Home ਪੰਜਾਬ ਮੱਖੂ ਥਾਣੇ ਦੇ ਐਸ ਐਚ ਓ ਗੁਰਮੀਤ ਸਿੰਘ ਦੇ ਆਉਣ ਨਾਲ ਇਲਾਕੇ ਦਾ ਸੁਧਾਰ ਹੋਇਆ=ਸਰਪੰਚ ਕੁਲਦੀਪ ਸਿੰਘ ਖੰਨਾ

ਮੱਖੂ ਥਾਣੇ ਦੇ ਐਸ ਐਚ ਓ ਗੁਰਮੀਤ ਸਿੰਘ ਦੇ ਆਉਣ ਨਾਲ ਇਲਾਕੇ ਦਾ ਸੁਧਾਰ ਹੋਇਆ=ਸਰਪੰਚ ਕੁਲਦੀਪ ਸਿੰਘ ਖੰਨਾ

by gpsingh
10 views

ਮੱਖੂ/ ਫਿਰੋਜ਼ਪੁਰ 8( ਗੁਰਪ੍ਰੀਤ ਸਿੰਘ ਸਿੱਧੂ/ਹਰਵਿੰਦਰ ਸਿੰਘ ਖਹਿਰਾ) ਐਸਐਚ ਓ ਗੁਰਮੀਤ ਸਿੰਘ ਦੇ ਆਉਣ ਨਾਲ ਨਸ਼ਿਆਂ ਨੂੰ ਠੱਲ ਪਈ ਹੈ ਅਤੇ ਇਲਾਕੇ ਦਾ ਸੁਧਾਰ ਹੋਇਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਯੂਥ ਆਗੂ ਨੌਜਵਾਨ ਸਰਪੰਚ ਕੁਲਦੀਪ ਸਿੰਘ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸਰਪੰਚ ਕੁਲਦੀਪ ਸਿੰਘ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇੱਕ ਇਮਾਨਦਾਰ ਅਫਸਰ ਦੇ ਹਜ਼ਾਰਾਂ ਵਿਰੋਧੀ ਹਨ ਜੋ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਲਾਘਾ ਕਰਨ ਦੀ ਬਜਾਏ ਨਿੰਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਦੇ ਥਾਣਾ ਮਖੂ ਦਾ ਚਾਰਜ ਐਸ ਐਚ ਓ ਗੁਰਮੀਤ ਸਿੰਘ ਨੇ ਸੰਭਾਲਿਆ ਹੈ। ਮਖੂ ਸ਼ਹਿਰ ਅੰਦਰ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੂੰ ਠੱਲ ਪਈ ਹੈ ਅਤੇ ਮਾੜੇ ਅੰਸਰਾਂ ਨੂੰ ਨੱਥ ਪਾਈ ਗਈ ਹੈ। ਉਹਨਾਂ ਕਿਹਾ ਕਿ ਇਮਾਨਦਾਰ ਪੁਲਿਸ ਅਫਸਰਾਂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਤਾਂ ਜੋ ਨਸ਼ਿਆਂ ਕਾਰਨ ਖਤਮ ਹੋ ਰਹੀ ਨੌਜਵਾਨੀ ਨੂੰ ਬਚਾਇਆ ਜਾ ਸਕੇ।

Related Articles

Leave a Comment