Home ਚੰਡੀਗੜ੍ਹ ਕੇਂਦਰ ਦੀ ਗੁੰਗੀ ਤੇ ਬੋਲੀ ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ 9 ਜਨਵਰੀ ਨੂੰ ਮਹਾਂਪੰਚਾਇਤ ਮੋਗਾ ਵਿਖੇ : ਮੁੰਡੀ ਜਮਾਲ, ਦੌਲਤਪੁਰਾ ਲੱਖੋਵਾਲ

ਕੇਂਦਰ ਦੀ ਗੁੰਗੀ ਤੇ ਬੋਲੀ ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ 9 ਜਨਵਰੀ ਨੂੰ ਮਹਾਂਪੰਚਾਇਤ ਮੋਗਾ ਵਿਖੇ : ਮੁੰਡੀ ਜਮਾਲ, ਦੌਲਤਪੁਰਾ ਲੱਖੋਵਾਲ

ਕਣਕ ਨੂੰ ਪਈ ਪੀਲੀ ਕੁੰਗੀ ਦੀ ਬਿਮਾਰੀ ਨੂੰ ਲੈ ਕੇ ਕਿਸਾਨ ਡਾਢੇ ਪਰੇਸ਼ਾਨ :- ਸੂਬਾ ਆਗੂ ਲੱਖੋਵਾਲ

by gpsingh
31 views

 ਮੋਗਾ। (ਜੀ.ਐਸ.ਸਿੱਧੂ/ਕੇਵਲ ਸਿੰਘ ਘਾਰੂ ) :- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਕੋਟ ਈਸੇ ਖਾਂ ਦੀ ਮੀਟਿੰਗ ਗੁਰਦੁਆਰਾ ਵਿਸਕਰਮਾ ਭਵਨ ਵਿਖੇ ਬਲਾਕ ਪ੍ਰਧਾਨ ਪਿਛੌਰਾ ਸਿੰਘ ਮੁੰਡੀ ਜਮਾਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਹੇਸਰੀ, ਸੂਬਾ ਮੀਤ ਪ੍ਰਧਾਨ ਗੁਲਜਾਰ ਸਿੰਘ ਘਲ ਕਲਾਂ, ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਕਾਦਰ ਵਾਲਾ, ਸੂਬਾ ਮੀਤ ਪ੍ਰਧਾਨ ਮੋਹਨ ਸਿੰਘ ਜੀਂਦੜਾਂ, ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾਂ, ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ, ਜ?ਿਲ੍ਹਾ ਆਗੂ ਕੁਲਵੰਤ ਸਿੰਘ ਮੁੰਡੀ ਜਮਾਲ ਵਿਸੇਸ ਤੌਰ ਤੇ ਹਾਜਰ ਹੋਏ ਮੀਟਿੰਗ ਦੌਰਾਨ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਤੇ ਬਲਾਕ ਪ੍ਰਧਾਨ ਪਿਛੌਰਾ ਸਿੰਘ ਮੁੰਡੀ ਜਮਾਲ ਨੇ ਕਿਹਾ ਹੈ ਕਿ ਪਹਿਲਾਂ ਤਾਂ ਕਿਸਾਨ ਗੁਲਾਬੀ ਸੁੰਡੀ ਤੋਂ ਪਰੇਸਾਨ ਸਨ ਹੁਣ ਕਣਕ ਦੀ ਫਸਲ ਨੂੰ ਪੀਲੀ ਕੁੰਗੀ ਦੀ ਬਿਮਾਰੀ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ ਕਿ ਜੇ ਇਸ ਨਾਲ ਕਣਕ ਦਾ ਝਾੜ ਬਿਲਕੁਲ ਹੀ ਖਤਮ ਹੋ ਗਿਆ ਤਾਂ ਕਿਸਾਨ ਕਰਜੇ ਦੀ ਮਾਰ ਹੇਠ ਹੋਰ ਦੱਬੇਆ ਜਾਵੇਗਾ ਜਿਸ ਨਾਲ ਕਿਸਾਨੀ ਆਰਥਿਕ ਪੱਖੋਂ ਹੋਰ ਕਮਜੋਰ ਹੋ ਜਾਵੇਗੀ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਨੂੰ ਸਮਾਂ ਰਹਿੰਦੇ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਸ ਬਿਮਾਰੀ ਦਾ ਹੱਲ ਕੱਢਿਆ ਜਾਵੇ ਤਾਂ ਜੋ ਕਿਸਾਨ ਵੀਰ ਸਮਾਂ ਰਹਿੰਦੇ ਫਸਲ ਉੱਪਰ ਉਸ ਤਰ੍ਹਾਂ ਦੀ ਸਪਰੇ ਕਰ ਸਕਣ ਤਾਂ ਜੋ ਕਣਕ ਦੀ ਫਸਲ ਨੂੰ ਬਚਾਇਆ ਜਾ ਸਕੇ। ਇਸ ਸਮੇਂ ਜ਼ਿਲ੍ਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਤੇ ਸੂਬਾ ਮੀਤ ਪ੍ਰਧਾਨ ਗੁਲਜਾਰ ਸਿੰਘ ਘੱਲ ਕਲਾਂ, ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਹੇਸਰੀ, ਮੋਹਣ ਸਿੰਘ ਜੀਂਦੜਾ, ਸੂਰਤ ਸਿੰਘ ਕਾਦਰ ਵਾਲਾ, ਨੇ ਕਿਹਾ ਹੈ ਕਿ ਕੇਂਦਰ ਦੀ ਗੁੰਗੀ ਤੇ ਬੋਲੀ ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ 9 ਜਨਵਰੀ ਨੂੰ ਮੋਗਾ ਦਾਣਾ ਮੰਡੀ ਵਿਖੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਧ ਚੜ ਕੇ ਘੱਟੋ ਘੱਟ 2000 ਸਾਥੀਆਂ ਦੇ ਜਥੇ ਦੇ ਨਾਲ ਮੋਗਾ ਦਾਣਾ ਮੰਡੀ ਵਿੱਚ ਹੋਣ ਵਾਲੀ ਕਿਸਾਨ ਮਹਾਂ ਪੰਚਾਇਤ ਵਿੱਚ ਭਾਗ ਲਿਆ ਜਾਵੇਗਾ ਜਿਸ ਵਿੱਚ ਬਲਾਕ ਕੋਟ ਈਸੇ ਖਾਂ ਤੋਂ ਭਾਰੀ ਗਿਣਤੀ ਵਿੱਚ ਆਗੂ ਹਾਜਰ ਹੋਣਗੇ । ਇਸ ਸਮੇਂ ਇਕਬਾਲ ਸਿੰਘ ਸਰਪੰਚ ਗਲੋਟੀ,ਸੁਖਦੇਵ ਸਿੰਘ ਮੁੰਡੀ ਜਮਾਲ, ਪ੍ਰਤਾਪ ਸਿੰਘ ਮੁੰਡੀ ਜਮਾਲ, ਹਰਪ੍ਰੀਤ ਸਿੰਘ ਮੁੰਡੀ ਜਮਾਲ, ਹਰਬੰਸ ਸਿੰਘ ਮੁੰਡੀ ਜਮਾਲ, ਮੇਜਰ ਸਿੰਘ ਸਰਪੰਚ ਸਾਹ ਵਾਲਾ, ਗੁਰਜੰਟ ਸਿੰਘ ਗਗੜਾ, ਇਕੱਤਰ ਸਿੰਘ ਗਲੋਟੀ, ਦਲੀਪ ਸਿੰਘ ਕਾਦਰ ਵਾਲਾ, ਗਗਨਦੀਪ ਕੁਮਾਰ ਲੌਂਗੋ ਦੇਵਾ ਆਦਿ ਹਾਜ਼ਰ ਸਨ।

Related Articles

Leave a Comment