ਕੋਟ ਈਸੇ ਖਾਂ/ ਮੋਗਾ (ਗੁਰਪ੍ਰੀਤ ਸਿੰਘ ਸਿੱਧੂ ) ਖੇਡਾਂ ਸਰੀਰਕ ਵਿਕਾਸ ਦੇ ਨਾਲ ਨਾਲ ਆਪਸੀ ਭਾਈਚਾਰਕ ਸਾਂਝ ਦੀਆ ਪ੍ਰਤੀਕ ਹੋਣ ਕਰਕੇ ਵਿਦਿਆਰਥੀ ਜੀਵਨ ਵਿਚ ਅਹਿਮ ਸਥਾਨ ਰੱਖਦੀਆਂ ਹਨ . ਬੱਚਿਆ ਵਿੱਚ ਖੇਡਾਂ ਦੇ ਪ੍ਰਤੀ ਦਿਲਚਸਪੀ ਪੈਦਾ ਕਰਨ ਦੇ ਲਈ ਇਲਾਕੇ ਦਾ ਸਿਰਮੌਰ ਵਿਦਿਅਕ ਅਦਾਰਾ ਕੈਮਬਰਿਜ ਕਾਨਵੈਂਟ ਸਕੂਲ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਬੱਚਿਆਂ ਦਾ ਰੁਝਾਨ ਪੈਦਾ ਕਰ ਰਿਹਾ ਹੈ। ਬੱਚਿਆ ਵਿੱਚ ਖੇਡਾਂ ਦੇ ਪ੍ਰਤੀ ਦਿਲਚਸਪੀ ਪੈਦਾ ਕਰਨ ਦੇ ਲਈ ਕੈਮਬਰਿਜ ਕਾਨਵੈਂਟ ਸਕੂਲ ਵਿੱਚ ਸਲਾਨਾ ਤਿੰਨ ਦਿਨ ਖੇਡ ਸਮਾਰੋਹ ਦਾ ਦੂਜਾ ਦਿਨ ਵੀ ਯਾਦਗਾਰ ਹੋ ਨਿਬੜਿਆ 10 ਜਨਵਰੀ ਨੂੰ ਹੋਏ ਮੁਕਾਬਲਿਆਂ ਵਿਚ ਪਹਿਲੀ ਜਮਾਤ ਤੋਂ ਲੈ ਕੇ ਚੌਥੀ ਜਮਾਤ ਤਕ ਦੇ ਉਤਸ਼ਾਹ ਤੇ ਉਮੰਗ ਭਰਭੂਰ ਬੱਚਿਆਂ ਨੇ ਵੱਖ ਵੱਖ ਖੇਡਾਂ ਵਿਚ ਵੱਧ-ਚੜ੍ਹ ਕੇ ਹਿਸਾ ਲਿਆ ਅਤੇ ਪੁਜ਼ੀਸ਼ਨਾਂ ਹਾਸਿਲ ਕੀਤੀਆਂ. ਸਕੂਲ਼ ਦੇ ਡਾਇਰੈਕਟਰ ਨੇ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਖੇਡਾਂ ਵਿਅਕਤੀ ਅੰਦਰ ਕਈ ਤਰ੍ਹਾਂ ਦੇ ਗੁਣ ਜਿਵੇਂ ਅਨੁਸ਼ਾਸਨ ਦੀ ਭਾਵਨਾ, ਧੀਰਜ ਰੱਖਣਾ, ਸੰਘਰਸ਼ ਕਰਨਾ, ਮਿਲਕੇ ਚੱਲਣਾ ਅਤੇ ਹਾਰ ਨੂੰ ਹੱਸ ਕੇ ਸਵੀਕਾਰ ਕਰਨਾ ਆਦਿ ਪੈਦਾ ਕਰਦੀਆਂ ਹਨ। ਵਿਦਿਆਰਥੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਇਹਨਾਂ ਦਾ ਤੰਦਰੁਸਤ ਹੋਣਾ ਦੇਸ਼ ਦੇ ਵਿਕਾਸ ਦੀ ਨਿਸ਼ਾਨੀ ਹੈ। ਇਸ ਲਈ ਸਾਰਿਆਂ ਨੂੰ ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਤਾਂ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ। ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।