ਜ਼ੀਰਾ, 23 ਅਗਸਤ ( ਜੀ.ਐਸ.ਸਿੱਧੂ ) :- ਸਮਾਧੀ ਸ਼ੰਕਰਾਂਪੁਰੀ ਜ਼ੀਰਾ ਵਿਖੇ ਸੁਆਮੀ ਕਮਲਪੁਰੀ ਜੀ ਦੀ ਦੇਖ ਰੇਖ ਹੇਠ ਭਾਰਤ ਵਿਕਾਸ ਪ੍ਰੀਸ਼ਦ ਅਤੇ ਪ੍ਰਵਾਸੀ ਪੰਜਾਬੀ ਪਿ੍ਰੰਸ ਨਰੂਲਾ ਦੇ ਪਰਿਵਾਰ ਵੱਲੋਂ ਸ਼੍ਰੀ ਮਤੀ ਵਨੀਤਾ ਝਾਂਜੀ ਪ੍ਰੇਰਨਾ ਸਦਕਾ ਸੇਵਾ ਭਾਰਤੀ ਵੱਲੋਂ ਚਲਾਏ ਜਾ ਰਹੇ ਬਾਲ ਸੰਸਕਾਰ ਸੇਵਾ ਕੇਂਦਰ ਜ਼ੀਰਾ ਦੇ ਬੱਚਿਆਂ ਨੂੰ ਵਾਟਰ ਬੋਤਲਾਂ ਬਿਸਕੁਟ, ਟਾਫੀਆਂ ਅਤੇ ਮਠਿਆਈ ਵੰਡੀਆਂ ਗਈਆਂ। ਇਸ ਮੌਕੇ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਬ੍ਰਾਂਚ ਪ੍ਰਧਾਨ ਸੁਖਦੇਵ ਬਿੱਟੂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਸੁਆਮੀ ਕਮਲਪੁਰੀ ਜੀ ਨੇ ਸੰਸਥਾ ਦੇ ਮੈਂਬਰਾਂ ਅਤੇ ਨਰੂਲਾ ਪਰਿਵਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਪਰੰਤ ਭਾਰਤ ਵਿਕਾਸ ਪ੍ਰੀਸਦ ਜ਼ੀਰਾ ਦੇ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਨੇ ਸੁਆਮੀ ਕਮਲ ਪੁਰੀ ਜੀ ਅਤੇ ਪਿ੍ਰੰਸ ਨਰੂਲਾ ਅਸਟ੍ਰੇਲੀਆ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਕਰਨ ਨਾਲ ਪ੍ਰਮਾਤਮਾ ਖੁਸ਼ ਹੁੰਦੇ ਹਨ। ਉਨਾਂ ਅੱਗੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਦੇ ਸਮੂਹ ਮੈਂਬਰ ਆਪਣੇ ਕਿਰਤ ਕਮਾਈ ਵਿੱਚੋਂ ਦਸਵੰਜ਼ ਕੱਢ ਕੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ ਅਤੇ ਪੌਦੇ ਆਦਿ ਲਗਾਉਂਦੇ ਹਨ। ਇਸ ਮੌਕੇ ਬਾਲ ਸੰਸਕਾਰ ਸੇਵਾ ਕੇਂਦਰ ਇੰਚਾਰਜ਼ ਸ਼੍ਰੀ ਮਤੀ ਸੁਮਨ ਬੰਸੀਵਾਲ ਨੇ ਭਾਵਿਪ੍ਰੀ ਜ਼ੀਰਾ ਅਤੇ ਐਨ.ਆਰ.ਆਈ ਪਿ੍ਰੰਸ ਨਰੂਲਾ ਦੇ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਜਗਦੇਵ ਸ਼ਰਮਾ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ। ਇਸ ਮੌਕੇ ਸਮਾਗਮ ਵਿੱਚ ਪਿ੍ਰੰਸ ਨਰੂਲਾ ਅਸਟ੍ਰੇਲੀਆ ਦੇ ਮਾਤਾ ਹਰਜਿੰਦਰ ਕੌਰ, ਰਾਹੁਲ ਨਰੂਲਾ, ਸ਼ਮਾ ਨਰੂਲਾ, ਸਤਿੰਦਰ ਸਚਦੇਵਾ ਸਟੇਟ ਕੋਆਰਡੀਨੇਟਰ, ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ, ਜਗਦੇਵ ਸ਼ਰਮਾ, ਲੈਕ ਨਰਿੰਦਰ ਸਿੰਘ, ਐਸ ਪੀ ਰਾਮ ਪ੍ਰਕਾਸ, ਸੰਜੀਵ ਸਚਦੇਵਾ, ਨਵੀਨ ਸਚਦੇਵਾ ਸਟੇਟ ਕਨਵੀਨਰ, ਚਰਨਪ੍ਰੀਤ ਸਿੰਘ ਸੋਨੂੰ ਵਾਈਸ ਪ੍ਰਧਾਨ ਗੁਰਬਖਸ਼ ਸਿੰਘ ਵਿੱਜ ਕੈਸ਼ੀਅਰ, ਜੁਗਲ ਕਿਸ਼ੋਰ, ਸੰਦੀਪ ਸ਼ਰਮਾ, ਵਿਪਨ ਅਰੋੜਾ, ਰਵੀ ਸ਼ਰਮਾ ਰਿਟਾਇਰਡ ਕਾਨੂੰਗੋ, ਦੀਪਕ ਵਿੱਜ ਅਡਵਾਈਜਰ, ਹਰਪ੍ਰੀਤ ਸਿੰਘ ਇਟਲੀ, ਨਰੇਸ਼ ਕੁਮਾਰ, ਵਨੀਤਾ ਝਾਂਜੀ ਵਾਈਸ ਪ੍ਰਧਾਨ, ਸੁਮਨ ਬੰਸੀਵਾਲ ਬਾਲ ਸੰਸਕਾਰ ਕੇਂਦਰ ਪ੍ਰਮੁੱਖ, ਮੀਨਾਕਸ਼ੀ ਗੁਪਤਾ, ਰਮਾ ਸ਼ਰਮਾ, ਰੇਨੰੂ ਵਿੱਜ, ਬੱਬੁ ਖੁਰਮਾ ਆਦਿ ਹਾਜ਼ਰ ਸਨ।
0
