਂ ਨੂੰ ਸਾਫ਼ ਕਰਨਾ ਅਤੇ ਸਥਾਨਕ ਲੋਕਾਂ ਵਿਚ ਜਾਗਰੂਕਤਾ ਮੁਹਿੰਮ ਰਾਹੀਂ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ ਬਾਬਾ ਹਰਦੇਵ ਸਿੰਘ ਨੇ ਆਪਣੇ ਜੀਵਨ ਦੌਰਾਨ ਸਮਾਜ ਭਲਾਈ ਦੇ ਬਹੁਤ ਸਾਰੇ ਕਾਰਜ ਕੀਤੇ, ਜਿਨ੍ਹਾਂ ‘ਚ ਸਵੱਛਤਾ ਅਤੇ ਰੁੱਖ ਲਗਾਉਣ ਦੀ ਮੁਹਿੰਮ ਮੁੱਖ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਹਰ ਸਾਲ ਦੀ ਤਰ੍ਹਾਂ ਸੰਤ ਨਿਰੰਕਾਰੀ ਮਿਸ਼ਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਰਹਿਨੁਮਾਈ ਹੇਠ ‘ਅੰਮ੍ਰਿਤ ਪ੍ਰੋਜੈਕਟ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ‘ਚ ਨਿਰੰਕਾਰੀ ਮਿਸ਼ਨ ਦੇ ਲਗਭਗ ਸੈਂਕੜੇ ਵਲੰਟੀਅਰ ਆਪਣੇ ਸਹਿਯੋਗ ਨਾਲ ਵਾਤਾਵਰਨ ਦੀ ਸੰਭਾਲ,ਪਾਣੀ ਦੀ ਸੰਭਾਲ ਅਤੇ ਤਾਲਾਬ, ਛੱਪੜ, ਜੌਹੜ,ਪਾਣੀ ਦੀਆਂ ਟੈਂਕੀਆਂ ਆਦਿ ਨੂੰ ਸਾਫ਼ ਅਤੇ ਸ਼ੁੱਧ ਬਣਾਉਣਾ ਹੈ ।
ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ ਮੱਲਾਂ ਵਾਲਾ ਖਾਸ ਖੇਤਰ ਦੇ ਸੰਚਾਲਕ ਬਲਵੀਰ ਸਿੰਘ ਦੀ ਅਗਵਾਈ ਹੇਠ ਸਫਾਈ ਅਭਿਆਨ ਚਲਾਇਆ ਗਿਆ। ਜਿਸ ਤਹਿਤ ਸਾਰਾ ਕੂੜਾ ਇਕੱਠਾ ਕਰਕੇ ਟਰਾਲੀ ਵਿੱਚ ਪਾ ਕੇ ਕੂੜਾ ਸੁੱਟਣ ਵਾਲੀ ਥਾਂ ‘ਤੇ ਲਿਜਾਇਆ ਗਿਆ। ਇਸ ਪੋ੍ਗਰਾਮ ਵਿਚ ਪਾਣੀ ਦੀ ਸੰਭਾਲ ਅਤੇ ਪਾਣੀ ਦੇ ਪ੍ਰਦੂਸ਼ਣ ਸਬੰਧੀ ਜਾਗਰੂਕਤ ਕੀਤਾ ਗਿਆ ਜਿਸ ‘ਚ ਸਾਫ਼ ਪਾਣੀ, ਸਾਫ਼ ਮਨ ਅਤੇ ਹੋਰ ਨਾਅਰਿਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਪਾਣੀ ਅਤੇ ਵਾਤਾਵਰਨ ਪ੍ਰਦੂਸ਼ਤਿ ਹੋਣ ਤੋਂ ਰੋਕਣ ਅਤੇ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸੇਵਾ ਦਲ ਅਤੇ ਸਾਧ ਸੰਗਤ ਦੇ ਸੈਂਕੜੇ ਵਲੰਟੀਅਰਾਂ ਨੇ ਉਤਸ਼ਾਹ ਨਾਲ ਯੋਗਦਾਨ ਪਾਇਆ। ਇਸ ਮੁਹਿੰਮ ‘ਚ ਸੰਤ ਨਿਰੰਕਾਰੀ ਮੰਡਲ ਬ੍ਰਾਂਚ ਮੱਲਾਂਵਾਲਾ ਜੋਨਲ ਇੰਚਾਰਜ ਐਨਐਸ ਗਿੱਲ ਗੁਰਪ੍ਰੀਤ ਸਿੰਘ ਪ੍ਰੇਮ ਕੁਮਾਰ ਠੁਕਰਾਲ ਸੁਸੀਲ ਕੁਮਾਰ ਸੇਠੀ ਸੁਖਚੈਨ ਸਿੰਘ ਕਮਲੇਸ਼ ਕੁਮਾਰ ਸਤਪਾਲ ਚਾਵਲਾ ਐਮਸੀ , ਰੋਸ਼ਨ ਲਾਲ ਬਿੱਟਾ, ਜਨਕ ਰਾਜ ਕਟਾਰੀਆ, ਮੱਲਾਂ ਵਾਲਾ ਖਾਸ ਸੋਸ਼ਲ ਵੈੱਲਫੇਅਰ ਸੁਸਾਇਟੀ ਚੇਅਰਮੈਨ ਰੋਸ਼ਨ ਲਾਲ ਮਨਚੰਦਾ ਸਮੇਤ ਹੋਰ ਅਨੇਕਾਂ ਸੇਵਾਦਾਰ ਸਾਹਿਬਾਨ ਨੇ ਵੀ ਸ਼ਮੂਲੀਅਤ ਕੀਤੀ।
