ਮੱਖੂ/ ਫਿਰੋਜ਼ਪੁਰ 8( ਗੁਰਪ੍ਰੀਤ ਸਿੰਘ ਸਿੱਧੂ/ਹਰਵਿੰਦਰ ਸਿੰਘ ਖਹਿਰਾ) ਮਖੂ ਸ਼ਹਿਰ ਅੰਦਰ ਵਗਦੇ ਛੇਵੇਂ ਨਸ਼ਿਆਂ ਦੇ ਦਰਾ ਨੂੰ ਰੋਕਣ ਵਾਲੇ ਐਸਐਚ ਓ ਗੁਰਮੀਤ ਸਿੰਘ ਦੇ ਆਉਣ ਨਾਲ ਨਸ਼ਿਆਂ ਨੂੰ ਠੱਲ ਪਈ ਹੈ ਅਤੇ ਉਹ ਇਮਾਨਦਾਰ ਪੁਲਿਸ ਅਫਸਰ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਯੂਥ ਆਗੂ ਨੌਜਵਾਨ ਰਮਨਦੀਪ ਸਿੰਘ ਰਸੂਲਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕਾਂਗਰਸ ਆਗੂ ਰਮਨਦੀਪ ਸਿੰਘ ਰਸੂਲਪੁਰ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇੱਕ ਇਮਾਨਦਾਰ ਅਫਸਰ ਦੇ ਹਜ਼ਾਰਾਂ ਵਿਰੋਧੀ ਹਨ ਜੋ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਲਾਘਾ ਕਰਨ ਦੀ ਬਜਾਏ ਨਿੰਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਦੇ ਥਾਣਾ ਮਖੂ ਦਾ ਚਾਰਜ ਐਸ ਐਚ ਓ ਗੁਰਮੀਤ ਸਿੰਘ ਨੇ ਸੰਭਾਲਿਆ ਹੈ ਉਸ ਸਮੇਂ ਤੋਂ ਮਖੂ ਸ਼ਹਿਰ ਅੰਦਰ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੂੰ ਠੱਲ ਪਈ ਹੈ ਅਤੇ ਮਾੜੇ ਅੰਸਰਾਂ ਨੂੰ ਨੱਥ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰ ਪੁਲਿਸ ਅਫਸਰਾਂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਤਾਂ ਜੋ ਨਸ਼ਿਆਂ ਕਾਰਨ ਖਤਮ ਹੋ ਰਹੀ ਨੌਜਵਾਨੀ ਨੂੰ ਬਚਾਇਆ ਜਾ ਸਕੇ।
25
previous post
