ਮੱਲਾਂ ਵਾਲਾ ਖਾਸ, 26 ਜਨਵਰੀ ( ਰੋਸ਼ਨ ਲਾਲ ਮਨਚੰਦਾ ) ਮੱਲਾਂ ਵਾਲਾ ਖਾਸ ਵਿਖੇ ਨਗਰ ਪੰਚਾਇਤ ਘਰ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਆਪ ਆਗੂ ਮਹਾਂਬੀਰ ਸਿੰਘ ਸੰਧੂ ਦੇ ਮਾਤਾ ਕਰਮਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਮੱਲਾਂ ਵਾਲਾ ਨੇ ਨਿਭਾਈ ਅਤੇ ਰਾਸ਼ਟਰੀ ਗਾਣ ਕਰਨ ਦੇ ਨਾਲ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਉਥੇ ਪੰਜਾਬ ਪੁਲਿਸ ਮੱਲਾਂ ਵਾਲਾ ਦੇ ਜਵਾਨਾਂ ਵੱਲੋਂ ਪਰੇਡ ਦੌਰਾਨ ਕੌਮੀ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਆਪ ਆਗੂ ਮਹਾਂਬੀਰ ਸਿੰਘ ਸੰਧੂ ਦੇ ਮਾਤਾ ਕਰਮਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਮੱਲਾਂ ਵਾਲਾ ਨੇ ਆਪਣੇ ਸੰਦੇਸ਼ ਰਾਹੀਂ ਕਿਹਾ ਕਿ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਹਾੜਾ ਮਨਾਇਆ ਜਾਂਦਾ ਹੈ, ਕਿਉਂਕਿ ਇਸ ਦਿਨ ਭਾਰਤ ਨੂੰ ਗਣਤੰਤਰ ਦੇਸ਼ ਘੋਸ਼ਿਤ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਹੈ ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਗਣਤੰਤਰ ਦਿਵਸ ਦਾ ਇਤਿਹਾਸ ’ਚ ਬਹੁਤ ਮਹੱਤਵ ਹੈ,ਕਿਉਂਕਿ ਇਹ ਭਾਰਤੀ ਆਜ਼ਾਦੀ ਘੁਲਾਟੀਆਂ ਦੇ ਹਰ ਸੰਘਰਸ਼ ਬਾਰੇ ਦਰਸਾਉਂਦਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਮਹਾਬੀਰ ਸਿੰਘ ਦੂਲੇ ਵਾਲੀਆ,ਰੀਤੂ ਕੱਕਰ ਸੀਨੀਅਰ ਵਾਈਸ ਪ੍ਰਧਾਨ, ਰਕੇਸ਼ ਹੀਰਾ ਕੱਕੜ, ਵਾਈਸ ਪ੍ਰਧਾਨ ਧਰਮ ਸਿੰਘ,ਆਪ ਆਗੂ ਕੁਲਭੂਸ਼ਨ ਲਾਲ ਧਵਨ,ਚਾਨਣ ਸਿੰਘ ਫੌਜੀ ਪ੍ਰਧਾਨ ਟਰੱਕ ਯੂਨੀਅਨ ਮੱਲਾਂ ਵਾਲਾ,ਦਲਜੀਤ ਕੌਰ ਐਮ ਸੀ,ਜਸਵੰਤ ਸਿੰਘ ਧੰਜੂ ਐਮ ਸੀ,ਗੁਰਦੇਵ ਸਿੰਘ ਐਮ ਸੀ,ਚਰਨਜੀਤ ਕੌਰ ਐਮ ਸੀ, ਬੂਟਾ ਸਿੰਘ ਐਮ ਸੀ,ਕਰਨ ਪੱਖੋ ਕੇ, ਬਲਜਿੰਦਰ ਸਿੰਘ, ਗੁਰੂਮਾਲਕ ਸਿੰਘ ਲੰਢੇ ,ਲਖਵਿੰਦਰ ਸਿੰਘ ਭੁੱਲਰ, ਕੁਲਦੀਪ ਸਿੰਘ , ਨਵੀਂ ਸੰਧੂ ਅੰਮ੍ਰਿਤ,ਜੱਸੀ,ਡਾ ਸੋਨੂੰ ਭੁੱਲਰ,ਮਾਸਟਰ ਗੁਰਚਰਨ ਸਿੰਘ ਕਲਸੀ ਆਦਿ ਤੋਂ ਇਲਾਵਾਂ ਨਗਰ ਪੰਚਾਇਤ ਦੇ ਮੁਲਾਜ਼ਮ , ਸ਼ਹਿਰ ਦੀਆਂ ਮਾਨਵਰ ਸ਼ਖ਼ਸੀਅਤਾ ,ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
66
