ਪਟਿਆਲਾ 15 ਅਗਸਤ ( ਬਿਉਰੋ ਚੀਫ )
ਭਾਰਤ ਦੀ ਨੈਸ਼ਨਲ ਰਾਜਨੀਤਕ ਪਾਰਟੀ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਸ਼ੁਰੂ ਕੀਤੀ “ਪੰਜਾਬ ਸੰਭਾਲੋ” ਮੁਹਿੰਮ ਤਹਿਤ ਇਕ ਵਿਸ਼ਾਲ ਰੈਲੀ ਅਨਾਜ ਮੰਡੀ ਪਟਿਆਲਾ ਵਿਖੇ ਕਰਵਾਈ ਗਈ । ਇਸ ਮੌਕੇ ਬਸਪਾ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਸਾਂਸਦ ਤੇ ਸਾਬਕਾ ਵਿਧਾਇਕ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਠਾਠਾਂ ਮਾਰਦੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਕਰੀਮਪੁਰੀ , ਸੂਬਾ ਇੰਚਾਰਜ ਪ੍ਰਜਾਪਤੀ ਅਜ਼ੀਤ ਸਿੰਘ ਭੈਣੀ ਨੇ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਬਾਰੇ ਵਰਕਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਸੰਵਿਧਾਨ ਦੀ ਰਾਖੀ ਅਤੇ ਦਲਿਤ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਕੰਮ ਕਰਦੀ ਹੈ। ਉਪਰੰਤ ਸੂਬਾ ਉਪ ਪ੍ਰਧਾਨ ਬਲਦੇਵ ਸਿੰਘ ਮਹਿਰਾ ਨੇ ਪਿਛੜੇ ਸਮਾਜ਼ ਨੂੰ ਬਹੁਜਨ ਸਮਾਜ ਪਾਰਟੀ ਨਾਲ ਜੁੜਨ ਅਤੇ ਉਨ੍ਹਾਂ ਦੇ ਹਿੱਤ ਬਹੁਜਨ ਸਮਾਜ ਪਾਰਟੀ ਵਿੱਚ ਹੀ ਸੁਰੱਖਿਅਤ ਹਨ ਬਾਰੇ ਚਰਚਾ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਸਾਰਿਆਂ ਸੂਬੀਆ ਤੋਂ ਪਹਿਲਾਂ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ। ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜੋਨ ਇੰਚਾਰਜ ਪਟਿਆਲਾ ਲੈਕ ਅਮਰਜੀਤ ਸਿੰਘ , ਸੂਬਾ ਜਨਰਲ ਸਕੱਤਰ , ਇੰਚਾਰਜ ਪਟਿਆਲਾ ਰਾਜਾ ਰਜਿੰਦਰ ਸਿੰਘ, ਸੂਬਾ ਜਨਰਲ ਸਕੱਤਰ ਜੋਗਾ ਸਿੰਘ , ਸੂਬਾ ਜਨਰਲ ਸਕੱਤਰ ਡਾ ਮੱਖਣ ਸਿੰਘ ਸੰਗਰੂਰ, ਸੂਬਾ ਜਨਰਲ ਸਕੱਤਰ ਜਗਜੀਤ ਸਿੰਘ, ਪਵਿੱਤਰ ਸਿੰਘ ਸੰਗਰੂਰ ਨੇ ਆਖਿਆ ਕਿ 78 ਸਾਲਾਂ ਦੀ ਅਜ਼ਾਦੀ ਵਿੱਚ ਅਨੁਸੂਚਿਤ ਜਾਤੀ, ਪਛੜੀਆਂ ਸ਼੍ਰੇਣੀਆਂ ਨਾਲ ਹੁੰਦੀਆਂ ਜ਼ਿਆਦਤੀਆਂ ਸਮਾਜ ਦੇ ਸਾਹਮਣੇ ਹਨ ਅਤੇ ਹੁਣ ਤੱਕ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਇਨਸਾਫ ਨਹੀਂ ਦਿੱਤਾ। ਇਸ ਮੌਕੇ ਰੈਲੀ ਵਿਚ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਟਿੱਬੀ , ਖਜਾਨਚੀ ਗੁਰਮੀਤ ਸਿੰਘ, ਜ਼ਿਲ੍ਹਾ ਇੰਚਾਰਜ ਅਗ੍ਰੇਜ ਸਿੰਘ,ਸੁਖ ਲਾਲ, ਸੁਰਜੀਤ ਸਿੰਘ ਗੋਰੀਆਂ, ਰੂਪ ਸਿੰਘ ਬਠੋਈ, ਜਰਨੈਲ ਸਿੰਘ ਬਿੱਟੂ, ਰਾਜਿੰਦਰ ਸਿੰਘ ਚਪੜ, ਐਡਵੋਕੇਟ ਜਸਪਾਲ ਸਿੰਘ ਕਾਮੀ,ਅਮਰ ਸਿੰਘ ਸੈਪਲਾ, ਜਗਤਾਰ ਸਿੰਘ ਰੋੜਾਂਵਾਲੀ ਤੋਂ ਇਲਾਵਾਂ ਜ਼ਿਲ੍ਹਾ ਪਟਿਆਲਾ ਦੇ ਸਮੂਹ ਹਲਕਿਆਂ ਦੇ ਅਹੁਦੇਦਾਰਾਂ ਵਰਕਰਾਂ ਅਤੇ ਬਾਮਸੇਪ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਉਪਰੰਤ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਹੋਈਆਂ ਵਧੀਕੀਆਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਜਾਵਾਂ ਦਿਵਾਉਣ ਲਈ ਮਾਰਚ ਦੇ ਰੂਪ ਵਿੱਚ ਮੰਗ ਪੱਤਰ ਦਿੱਤਾ ਗਿਆ।ਜਾਰੀ ਕਰਤਾ ਲੈਕਚਰ ਅਮਰ ਸਿੰਘ ਸੈਂਪਲਾ ਅਤੇ ਜਗਤਾਰ ਸਿੰਘ ਰੋੜੇਵਾਲ 9463491723
