ਜ਼ੀਰਾ/ ਫਿਰੋਜ਼ਪੁਰ 23 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ) ਸ੍ਰੀ ਨਰਾਇਣ ਮੰਦਿਰ ਭਗਤ ਬੀਬੀ ਰਾਮ ਪਿਆਰੀ ਜੀ ਮੁਹੱਲਾ ਬਜਾਜਾਂ ਜ਼ੀਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਲਾਨਾ 6 ਰੋਜ਼ਾ ਚਾਹ ਬ੍ਰੈਡ ਲੰਗਰ ਅੱਜ ਸ਼ੇਰਾਂ ਵਾਲਾ ਚੌਕ ਜ਼ੀਰਾ ਵਿਖੇ ਸਮਾਪਤ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੰਗਰ ਕਮੇਟੀ ਪ੍ਰਧਾਨ ਨਰਿੰਦਰ ਕੁਮਾਰ ਨਾਰੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੰਦਿਰ ਦੀ ਲੰਗਰ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਜਨਵਰੀ ਮਹੀਨੇ ਵਿੱਚ 6 ਦਿਨ ਰੋਜ਼ਾਨਾ ਗਰਮ ਚਾਹ ਅਤੇ ਬ੍ਰੈਡ ਦੇ ਲੰਗਰ ਸਵੇਰੇ 8:30 ਤੋਂ 9:30 ਤੱਕ ਲਗਾਏ ਜਾਂਦੇ ਹਨ ਅਤੇ ਰਾਹਗੀਰਾਂ ਨੂੰ ਸਤਿਕਾਰ ਸਹਿਤ ਛਕਾਏ ਜਾਂਦੇ ਹਨ। ਉਨ੍ਹਾਂ ਕਿਹਾ ਇਸ ਸਾਲ 18 ਜਨਵਰੀ 2025 ਨੂੰ ਚਾਹ ਬ੍ਰੈਡ ਦੇ ਲੰਗਰ ਸ਼ੁਰੂ ਕੀਤੇ ਸਨ ਅਤੇ 23 ਜਨਵਰੀ2025 ਨੂੰ ਦੁਪਹਿਰ ਸਮੇਂ ਸਮਾਪਤ ਕੀਤੇ ਗਏ ਹਨ । ਇਸ ਮੌਕੇ ਮੰਦਿਰ ਲੰਗਰ ਕਮੇਟੀ ਦੇ ਪ੍ਰਧਾਨ ਨਰਿੰਦਰ ਕੁਮਾਰ ਨਾਰੰਗ ਸਮੇਤ ਵਾਇਸ ਪ੍ਰਧਾਨ ਬਲਦੇਵ ਰਾਜ ਪਾਸੀ, ਦੀਪਕ ਅਰੋੜਾ ਕੈਸ਼ੀਅਰ, ਅਸ਼ਵਨੀ ਕੁਮਾਰ, ਜਤਿਨ ਕੁਮਾਰ , ਮਾਣਕ ਆਦਿ ਕਮੇਟੀ ਮੈਂਬਰਾਂ ਨੇ ਭਰਵੇਂ
80
