ਇਸ ਮੌਕੇ ਜਾਗਰਣ ਵਿੱਚ ਮੁੱਖ ਮਹਿਮਾਨ ਵੱਜੋਂ ਪਹੁੰਚੇ ਬਾਬਾ ਸੋਨੂ ਸ਼ਾਹ ਹਰੀਕੇ ਪ੍ਰਧਾਨ ਸੂਫੀ ਸੰਤ ਸਮਾਜ ਪੰਜਾਬ ਨੇ ਜੋਤੀ ਪ੍ਰਚੰਡ ਕੀਤੀ। ਇਸ ਬਾਬਾ ਸੋਨੂ ਸ਼ਾਹ ਹਰੀਕੇ ਪ੍ਰਧਾਨ ਸੂਫੀ ਸੰਤ ਸਮਾਜ ਪੰਜਾਬ , ਸਰਪੰਚ ਅਵਤਾਰ ਸਿੰਘ ਅਤੇ ਸਮੂਹ ਪੰਚਾਇਤ ਪਿੰਡ ਸਭਰਾ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਮਾਤਾ ਦੇ ਭਗਤ ਕੁਕੂ ਅਰੋੜਾ ਵੱਲੋਂ ਬਹੁਤ ਹੀ ਵੱਡਾ ਤੇ ਸ਼ਲਾਘਾਯੋਗ ਉਪਰਾਲਾ ਹੈ ,ਜੋ ਹਰ ਸਾਲ ਇਸ ਮੰਦਰ ਵਿੱਚ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਨੂੰ ਸਮਰਪਿਤ ਜਾਗਰਣ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਉਂਦੇ ਹਨ। ਬਾਬਾ ਸੋਨੂ ਸ਼ਾਹ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਅਸਥਾਨ ਤੇ ਜਾਗਰਣ ਹੋ ਰਿਹਾ ਹੈ, ਉਸ ਜਗ੍ਹਾ ਉੱਪਰ ਮਹਾਰਾਣੀ ਦਾ ਮੰਦਰ ਬਣਿਆ ਹੋਇਆ, ਉਸ ਦਰਬਾਰ ਦੀ ਉਸਾਰੀ ਚੱਲ ਰਹੀ ਹੈ, ਆਪ ਸਭ ਪਿੰਡ ਵਾਸੀ ਸੰਗਤਾਂ ਇਸ ਮੰਦਰ ਨੂੰ ਬਣਾਉਣ ਲਈ ਵੱਧ ਤੋਂ ਵੱਧ ਦਾਨ ਦੇ ਕੇ ਹਿੱਸਾ ਮੰਦਰਾਂ ਨੂੰ ਮੁਕੰਮਲ ਕਰਨ ਵਿਚ ਸਹਾਇਤਾ ਕੀਤੀ ਜਾਵੇ। ਬਾਬਾ ਸੋਨੂੰ ਸਾਹ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਜੀ ਆਇਆ ਨੂੰ ਆਖਿਆ ਅਤੇ ਮਾਤਾ ਰਾਣੀ ਅੱਗੇ ਅਰਦਾਸ ਕੀਤੀ ਕਿ ਆਪ ਸਭ ਨੂੰ ਮਾਤਾ ਰਾਨੀ ਖੁਸ਼ੀਆਂ ਤੰਦਰੁਸਤੀ ਬਖਸ਼ੇ। ਇਸ ਮੌਕੇ ਮੰਦਰ ਕਮੇਟੀ ਮੈਂਬਰ ਸ ਹਰਜੀਤ ਸਿੰਘ ਨੰਬਰਦਾਰ,ਤਰਸੇਮ ਸਿੰਘ ਨੰਬਰਦਾਰ, ਗੁਰਵੰਤ ਸਿੰਘ ਠੇਕੇਦਾਰ ਮੈਂਬਰ ਪੰਚਾਇਤ, ਸੁਖਦੇਵ ਸਿੰਘ ਪਹਿਲਵਾਨ ,ਹੈਪੀ ਸਿੰਘ ਬੱਬਰ ਮੈਂਬਰ ਪੰਚਾਇਤ, ਜਥੇਦਾਰ ਸ਼ਰਨਜੀਤ ਸਿੰਘ, ਮਲਕੀਤ ਸਿੰਘ ਠੇਕੇਦਾਰ ,ਦੀਦਾਰ ਸਿੰਘ ਯੂਕੇ ਵੱਲੋਂ ਬਹੁਤ ਸਾਥ ਦਿੱਤਾ ਗਿਆ ਇਸ ਦੌਰਾਨ ਮਾਤਾ ਜੀ ਦਾ ਲੰਗਰ ਅਟੁੱਟ ਵਰਤਿਆ ਜਾਗਰਣ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕ ਰਣਵੀਰ ਅਲੀ, ਰਾਹੁਲ ਅਰੋੜਾ ,ਅਤੇ ਰਜਿੰਦਰ ਹੰਸ ਵੱਲੋਂ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ ਕਮੇਟੀ ਮੈਂਬਰ ਪ੍ਰਧਾਨ ਅਸ਼ੋਕ ਅਰੋੜਾ ਪ੍ਰਧਾਨ ਕੁਕੂ ਸ਼ਾਹ , ਓਮ ਪ੍ਰਕਾਸ਼ ਆੜਤੀ ਹਰੀਕੇ , ਲੱਖਾ ਅਰੋੜਾ ਹਰੀਕੇ, ਅਤੇ ਮੈਂਬਰ ਸਾਹਿਬਾਨ ਪ੍ਰੇਮ ਅਰੋੜਾ, ਗੁਰਜੰਟ ਸਿੰਘ ਨਿਸ਼ਾਨ ਸਿੰਘ ਸਰਪੰਚ ,ਬਬਲਾ ,ਜਗਰੂਪ ਸਿੰਘ, ਮਿੰਟਾਂ, ਰਵੀ ਸਿੰਘ ,ਸੁੱਖਾ ਸਿੰਘ ,ਪੰਕਜ ਅਰੋੜਾ, ਦਾਨਿਸ਼ ਅਰੋੜਾ ,ਅਰੁਣ ਕੁਮਾਰ, ਤਰਸੇਮ ਅਰੋੜਾ, ਅਵਿਨਾਸ਼ ਅਰੋੜਾ, ਹਰਮਨ ਰੰਧਾਵਾ ਸਭ ਨੇ ਹੁਮ ਹੁਮਾ ਕੇ ਮਾਤਾ ਰਾਣੀ ਜੀ ਦੀ ਸੇਵਾ ਕੀਤੀ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ
47
