Home ਪੰਜਾਬ ਜ਼ੀਰਾ ‘ਚ ਮੁੜ ਚੱਲੀਆਂ ਗੋਲੀਆਂ ਸ਼ਹਿਰ ਕੰਬਿਆ

ਜ਼ੀਰਾ ‘ਚ ਮੁੜ ਚੱਲੀਆਂ ਗੋਲੀਆਂ ਸ਼ਹਿਰ ਕੰਬਿਆ

ਜ਼ੀਰਾ ਚ ਕੰਡਾ ਜਿਊਲਰਜ ਦੇ ਦੋ ਨਕ਼ਾਬ ਪੋਸ਼ ਮੋਟਰਸਾਈਕਲ ਸਵਾਰਾਂ ਚਲਾਈਆਂ ਗੋਲੀਆਂ , ਜਾਨੀ ,ਤੇ ਮਾਲੀ ਨੁਕਸਾਨ ਤੋਂ ਬਚਾਅ

by gpsingh
75 views

1.ਨਕਾਬ ਪੋਸ਼ ਲੁਟੇਰੇ ਜਲਦੀ ਨਾ ਫੜੇ ਤਾਂ ਸ਼ਹਿਰ ਬੰਦ ਕਰਕੇ ਸਰਕਾਰ ਦੀ ਸੁਰੱਖਿਆ ਪ੍ਰਤੀ ਕਾਰਜ ਗੁਜ਼ਾਰੀ ਸੂਬੇ ਭਾਰਤ ਦੱਸੀ ਜਾਵੇਗੀ: ਰਘਬੀਰ ਸਿੰਘ

2. ਸ਼ਹਿਰ ਚ ਬੇਖੌਫ ਗੁਰਗੇ ਗੋਲੀਆਂ ਚਲਾ ਬਣਾ ਰਹੇ ਨੇ ਦਹਿਸ਼ਤ, ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਵੇਖ ਰਿਹਾ: ਕੁਲਬੀਰ ਸਿੰਘ ਜ਼ੀਰਾ

ਜ਼ੀਰਾ/ ਫਿਰੋਜ਼ਪੁਰ 24 ਫਰਵਰੀ (ਗੁਰਪ੍ਰੀਤ ਸਿੰਘ ਸਿੱਧੂ)

ਜ਼ਿਲ੍ਹਾ ਫਿਰੋਜ਼ਪੁਰ ਦੇ ਸ਼ਹਿਰ ਜ਼ੀਰਾ ਵਿਖੇ ਨਾਮੀ ਸੋਨੇ ਦੇ ਗਹਿਣੇ ਦੇ ਸ਼ੋਰੂਮ ਤੇ ਸਵੇਰ ਸਮੇਂ ਦੋ ਨਕਾ ਪੋਸ਼ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਘਬੀਰ ਸਿੰਘ ਪ੍ਰਧਾਨ ਸੁਨਿਆਰ ਯੂਨੀਅਨ ਜ਼ੀਰਾ ਨੇ ਦੱਸਿਆ ਕਿ ਸ਼ਹਿਰ ਦੇ ਨਾਮਵਰ ਸੋਨੇ ਦੇ ਗਹਿਣੇ ਤਿਆਰ ਕਰਨ ਵਾਲੇ ਕੰਡਾ ਜਿਊਲਰਜ ਰੇਲਵੇ ਰੋਡ ਜ਼ੀਰਾ ਵਿਖੇ ਸਵੇਰ ਸਮੇਂ ਜਦੋਂ ਦੁਕਾਨ ਖੋਲ੍ਹ ਰਹੇ ਸਨ ਉਪਰ ਮੋਟਰਸਾਈਕਲ ਤੇ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਦੁਕਾਨ ਉਪਰ ਗੋਲੀਆਂ ਚਲਾ ਦਿੱਤੀਆਂ ਜੋ ਫਰੰਟ ਤੇ ਬਣੇ ਕੈਬਨ ਅਤੇ ਇਕ ਗੋਲੀ ਸਾਹਮਣੇ ਕੰਧ ਵਿੱਚ ਲੱਗੀ। ਉਨ੍ਹਾਂ ਕਿਹਾ ਕਿ ਨਕਾਬਪੋਸ਼ ਲੁਟੇਰੇ ਫਾਇਰਿੰਗ ਕਰਕੇ ਪੁਲਿਸ ਥਾਣੇ ਵੱਲ ਆਪਣੇ ਮੋਟਰਸਾਈਕਲ ਤੇ ਬੇਖੌਫ਼ ਫਰਾਰ ਹੋ ਗਏ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਅਪੀਲ ਕੀਤੀ ਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਆਏ ਦਿਨ ਚਲਦੀਆਂ ਸ਼ਹਿਰ ਵਿੱਚ ਗੋਲੀਆਂ ਕਾਰਨ ਸ਼ਹਿਰ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਸੁਰੱਖਿਆ ਨੂੰ ਲੈਕੇ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਮੌਕੇ ਕੰਡਾ ਜਿਊਲਰਜ ਦੇ ਮਾਲਕ ਸੁਖਵਿੰਦਰ ਕੰਡਾ ਬਾਹਰ ਸਨ ਅਤੇ ਆਉਣ ਤੇ ਯੂਨੀਅਨ ਆਪਣਾ ਫੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਰਵਾਈ ਪ੍ਰਸ਼ਾਸਨ ਵੱਲੋਂ ਅਮਲ ਵਿੱਚ ਲਿਆਂਦੀ ਗਈ ਤਾਂ ਸਮੁੱਚੇ ਸ਼ਹਿਰ ਨਿਵਾਸੀਆਂ ਵੱਲੋਂ ਸ਼ਹਿਰ ਬੰਦ ਰਖਿਆ ਜਾਵੇਗਾ ਅਤੇ ਸਰਕਾਰ ਦੀ ਸੁਰੱਖਿਆ ਲਈ ਨਾਕਾਮੀ ਸੂਬੇ ਭਰ ਦੇ ਲੋਕਾਂ ਨੂੰ ਦੱਸੀ ਜਾਵੇਗੀ।ਉਧਰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਜ਼ੀਰਾ ਅੰਦਰ ਆਏ ਦਿਨ ਰਾਜਨੀਤਿਕ ਅਤੇ ਕਾਰੋਬਾਰੀ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਦੀ ਨੀਅਤ ਨਾਲ ਗੁਰਗਿਆਂ ਵੱਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਡਰਾਉਣ ਧਮਕਾਉਣ ਲਈ ਗੈਂਗਸਟਰ ਉਨ੍ਹਾਂ ਉੱਪਰ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦਿਆਂ ਜ਼ਿਲ੍ਹਾ ਫਿਰੋਜ਼ਪੁਰ ਅਤੇ ਵਿਧਾਨ ਸਭਾ ਹਲਕਾ ਜ਼ੀਰਾ ਦੀ ਸੁਰੱਖਿਆ ਯਕੀਨੀ ਨਾ ਬਣਾਈ ਤਾਂ ਸਮੁੱਚੇ ਹਲਕੇ ਦੇ ਲੋਕ ਸੜਕਾਂ ਤੇ ਉਂਤਰ ਕੇ ਪੰਜਾਬ ਸਰਕਾਰ ਦੀ ਸੁਰੱਖਿਆ ਪ੍ਰਤੀ ਨੀਤੀ ਦਾ ਸੂਬੇ ਭਰ ਵਿੱਚ ਪਰਦਾ ਫਾਸ਼ ਕਰਨਗੇ। ਉਨ੍ਹਾਂ ਕਿਹਾ ਕਿ ਜ਼ੀਰਾ ਦੇ ਸ਼ਹਿਰ ਅੰਦਰ ਉਵੀ ਥਾਣੇ ਦੇ ਬਿਲਕੁਲ ਨੇੜੇ ਬੇਖੌਫ ਗੋਲੀਆਂ ਚਲਾਉਣੀਆਂ ਦਰਸਾਉਂਦੀਆਂ ਹਨ ਕਿ ਸ਼ਹਿਰ ਸੁਰੱਖਿਆ ਪ੍ਰਬੰਧਾਂ ਤੋਂ ਹੀਣਾ ਹੈ ਅਤੇ ਪੁਲਿਸ ਵੱਲੋਂ ਕੋਈ ਬਜਾਰ ਵਿੱਚ ਗਸ਼ਤ ਅਤੇ ਨਾਕੇ ਨਹੀ ਲਗਾਏ ਜਾਂਦੇ ਜਿਸ ਦਾ ਕਾਲਨ ਇਹ ਵਾਰਦਾਤਾਂ ਹੋ ਰਹੀਆਂ ਹਨ ਅਤੇ ਪੁਲਿਸ ਮਹਿਕਮਾ ਮੂਕ ਦਰਸ਼ਕ ਬਣ ਕੇ ਸਭ ਤਕ ਰਿਹਾ ਹੈ।

Related Articles

Leave a Comment