ਪਿੰਡ ਜਾਂਗਲੀਆਣਾ ਵਿੱਚ ਨਸ਼ੇ ਦੇ ਖਿਲਾਫ਼ ਇਤਿਹਾਸਕ ਪਹਲ ਕੀਤੀ ਗਈ, ਜਿੱਥੇ ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੇ ਨਸ਼ਾ ਮੁਕਤੀ ਦੀ ਜਾਗਰੂਕਤਾ ਲਈ ਲੋਕਾਂ ਨੂੰ ਜੁਟਾਇਆ। ਇਕ ਵੱਡੀ ਜਨਸਭਾ ਵਿੱਚ ਪਿੰਡ ਦੇ ਨਿਵਾਸੀਆਂ, ਨੌਜਵਾਨਾਂ, ਮਹਿਲਾਵਾਂ ਅਤੇ ਬੁਜ਼ੁਰਗਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦਾ ਸਪਥ ਲਿਆ।
ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਸਾਡੀ ਹੱਸਖੇਡ ਖੋਹ ਰਿਹਾ ਹੈ, ਪਰਿਵਾਰਾਂ ਦੀ ਰੌਣਕ ਖਤਮ ਕਰ ਰਿਹਾ ਹੈ। ਹੁਣ ਚੁੱਪ ਰਹਿਣ ਦਾ ਸਮਾਂ ਨਹੀਂ, ਲੜਨ ਦਾ ਸਮਾਂ ਆ ਗਿਆ ਹੈ। ਅਸੀਂ ਅੱਖਾਂ ਵਿੱਚ ਅੱਥਰੂ ਨਹੀਂ, ਉਮੀਦਾਂ ਦੀ ਚਮਕ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਨਸ਼ੇ ਦੇ ਚੰਗਲ ਤੋਂ ਬਾਹਰ ਆਉਣ ਵਾਲੇ ਨੌਜਵਾਨਾਂ ਨੂੰ ਸਰਕਾਰ ਵਲੋਂ ਹਰੇਕ ਸੰਭਵ ਮਦਦ, ਪੁਨਰਵਾਸ ਅਤੇ ਇੱਜ਼ਤ ਮਿਲੇਗੀ। ਇਲਾਕੇ ਵਿੱਚ ਵਿਸ਼ੇਸ਼ ਨਸ਼ਾ ਮੁਕਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ‘ਚ ਸਕੂਲ, ਪੰਚਾਇਤਾਂ, ਸਮਾਜਿਕ ਸੰਗਠਨ ਅਤੇ ਪ੍ਰਸ਼ਾਸਨ ਇਕੱਠੇ ਕੰਮ ਕਰਨਗੇ।
ਇਸ ਮੌਕੇ ਤੇ ਵਿਧਾਇਕ ਡਾ. ਈਸ਼ਾਂਕ ਨੇ ਵੀ ਸੰਦੇਸ਼ ਦਿੱਤਾ ਕਿ ਜੇਕਰ ਹਰ ਨੌਜਵਾਨ ਇਹ ਢਿੱਕ ਲੈ ਲਵੇ ਕਿ ਉਹ ਨਸ਼ਾ ਨਹੀਂ ਕਰੇਗਾ, ਤਾਂ ਕੋਈ ਵੀ ਤਾਕਤ ਉਸ ਨੂੰ ਰੋਕ ਨਹੀਂ ਸਕਦੀ। ਨਸ਼ਾ ਸਾਡੀਆਂ ਜੜ੍ਹਾਂ ‘ਤੇ ਹਮਲਾ ਹੈ, ਅਤੇ ਅਸੀਂ ਇਸ ਨੂੰ ਜੜ੍ਹ ਤੋਂ ਖਤਮ ਕਰਾਂਗੇ। ‘ਨਸ਼ਾ ਮੁਕਤ ਪੰਜਾਬ’ ਹੁਣ ਇਕ ਅੰਦੋਲਨ ਹੈ, ਇਹ ਕੇਵਲ ਮੁਹਿੰਮ ਨਹੀਂ, ਇੱਕ ਇਨਕਲਾਬ ਹੈ।ਸਭਾ ਦੇ ਅੰਤ ‘ਚ ਪਿੰਡ ਵਾਸੀਆਂ ਵਲੋਂ ਨਸ਼ਾ ਖ਼ਿਲਾਫ਼ ਸ਼ਪਥ ਲਿਆ ਗਿਆ। ਇਸ ਮੌਕੇ ‘ਤੇ ਸਰਪੰਚ ਮੰਜੀਤ ਕੌਰ, ਸੁਖਵਿੰਦਰ ਕੌਰ, ਪੰਚ ਸਤਿ ਦੇਵੀ, ਪੰਚ ਲਾਂਭੜ ਰਾਮ, ਪੰਚ ਬਲਵਿੰਦਰ ਕੌਰ, ਪੰਚ ਜੀਵਨ ਕੁਮਾਰੀ, ਮਹਿੰਦਰ ਪਾਲ, ਰਾਮ ਲੁਭਾਇਆ, ਸਤਵਿੰਦਰ ਸਿੰਘ (ਸਰਪੰਚ ਉਟਵਾਲ), ਜਸਵਿੰਦਰ ਸਿੰਘ (ਸਰਪੰਚ ਠੱਕਰਵਾਲ), ਨਰਿੰਦਰ, ਬਲਜੀਤ ਕੋਟ, ਮੋਹਿੰਦਰ ਸਿੰਘ, ਹੈਪੀ ਆਦਿ ਹਾਜ਼ਰ ਸਨ।
