Home ਪੰਜਾਬ ਇੰਪਰੂਵਮੈਂਟ ਟ੍ਰਸਟ ਫ਼ਗਵਾੜਾ ਵਲੋਂ ਅਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਤੋਂ ਕੂੜਾ ਚੁੱਕਣ ਲਈ ਜ਼ਿੰਮੇਵਾਰ ਕੌਣ?

ਇੰਪਰੂਵਮੈਂਟ ਟ੍ਰਸਟ ਫ਼ਗਵਾੜਾ ਵਲੋਂ ਅਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਤੋਂ ਕੂੜਾ ਚੁੱਕਣ ਲਈ ਜ਼ਿੰਮੇਵਾਰ ਕੌਣ?

ਕੀ ਇੰਪਰੂਵਮੈਂਟ ਟ੍ਰਸਟ ਫ਼ਗਵਾੜਾ ਪ੍ਰਸ਼ਾਸਨ ਜਾਂ ਨਗਰ ਨਿਗਮ ਫ਼ਗਵਾੜਾ ਕਮਿਸ਼ਨਰ ਕੂੜਾ ਚੁਕਵਾਉਣ ਲਈ ਹੋਣਗੇ ਗੰਭੀਰ ?

by Rakha Prabh
1 views

ਫ਼ਗਵਾੜਾ:05 ਅਗਸਤ (ਕੁਲਦੀਪ ਸਿੰਘ ਕੌੜਾ)
ਪਿਛਲੇ ਦਿਨੀਂ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਦਫ਼ਤਰ ਦੇ ਪਿੱਠ ਅੰਕਣ ਨੰਬਰ:-743-773/ਐੱਮ.ਏ.ਮਿਤੀ:-01/07/2025 ਰਾਹੀਂ ਪੱਤਰ ਜਾਰੀ ਕਰਕੇ ਖਾਲੀ ਪਲਾਟਾਂ ਦੇ ਨਿੱਜੀ ਮਾਲਕਾਂ ਨੂੰ ਹਿਦਾਇਤ ਜਾਰੀ ਕੀਤੀ ਗਈ ਸੀ ਕਿ ਜੇ ਖ਼ਾਲੀ ਪਲਾਟ ਵਿੱਚ ਗੰਦਗੀ ਇਕੱਠੀ ਹੋਈ ਜਾਂ ਪਾਣੀ ਖੜ੍ਹਾ ਹੋਇਆ ਤਾਂ ਪਲਾਟ ਦੇ ਮਾਲਕ ਨੂੰ ਜੁਰਮਾਨਾ ਲਗਾਇਆ ਜਾਵੇਗਾ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਕੌੜਾ ਸੇਵਾ ਮੁਕਤ ਸੈਂਟਰ ਮੁੱਖ ਅਧਿਆਪਕ ਨੇ ਦੱਸਿਆ ਕਿ ਉਪਰੋਕਤ ਪੱਤਰ ਮਿਤੀ:-03/07/2025 ਨੂੰ ਈ ਮੇਲ ਕਰਦੇ ਹੋਏ ਡਿਪਟੀ ਕਮਿਸ਼ਨਰ ਸਾਹਿਬ ਕਪੂਰਥਲਾ ਤੋਂ ਜਾਣਕਾਰੀ ਮੰਗੀ ਸੀ ਕਿ ਜੇ ਵਾਰ ਵਾਰ ਸ਼ਿਕਾਇਤ ਦਰਜ ਕਰਨ ਤੇ ਵੀ ਨਗਰ ਨਿਗਮ ਫ਼ਗਵਾੜਾ ਦੇ ਅਧਿਕਾਰੀਆਂ ਵਲੋਂ ਜਾਂ ਸਫ਼ਾਈ ਸੇਵਕਾਂ ਵੱਲੋਂ ਕੂੜਾ ਚੁੱਕਣ ਲਈ ਕਾਰਵਾਈ ਨਾ ਕੀਤੀ ਜਾਵੇ ਤਾਂ ਫਿਰ ਕੀ ਕੀਤਾ ਜਾਵੇ ? ਡਿਪਟੀ ਕਮਿਸ਼ਨਰ ਸਾਹਿਬ ਨੇ ਉਪਰੋਕਤ ਪੱਤਰ ਫਿਰ ਨਗਰ ਨਿਗਮ ਫ਼ਗਵਾੜਾ ਨੂੰ ਭੇਜਿਆ ਸੀ, ਜਿਸ ਤੇ ਕਾਰਵਾਈ ਪਾਉਂਦੇ ਹੋਏ ਨਗਰ ਨਿਗਮ ਫ਼ਗਵਾੜਾ ਦੇ 8-10 ਸਫ਼ਾਈ ਸੇਵਕ ਅਤੇ ਇੱਕ ਨਾਲ ਜ਼ਿੰਮੇਵਾਰ ਕਰਮਚਾਰੀ ਵੀ ਸੀ, ਮੇਰੇ ਨਾਲ ਸੰਪਰਕ ਬਣਾਉਣ ਲਈ ਆਏ,ਪਰ ਉਹਨਾਂ ਨੇ ਮੁਹੱਲਾ ਉਂਕਾਰ ਨਗਰ ਵਿੱਚ ਪਈ ਖ਼ਾਲੀ ਜ਼ਮੀਨ ਤੋਂ ਕੂੜਾ ਚੁੱਕਣ ਲਈ ਕੋਈ ਵੀ ਯੋਗ ਕਾਰਵਾਈ ਨਹੀਂ ਕੀਤੀ ਕਿਉਂਕਿ ਸਫ਼ਾਈ ਸੇਵਕਾਂ ਅਤੇ ਜ਼ਿੰਮੇਵਾਰ ਕਰਮਚਾਰੀ ਦਾ ਕਹਿਣਾ ਸੀ ਕਿ ਇਹ ਕੂੜਾ ਚੁੱਕਣ ਦੀ ਸਾਡੀ ਕੋਈ ਵੀ ਜਿੰਮੇਂਵਾਰੀ ਨਹੀਂ ਹੈ ਕਿਉਂਕਿ ਉਪਰੋਕਤ ਜ਼ਮੀਨ ਇੰਪਰੂਵਮੈਂਟ ਟ੍ਰਸਟ ਫ਼ਗਵਾੜਾ ਦੇ ਅਧੀਨ ਹੈ। ਮੈਂ ਫਿਰ ਮਿਤੀ:-16/07/2025 ਨੂੰ ਦੋਬਾਰਾ ਈ ਮੇਲ ਭੇਜ ਕੇ ਡਿਪਟੀ ਕਮਿਸ਼ਨਰ ਸਾਹਿਬ ਕਪੂਰਥਲਾ ਨੂੰ ਨਗਰ ਨਿਗਮ ਫ਼ਗਵਾੜਾ ਦੇ ਸਫ਼ਾਈ ਸੇਵਕਾਂ ਅਤੇ ਜ਼ਿੰਮੇਵਾਰ ਕਰਮਚਾਰੀ ਵਲੋਂ ਕਹੀ ਗਈ ਗੱਲਬਾਤ ਅਤੇ ਕੂੜਾ ਨਾ ਚੁੱਕਣ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਨਾਲ ਹੀ ਬੇਨਤੀ ਕੀਤੀ ਸੀ ਕਿ ਕੂੜੇ ਦਾ ਸੰਬੰਧ ਚਾਹੇ ਨਗਰ ਨਿਗਮ ਫ਼ਗਵਾੜਾ ਨਾਲ ਹੈ ਅਤੇ ਚਾਹੇ ਇੰਪਰੂਵਮੈਂਟ ਟ੍ਰਸਟ ਫ਼ਗਵਾੜਾ ਨਾਲ ਹੈ, ਪਰ ਦੋਨੋਂ ਹੀ ਆਪ ਜੀ ਦੇ ਅਧੀਨ ਹੀ ਕੰਮ ਕਰ ਰਹੇ ਹਨ। ਸੋ ਉਹਨਾਂ ਨੂੰ ਕਹਿ ਕੇ ਉਪਰੋਕਤ ਥਾਂ ਤੋਂ ਲਗਾਤਾਰ ਕੂੜਾ ਚੁੱਕਣ ਦੀ ਕਾਰਵਾਈ ਕਰਵਾਉਣ ਲਈ ਯੋਗ ਕਾਰਵਾਈ ਕੀਤੀ ਜਾਵੇ। ਬਹੁਤ ਹੀ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ 16/07/2025 ਤੋਂ ਲੈ ਕੇ ਅੱਜ ਮਿਤੀ 05/08/2025 ਤੱਕ ਕੂੜਾ ਚੁੱਕਣ ਲਈ ਕੋਈ ਵੀ ਯੋਗ ਕਾਰਵਾਈ ਨਹੀਂ ਕੀਤੀ ਗਈ। ਪ੍ਰੈੱਸ ਨੂੰ ਭੇਜਣ ਤੋਂ ਪਹਿਲਾਂ ਉਪਰੋਕਤ ਪ੍ਰੈੱਸ ਨੋਟ ਅਤੇ ਫੋਟੋ ਮਿਤੀ 30/07/2025 ਨੂੰ ਈ ਮੇਲ ਕਰਕੇ ਕਮਿਸ਼ਨਰ ਨਗਰ ਨਿਗਮ , ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਵੱਟਸਐਪ ਰਾਹੀਂ ਚੇਅਰਮੈਨ ਇੰਪਰੂਵਮੈਂਟ ਟ੍ਰਸਟ ਫ਼ਗਵਾੜਾ ਸ਼੍ਰੀ ਜਰਨੈਲ ਨੰਗਲ ਜੀ ਨੂੰ ਵੀ ਭੇਜਿਆ ਗਿਆ ਸੀ ਪਰ ਕੋਈ ਵੀ ਯੋਗ ਕਾਰਵਾਈ ਨਹੀਂ ਕੀਤੀ ਗਈ।ਨਗਰ ਨਿਗਮ ਫ਼ਗਵਾੜਾ ਅਤੇ ਇੰਪਰੂਵਮੈਂਟ ਟ੍ਰਸਟ ਫ਼ਗਵਾੜਾ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਅਤੇ ਡਿਪਟੀ ਕਮਿਸ਼ਨਰ ਸਾਹਿਬ ਕਪੂਰਥਲਾ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਪਰੋਕਤ ਕੂੜੇ ਨੂੰ ਜਲਦੀ ਤੋਂ ਜਲਦੀ ਚੁੱਕਣ ਲਈ ਯੋਗ ਕਾਰਵਾਈ ਕੀਤੀ ਜਾਵੇ ਤਾਂ ਜੋ ਮੁਹੱਲੇ ਵਿੱਚ ਕਿਸੇ ਵੀ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਹਾਜ਼ਰ ਮੁਹੱਲਾ ਵਾਸੀਆਂ ਨੇ ਨਗਰ ਨਿਗਮ ਫ਼ਗਵਾੜਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਮੰਗ ਵੀ ਕੀਤੀ ਕਿ ਜੋ ਮਕਾਨ ਮਾਲਕ ਜਾਂ ਉਹਨਾਂ ਦੇ ਕਿਰਾਏਦਾਰ ਇੱਥੇ ਕੂੜਾ ਸੁੱਟਦੇ ਹਨ,ਸਰਵੇ ਕਰਕੇ ਲਿਸਟ ਤਿਆਰ ਕੀਤੀ ਜਾਵੇ ਅਤੇ ਮਾਲਕ/ਕਿਰਾਏਦਾਰ ਦੇ ਮਾਲਕਾਂ ਤੇ ਕੂੜੇ ਦੇ ਯੋਗ ਰੱਖ ਰਖਾਵ ਲਈ ਬਣਦੀ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ।ਇਸ ਸਮੇਂ ਕੁਲਦੀਪ ਸਿੰਘ ਕੌੜਾ, ਜਸਵੰਤ ਸਿੰਘ, ਸੁਰਜੀਤ ਸਿੰਘ ਮਿਨਹਾਸ,ਅਜੇ ਕੁਮਾਰ ਕੌਸ਼ਲ, ਨਰੇਸ਼ ਕੁਮਾਰ, ਅਸ਼ੋਕ ਕੁਮਾਰ,ਮਨੋਜ ਕੁਮਾਰ, ਅਨੁਜ ਯਾਦਵ, ਜਸਪ੍ਰੀਤ ਸਿੰਘ ਅਤੇ ਪੁਨੀਤ ਕੁਮਾਰ ਆਦਿ ਹਾਜ਼ਰ ਹੋਏ।

Related Articles

Leave a Comment