ਜ਼ੀਰਾ/ ਫਿਰੋਜ਼ਪੁਰ 14 ਜੂਨ ( ਗੁਰਪ੍ਰੀਤ ਸਿੰਘ ਸਿੱਧੂ)
ਅੰਤਰਾਸ਼ਟਰੀ ਪੱਧਰ ਤੇ ਮਨਾਏ ਜਾ ਰਹੇ ਬਲੱਡ ਡੋਨਰ ਡੇ ਦੇ ਮੌਕੇ ਤੇ ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਜ਼ੀਰਾ ਦੇ ਪ੍ਰਧਾਨ ਉਘੇ ਸਮਾਜ ਸੇਵੀ ਅਤੇ ਕਈ ਸੰਸਥਾਵਾਂ ਦੇ ਆਗੂ ਮਹਾਂ ਖੂਨਦਾਨੀ ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ ਅਤੈ ਸਤਿੰਦਰ ਸਚਦੇਵਾ ਸਟੇਟ ਵਾਈਸ ਪ੍ਰਧਾਨ ਦੀ ਅਗਵਾਈ ਹੇਠ ਬਲੱਡ ਡੋਨਰ ਡੇ ਤੇ ਸਨਮਾਨ ਸਮਾਰੋਹ ਸਮਾਗਮ ਮਿਤੀ 14 ਜੂਨ 2025 ਨੂੰ ਸਵੇਰੇ 11 ਵਜੇ ਸਿਵਾਲਾ ਮੰਦਰ ਜ਼ੀਰਾ ਵਿਖੇ ਨੇੜੇ ਬੱਸ ਸਟੈਂਡ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੁਖਦੇਵ ਬਿੱਟੂ ਵਿੱਜ ਜਿਥੇ ਸਮਾਜ ਸੇਵਾ ਦੇ ਖੇਤਰ ਵਿਚ ਆਪਣੀ ਸੇਵਾਵਾਂ ਅੱਗੇ ਹੋ ਕੇ ਨਿਭਾਉਦੇ ਹਨ ਵੱਲੋਂ 50 ਵਾਰ ਤੋਂ ਵੱਧ ਖੂਨਦਾਨ ਕਰਨ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਜ਼ੀਰਾ ਦੇ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਨੇ ਦੱਸਿਆ ਕਿ ਖੂਨਦਾਨ ਮਹਾਂਦਾਨ ਹੈ,ਇਕ ਵਿਅਕਤੀ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਸਹਾਇਕ ਸਿੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਦੇ ਜੰਗੀ ਹਾਲਾਤਾਂ ਬਨਣ ਤੇ ਖੂਨਦਾਨ ਕਰਨ ਵਾਲੇ ਯੋਧਿਆਂ ਨੇ ਅੱਗੇ ਵਧ ਕੇ ਆਪਣਾ ਖੂਨਦਾਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੇ ਉਨ੍ਹਾਂ ਖੂਨਦਾਨੀਆਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਸਨਮਾਨ ਸਮਾਰੋਹ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਖ਼ੂਨਦਾਨ ਕਰਨ ਵਾਲੀਆਂ ਮਹਾਨ ਸ਼ਖ਼ਸੀਅਤਾ ਦਾ ਸਨਮਾਨ ਕਰਦੇ ਹੋਏ ਫ਼ਕਰ ਮਹਿਸੂਸ ਕਰਦੇ ਹਨ।
