Home ਦੇਸ਼ ਪੁੱਲ ਤੇ ਰੇਲਿੰਗ ਨਾ ਹੋਣ ਕਾਰਨ ਸਰਹਿੰਦ ਫੀਡਰ ਨਹਿਰ ਵਿਚ ਰੂੜੇ 2 ਬੱਚੇ,

ਪੁੱਲ ਤੇ ਰੇਲਿੰਗ ਨਾ ਹੋਣ ਕਾਰਨ ਸਰਹਿੰਦ ਫੀਡਰ ਨਹਿਰ ਵਿਚ ਰੂੜੇ 2 ਬੱਚੇ,

by Rakha Prabh
24 views

ਮੱਲਾਂ ਵਾਲਾ, ( ਗੁਰਦੇਵ ਸਿੰਘ ਗਿੱਲ/ ਰੋਸ਼ਨ ਲਾਲ ਮਨਚੰਦਾ) :- ਸਥਾਨਕ ਕਸਬੇ ਤੋਂ ਥੋੜੀ ਦੂਰ ਪਿੰਡ ਵਰਪਾਲ ਨਜਦੀਕ ਲੰਘਦੀ ਸਰਹੰਦ ਨਹਿਰ ‘ਤੇ ਬਣੇ ਬਿਨਾਂ ਰੇਲਿੰਗ ਵਾਲੇ ਪੁਲ ਤੋਂ ਮੋਟਰਸਾਈਕਲ ਤਿਲਕ ਜਾਣ ਕਾਰਨ ਮੋਟਰਸਾਈਕਲ ਸਵਾਰ ਦੋ ਬੱਚੇ ਅਤੇ ਇੱਕ ਔਰਤ ਨਹਿਰ ਵਿੱਚ ਰੁੜ੍ਹ ਗਏ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਜਸਬੀਰ ਸਿੰਘ ਆਪਣੇ ਪਰਿਵਾਰ ਸਣੇ ਪਿੰਡ ਵਰਪਾਲ, ਫਿਰੋਜ਼ਪੁਰ ਤੋਂ ਵਾਪਸ ਆਉਂਦਿਆਂ ਜਦੋਂ ਇਸ ਪੁਲ ਤੋਂ ਲੰਘਣ ਲੱਗੇੇ ਤਾਂ ਉਸੇ ਵੇਲੇ ਮੋਟਰਸਾਈਕਲ ਤਿਲਕਣ ਕਰਕੇ ਇਹ ਹਾਦਸਾ ਵਾਪਰ ਗਿਆ।ਹਾਦਸੇ ਵਿੱਚ ਜਸਬੀਰ ਸਿੰਘ ਦੀ ਪਤਨੀ ਮਨਦੀਪ ਕੌਰ, ਲੜਕਾ ਗੁਰਭੇਜ ਸਿੰਘ (4) ਅਤੇ ਲੜਕੀ ਨਿਮਰਤ ਕੌਰ (2) ਨਹਿਰ ਵਿੱਚ ਡਿੱਗ ਗਏ। ਆਪਣੇ ਪਰਿਵਾਰ ਨੂੰ ਬਚਾਉਣ ਲਈ ਜਸਬੀਰ ਸਿੰਘ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ। ਜਸਵੀਰ ਸਿੰਘ ਵੱਲੋਂ ਰਾਹਗੀਰਾਂ ਦੀ ਮਦਦ ਦੇ ਨਾਲ ਆਪਣੀ ਪਤਨੀ ਨੂੰ ਤਾਂ ਬਚਾਅ ਲਿਆ ਗਿਆ ਪਰ ਉਨ੍ਹਾਂ ਦੇ ਦੋਨੋਂ ਬੱਚੇ ਤੇਜ਼ ਪਾਣੀ ਦੇ ਵਹਾਅ ਕਾਰਨ ਨਹਿਰ ਵਿਚ ਰੁੜ ਗਏ ਅਤੇ ਜਿਨ੍ਹਾਂ ਦੀ ਭਾਲ ਜਾਰੀ ਹੈ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਇਸ ਪੁਲ ‘ਤੇ ਪਿਛਲੇ ਲੰਮੇ ਸਮੇਂ ਤੋਂ ਕੋਈ ਰੇਲਿੰਗ ਨਹੀਂ ਹੈ ਅਤੇ ਪ੍ਰਸ਼ਾਸਨ ਦੇ ਕਈ ਵਾਰ ਧਿਆਨ ਵਿੱਚ ਲਿਆਉਣ ‘ਤੇ ਵੀ ਇਸ ਨਹਿਰ ‘ਤੇ ਰੇਲਿੰਗ ਨਹੀਂ ਲਗਾਈ ਗਈ।
ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਪੁਲ ਬੰਦ ਕਰਕੇ ਮੌਕੇ ’ਤੇ ਧਰਨਾ ਲਗਾ ਦਿੱਤਾ। ਧਰਨਾਕਾਰੀਆਂ ਵੱਲੋਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਟੁੱਟੇ ਹੋਏ ਪੁਲ ਜਲਦੀ ਬਣਾਏ ਜਾਣ ਅਤੇ ਬਾਕੀ ਪੁਲਾਂ ਦੀ ਮੁਰੰਮਤ ਕੀਤੀ ਜਾਵੇ

Related Articles

Leave a Comment