ਮੋਗਾ/ਤਲਵੰਡੀ ਭੰਗੇਰੀਆ 26 ਫਰਵਰੀ ( ਗੁਰਪ੍ਰੀਤ ਸਿੰਘ ਸਿੱਧੂ)
ਮਹਾਂ ਸ਼ਿਵਰਾਤਰੀ ਦੇ ਮਹਾਂ ਪੁਰਬ ਮੌਕੇ ਸਲਾਨਾ 8ਵਾਂ ਮਹਿਫਲ-ਏ-ਸ੍ਰੀ ਮਹਾਂਕਾਲ ਤੇ ਸ਼ਿਵ ਜਾਗਰਣ ਸੂਫ਼ੀ ਸੰਤ ਸਮਾਜ ਦੇ ਚੇਅਰਮੈਨ ਸੰਤ ਬਾਬਾ ਸ਼ਿਵਕਰਨ ਸ਼ਰਮਾ ਮੁੱਖ ਸੇਵਾਦਾਰ ਸ਼ਿਵ ਸ਼ਕਤੀ ਧਾਮ ਤਲਵੰਡੀ ਭੰਗੇਰੀਆ ਦੀ ਅਗਵਾਈ ਹੇਠ ਸਿਵ ਸ਼ਕਤੀ ਧਾਮ ਤਲਵੰਡੀ ਭੰਗੇਰੀਆ ਮੋਗਾ ਵਿਖੇ ਕਰਵਾਇਆ ਗਿਆ। ਸਮਾਗਮ ਦਾਅਰੰਭ ਬ੍ਰਹਮ ਮਹੂਰਤ ਕਰਕੇ ਕੀਤਾ ਗਿਆ ਅਤੇ ਹਵਨ ਯੱਗ ਕੀਤੇ ਗਏ। ਇਸ ਦੌਰਾਨ ਸਮਾਗਮਾ ਵਿੱਚ ਪਹੁੰਚੇ ਉੱਚ ਕੋਟੀ ਦੇ ਵਿਦਵਾਨਾਂ ਸੰਤ ਮਹਾਂਪੁਰਸ਼ਾਂ ਨੇ ਆਈਆ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ। ਉਥੇ ਧਾਰਮਿਕ ਗਾਇਕਾ ਨੇ ਸ਼ਿਵ ਸ਼ਕਤੀ ਦੀ ਮਹਿਮਾ ਗਾਇਨ ਕੀਤੀ। ਸਮਾਗਮ ਦੀ ਸਮਾਪਤੀ ਵਿਸ਼ਵ ਸੂਫ਼ੀ ਸੰਤ ਸਮਾਜ ਪੰਜਾਬ ਵੱਲੋਂ ਸੰਤ ਬਾਬਾ ਪਰਮਜੀਤ ਸਿੰਘ ਲੱਗੇਆਣਾ ਨੂੰ ਸੂਬਾ ਪ੍ਰਧਾਨ ਅਤੇ ਭੋਲਾ ਯਮਲਾ ਨੂੰ ਸੂਬਾ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ। ਉਥੇ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਅਤੇ ਸਨਮਾਨਿਤ ਸ਼ਖ਼ਸੀਅਤਾ ਦਾ ਸਨਮਾਨ ਵਿਸ਼ਵ ਸੂਫ਼ੀ ਸੰਤ ਸਮਾਜ ਦੇ ਚੇਅਰਮੈਨ ਸੰਤ ਬਾਬਾ ਸ਼ਿਵਕਰਨ ਸ਼ਰਮਾ ਅਤੇ ਗੱਦੀਨਸ਼ੀਨ ਜਸ਼ਨਦੀਪ ਸ਼ਰਮਾ ਬੋਕਸਰ ਵੱਲੋਂ ਲੋਈਆ ਤੇ ਧਾਰਮਿਕ ਤਸਵੀਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਸ਼ਿਵਕਰਨ ਸ਼ਰਮਾ ਨੇ ਆਏਂ ਸੰਤਾਂ ਮਹਾਂਪੁਰਸ਼ਾਂ ਅਤੇ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮਾਗਮ ਵਿੱਚ ਵਿਸ਼ਵ ਸੂਫ਼ੀ ਸੰਤ ਸਮਾਜ ਪੰਜਾਬ ਪ੍ਰਧਾਨ ਬਾਬਾ ਪਰਮਜੀਤ ਸਿੰਘ ਲੱਗੇਆਣਾ , ਭੋਲਾ ਯਮਲਾ ਸੂਬਾ ਜਨਰਲ ਸਕੱਤਰ, ਮਹੰਤ ਰਾਜੂ ਦਾਸ ਜੈਤੋ, ਮਹੰਤ ਸਤਨਾਮ ਦਾਸ ਬਾਘਾ ਪੁਰਾਣਾ, ਮਹੰਤ ਸੁਖਵਿੰਦਰ ਦਾਸ ,ਮਹੰਤ ਜਗਦੇਵ ਸਿੰਘ ਲੱਗੇਆਣਾ ,ਮਹੰਤ ਸੁਖਵਿੰਦਰ ਸਿੰਘ ਕੋਟਕਪੂਰਾ , ਮਹੰਤ ਰਸ਼ਪਾਲ ਦਾਸ ਰੌਲੀ, ਮਹੰਤ ਬਲਦੇਵ ਦਾਸ ਫਰੀਦਕੋਟ, ਮਹੰਤ ਵਰਿਆਮ ਦਾਸ ਸਕੂਰ , ਮਹੰਤ ਇੰਦਰਪੁਰੀ ਜੈਤੋ , ਮਹੰਤ ਸ਼ਿਵਰਾਜ ਕਟਾਰੀਆ ਫਿਰੋਜ਼ਪੁਰ, ਸੰਤ ਜਸਵਿੰਦਰ ਸਿੰਘ, ਮਹੰਤ ਗੁਰਜੰਟ ਦਾਸ, ਮਹੰਤ ਰਾਮ ਦਾਸ ਬਠਿੰਡਾ ,ਮਹੰਤ ਕਰਮਜੀਤ ਬਾਘਾ ਪੁਰਾਣਾ, ਮਹੰਤ ਦੇਵਾਨੰਦ ਕਲਿਆਣ, ਮਹੰਤ ਸੁਖਵਿੰਦਰ ਦਾਸ, ਬਾਬਾ ਪਿਆਰਾ ਸਿੰਘ ਪ੍ਰਧਾਨ ਇੰਟਰਨੈਸ਼ਨਲ ਸੰਤ ਸਮਾਜ, ਸੁਆਮੀ ਮਹਾਕਾਲ ਜਲੰਧਰ, ਸੰਤ ਗੁਰਮੇਲ ਸਿੰਘ ਪਟਿਆਲਾ, ਦਰਸ਼ਨ ਸਿੰਘ ਮੂਲੇਵਾਲਾ ,ਮਹੰਤ ਬਲਦੇਵ ਦਾਸ ਆਦਿ ਤੋਂ ਇਲਾਵਾਂ ਚੇਅਰਮੈਨ ਜਸਪਾਲ ਸਿੰਘ ਪੰਨੂ, ਗੁਰਦੇਵ ਸਿੰਘ ਸਿੱਧੂ ਜ਼ੀਰਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸਿਵ ਭਗਤਾਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ। ਇਸ ਮੌਕੇ ਆਈਆਂ ਸੰਗਤਾਂ ਲਈ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ।
