Home ਦੇਸ਼ ਐਮਬਰੋਜੀਅਲ ਸਕੂਲ ਜ਼ੀਰਾ ਦੇ ਚੇਅਰਮੈਨ ਸਤਨਾਮ ਬੁੱਟਰ ਨੂੰ ਨੈਸ਼ਨਲ ਐਜੂਕੇਸ਼ਨ ਕਾਂਕਲੇਵ ’ਚ “ਐਜੂਕੇਸ਼ਨ ਆਈਕਨ ਆਫ਼ ਦੀ ਈਅਰ 2025“ ਸਨਮਾਨ ਨਾਲ ਨਿਵਾਜਿਆ

ਐਮਬਰੋਜੀਅਲ ਸਕੂਲ ਜ਼ੀਰਾ ਦੇ ਚੇਅਰਮੈਨ ਸਤਨਾਮ ਬੁੱਟਰ ਨੂੰ ਨੈਸ਼ਨਲ ਐਜੂਕੇਸ਼ਨ ਕਾਂਕਲੇਵ ’ਚ “ਐਜੂਕੇਸ਼ਨ ਆਈਕਨ ਆਫ਼ ਦੀ ਈਅਰ 2025“ ਸਨਮਾਨ ਨਾਲ ਨਿਵਾਜਿਆ

by Rakha Prabh
0 views

ਜ਼ੀਰਾ, 23 ਅਗਸਤ ( ਜੀ.ਐਸ.ਸਿੱਧੂ ) :- ਐਮਬਰੋਜੀਅਲ ਪਬਲਿਕ ਸਕੂਲ ਜ਼ੀਰਾ ਦੇ ਮਾਣਯੋਗ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੂੰ ਬੀਤੇ ਦਿਨਾਂ ਤਿਆਗਰਾਜ ਸਪੋਰਟਸ ਕੰਪਲੈਕਸ, ਨਵੀਂ ਦਿੱਲੀ ਵਿੱਚ ਆਯੋਜਿਤ ਨੈਸ਼ਨਲ ਐਜੂਕੇਸ਼ਨ ਕਾਂਕਲੇਵ ਦੌਰਾਨ ਪ੍ਰਸਿੱਧ “ਐਜੂਕੇਸ਼ਨ ਆਈਕਨ ਆਫ ਦੀ ਈਅਰ 2025“ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਸਮਾਰੋਹ “ਦ ਫਾਇਨੇਸਟ ਈਰਲੀ ਐਜੂਕੇਸਨ ਕਾਂਕਲੇਵ ਆਫ ਇੰਡੀਆ” ਦਾ ਹਿੱਸਾ ਸੀ, ਜਿਸਨੂੰ ਮਿਨਿਸਟਰੀ ਆਫ ਸਕਿਲ ਡਿਵੈਲਪਮੈਂਟ ਐਂਡ ਇੰਟਰਪ੍ਰੀਨਿਊਰਸ਼ਿਪ ਅਤੇ ਸਕਿੱਲ ਇੰਡੀਆ ਕੌਸਲ ਭਾਰਤ, ਕੁਸਲ ਭਾਰਤ ਵੱਲੋਂ ਸਹਿਯੋਗ ਪ੍ਰਾਪਤ ਸੀ। ਇਸ ਦਾ ਆਯੋਜਨ ਪਲੱਸ ਨਾਈਨ ਵਨ ਮੀਡੀਆ ਵੱਲੋਂ ਕੀਤਾ ਗਿਆ ਸੀ ਜਿਸਦੇ ਟਾਈਟਲ ਪਾਰਟਨਰ ਆਈ ਬੀ ਐਮ ਅਤੇ ਪਿ੍ਰਜੈਂਟਿੰਗ ਪਾਰਟਨਰ ਟੈਕਨ ਮੈਨ ਸਨ। ਇਸ ਨੇਸਨਲ ਐਜੂਕੇਸਨ ਕਾਂਕਲੇਵ ਨੇ ਦੇਸ ਭਰ ਦੇ ਸਿੱਖਿਆ ਖੇਤਰ ਦੇ ਵਿਜਨਰੀਆਂ ਅਤੇ ਲੀਡਰਾਂ ਨੂੰ ਇਕੱਠਾ ਕੀਤਾ, ਜਿੱਥੇ ਸਿੱਖਿਆ ਦੇ ਭਵਿੱਖ ਨੂੰ ਸੰਵਾਰਨ ਵਾਲੇ ਮਹੱਤਵਪੂਰਨ ਵਿਸ਼ਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸਤਨਾਮ ਸਿੰਘ ਬੁੱਟਰ ਨੂੰ ਮਿਲਿਆ ਇਹ ਸਨਮਾਨ ਉਨਾਂ ਦੀ ਸਾਨਦਾਰ ਲੀਡਰਸ਼ਿਪ, ਅਟੱਲ ਸਮਰਪਣ ਅਤੇ ਸਿੱਖਿਆ ਖੇਤਰ ਲਈ ਕੀਤੇ ਮਹੱਤਵਪੂਰਨ ਯੋਗਦਾਨ ਦਾ ਪ੍ਰਮਾਣ ਹੈ। ਇਹ ਅਵਾਰਡ ਉਨਾਂ ਦੀ ਉਸ ਵਚਨਬੱਧਤਾ ਦਾ ਜਸਨ ਮਨਾਉਂਦਾ ਹੈ ਜਿਸ ਨਾਲ ਉਨਾਂ ਨੇ ਐਮਬਰੋਜੀਅਲ ਪਬਲਿਕ ਸਕੂਲ ਵਿੱਚ ਅਕਾਦਮਿਕ ਸ੍ਰੇਸਠਤਾ ਅਤੇ ਨਵੀਨਤਾ ਵਾਲਾ ਵਾਤਾਵਰਣ ਸਿਰਜਿਆ ਹੈ। ਉਨਾਂ ਦੇ ਅਣਥੱਕ ਯਤਨਾਂ ਨੇ ਨਾ ਸਿਰਫ ਸਕੂਲ ਦੀ ਸਾਖ ਨੂੰ ਉੱਚਾਈਆਂ ਤੱਕ ਪਹੁੰਚਾਇਆ ਹੈ, ਸਗੋਂ ਵੱਡੇ ਪੱਧਰ ‘ਤੇ ਸਿੱਖਿਆ ਜਗਤ ‘ਤੇ ਵੀ ਡੂੰਘਾ ਅਸਰ ਪਾਇਆ ਹੈ। ਮੁੱਖ ਮਹਿਮਾਨ ਪ੍ਰੋ. ਟੀ. ਜੀ. ਸਿਥਾਰਾਮ, ਚੇਅਰਮੈਨ, ਨੇ ਕਿਹਾ: “ਸ. ਸਤਨਾਮ ਸਿੰਘ ਬੁੱਟਰ ਇੱਕ ਜਵਾਨ ਅਤੇ ਦੂਰਦਰਸੀ ਵਿਅਕਤੀ ਹਨ ਜਿਨਾਂ ਨੇ ਸਿੱਖਿਆ ਨੂੰ ਸਿਰਫ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਰੱਖਿਆ, ਸਗੋਂ ਇਸਨੂੰ ਜੀਵਨ ਦੇ ਮੁੱਲਾਂ, ਨਵੀਨਤਾ ਅਤੇ ਪ੍ਰਯੋਗਸੀਲਤਾ ਨਾਲ ਜੋੜਿਆ ਹੈ। ਉਨਾਂ ਦੀ ਊਰਜਾ, ਸਮਰਪਣ ਅਤੇ ਨੇਤਿ੍ਰਤਾ ਉਨਾਂ ਨੂੰ ਸੱਚਮੁੱਚ ਐਜੂਕੇਸਨ ਆਈਕਾਨ ਬਣਾਉਂਦੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਇਹ ਨੌਜਵਾਨ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਉੱਚਾਈਆਂ ਹਾਸਲ ਕਰੇਗਾ ਅਤੇ ਅਗਲੀ ਪੀੜੀ ਲਈ ਪ੍ਰੇਰਣਾਸਰੋਤ ਬਣਿਆ ਰਹੇਗਾ।” ਆਯੋਜਕ ਸੰਦੀਪ ਗੁਲਾਟੀ (ਫਾਊਂਡਰ ਅਤੇ ਸੀਈਓ, ਪਲੱਸ ਨਾਈਨਵਨ ਮੀਡੀਆ) ਅਤੇ ਅਸੁਤੋਸ ਦੁਬੇ (ਕੋ-ਫਾਊਂਡਰ, ਪਲੱਸ ਨਾਈਨਵਨ ਮੀਡੀਆ) ਨੇ ਸਤਨਾਮ ਸਿੰਘ ਬੁੱਟਰ ਨੂੰ ਅਗਲੀ ਪੀੜੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਕਰਾਰ ਦਿੱਤਾ। ਦੋ ਦਿਨਾਂ ਦੇ ਇਸ ਕਾਂਕਲੇਵ ਵਿੱਚ ਪੈਨਲ ਚਰਚਾਵਾਂ ਅਤੇ ਵਰਕਸਾਪਾਂ ਦਾ ਵਿਸਤਿ੍ਰਤ ਕਾਰਜਕ੍ਰਮ ਰਿਹਾ, ਜਿਸ ਵਿੱਚ ਸਿੱਖਿਆ ਵਿੱਚ ਦਾ ਇਨਟੀਗ੍ਰੇਸਨ, ਸਕਿਲ ਡਿਵੈਲਪਮੈਂਟ, ਲੀਡਰਸ਼ਿਪ ਅਤੇ 2020 ਦੇ ਦਿ੍ਰਸਟੀਕੋਣ ਦੀ ਕਾਰਗੁਜਾਰੀ ਵਰਗੇ ਵਿਸੇ ਸਾਮਲ ਸਨ। ਸਤਨਾਮ ਸਿੰਘ ਬੁੱਟਰ ਨੂੰ ਮਿਲਿਆ ਇਹ ਅਵਾਰਡ ਸਮਾਗਮ ਦੀਆਂ ਸਭ ਤੋਂ ਮਹੱਤਵਪੂਰਨ ਘਟਨਾਵਾਂ ਵਿੱਚੋਂ ਇੱਕ ਰਿਹਾ, ਜੋ ਉਨਾਂ ਹਸਤੀਆਂ ਨੂੰ ਸਨਮਾਨਿਤ ਕਰਦਾ ਹੈ ਜੋ ਭਾਰਤ ਦੀ ਸਿੱਖਿਆ ਦਾ ਭਵਿੱਖ ਨਿਰਧਾਰਤ ਕਰ ਰਹੀਆਂ ਹਨ।

Related Articles

Leave a Comment