ਕਪੂਰਥਲਾ, (
ਐਂਚ ਐਸ ਬਾਵਾ) ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ਼ ਇੰਡੀਆ ਦੀ ਮਹੀਨਾਵਾਰ ਮੀਟਿੰਗ ਪ੍ਰੈਸ ਕਲੱਬ ਕਪੂਰਥਲਾ ਵਿਖੇ ਪ੍ਧਾਨ ਕਿਸ਼ੋਰ ਰਾਜਪੂਤ ਅਤੇ ਡਾਇਰੈਕਟਰ ਡਾ. ਐਚ ਐਸ ਬਾਵਾ ਦੀ ਪ੍ਰਧਾਨਗੀ ਹੇਠ ਹੋਈ।
ਇਸ ਦੋਰਾਨ ਵੱਖ ਵੱਖ ਅਖਬਾਰਾਂ ਅਤੇ ਨਿਊਜ਼ ਚੈਨਲਾਂ ਦੇ ਪੱਤਰਕਾਰਾਂ ਨੇ ਭਰਵੀਂ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਨਵਜੀਤ ਸਿੰਘ ਰਾਜੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਰ ਵਕਤ ਸਾਫ਼ – ਸੁਥਰੇ ਪੱਤਰਕਾਰ ਸਾਥੀਆਂ ਨਾਲ ਚਟਾਨ ਵਾਂਗ ਖੜੇ ਹਨ ਪ੍ਰੰਤੂ ਜੋਂ ਵੀ ਕੰਮ ਹੋਵੇ ਜਾਇਜ਼ ਹੋਵੇ , ਨਜਾਇਜ਼ ਨਾ ਹੋਵੇ। ਉਨ੍ਹਾਂ ਕਿਹਾ ਜੇਕਰ ਸਾਡਾ ਕੋਈ ਪੱਤਰਕਾਰ ਗ਼ਲਤ ਕੰਮ ਕਰਦਾ ਹੈ ਤਾਂ ਅਸੀਂ ਉਸ ਦੇ ਨਾਲ ਨਹੀ ਉਸਦੇ ਉਲਟ ਵਿਰੋਧ ਵਿੱਚ ਖੜਾਂਗੇ ਅਤੇ ਉਸ ਨੂੰ ਸਜ਼ਾ ਦਵਾਵਾਂਗੇ। ਸੂਬਾ ਵਾਈਸ ਪ੍ਰਧਾਨ ਪ੍ਰਧਾਨ ਹਰਵੰਤ ਸਚਦੇਵਾ ਨੇ ਕਿਹਾ ਉਹ ਪੱਤਰਕਾਰ ਭਾਈਚਾਰੇ ਦੇ ਨਾਲ ਖੜੇ ਹਨ। ਉਨ੍ਹ ਕਿਹਾ ਕਿ ਜੇਕਰ ਤੁਸੀਂ ਸਾਨੂੰ ਚੁਣਿਆ ਹੈ ਤਾਂ ਅਸੀਂ ਤੁਹਡੀ ਸੋਚ ਤੇ ਖਰਾ ਉਤਰਾਗੇ। ਇਸ ਮੌਕੇ ਡਾਇਰੈਕਟਰ ਡਾ. ਐਚ ਐਸ ਬਾਵਾ ਅਤੇ ਨੈਸ਼ਨਲ ਪ੍ਰਧਾਨ ਕਿਸ਼ੋਰ ਰਾਜਪੂਤ ਵਲੋਂ ਮੀਟਿੰਗ ਵਿੱਚ ਆਏਂ ਨਵੇਂ ਮੈਂਬਰਾ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿੱਚ ਜੇ ਐਸ ਸੰਧੂ ਨੂੰ ਨੈਸ਼ਨਲ ਪ੍ਰੈਸ ਕਲੱਬ ਆਫ਼ ਇੰਡੀਆ ਵਿੱਚ ਸਰਪ੍ਰਸਤ ਅਤੇ ਤਰਲੋਚਨ ਸਿੰਘ ਚਾਹਲ ਨੂੰ ਸਲਾਹਕਾਰ ਬਣਾਇਆ ਗਿਆ। ਵਰਨਣਯੋਗ ਹੈ ਕਿ ਪ੍ਰਧਾਨ ਸੰਧੂ ਲੰਬੇ ਸਮੇਂ ਤੋਂ ਪ੍ਰੈਸ ਪ੍ਰੀਟ ਅਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਅਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਉਪਰੰਤ ਪ੍ਰਧਾਨ ਨੇ ਸਬੋਧਨ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਗਰੁੱਪ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਲਿਆਂਦਾ ਜਾਵੇਗਾ।ਇਸ ਮੌਕੇ ਡਾ. ਐਚ ਐਸ ਬਾਵਾ ਨੇ ਕਿਹਾ ਕਿ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ ਇੰਡੀਆ ਇਕੋ-ਇਕ ਅਜਿਹਾ ਪ੍ਰੈਸ ਕਲੱਬ ਹੈ ਜਿਸ ਦੀ ਮੈਂਬਰਸ਼ਿਪ ਲੈਣ ਲਈ ਕੋਈ ਫੀਸ ਨਹੀਂ ਅਤੇ ਕਿਸੇ ਹੋਰ ਪ੍ਰੈਸ ਕਲੱਬ ਦਾ ਮੈਂਬਰ ਵੀ ਇਸ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈ ਸਕਦਾ ਹੈ। l ਇਸ ਮੌਕੇ ਤੇ ਸਿਨੀਅਰ ਪੱਤਰਕਾਰ ਬਲਜੀਤ ਕਾਂਜਲੀ ਵਲੋਂ ਦੂਰੋਂ ਨੇੜਿਓਂ ਆਏਂ ਹੋਏ ਸਮੂਹ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੈਸ ਕਲੱਬ ਦੀ ਮਹੀਨਾਵਾਰ ਮੀਟਿੰਗ ਹਰ ਮਹੀਨੇ ਦੀ 18 ਤਾਰੀਖ ਨੂੰ ਪ੍ਰੈਸ ਕਲੱਬ ਕਪੂਰਥਲਾ ਵਿਖੇ ਹੁੰਦੀ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਸਮੂਹ ਪੱਤਰਕਾਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ l ਇਸ ਮੌਕੇ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵ ਡਿਪਟੀ ਬਿਉਰੋ ਚੀਫ਼ ਪੰਜਾਬ ਡਾ ਸੈਮ, ਪੱਤਰਕਾਰ ਮਦਨ ਅਨੇਜਾ, ਪੱਤਰਕਾਰ ਅਮ੍ਰਿਤਪਾਲ ਕੌਰ, ਤਿੰਨ ਰਤਨ ਮਿਸ਼ਨ ਅਤੇ ਆਤਮ ਧਿਆਨ ਕੇਂਦਰ ਦੇ ਸੰਚਾਲਕ ਸਵਾਮੀ ਰਾਜ ਪਾਲ, ਪੱਤਰਕਾਰ ਕੁਲਵੰਤ ਸਿੰਘ ਵਡਾਲਾ, ਤਰੁਣ ਸੂਦ, ਪੱਤਰਕਾਰ ਅਮਨ ਸਚਦੇਵਾ, ਕੈਮਰਾਮੈਨ ਰਾਜਵੰਸ਼ ਕਾਂਜਲੀ, ਪੱਤਰਕਾਰ ਭੁਪਿੰਦਰ ਸਿੰਘ ਨੰਦਰਾ, ਸੀਨੀਅਰ ਪੱਤਰਕਾਰ ਸੋਰਵ ਮੜੀਆਂ, ਪੱਤਰਕਾਰ ਲੱਕੀ, ਪੱਤਰਕਾਰ ਹਰਵਿੰਦਰ ਕੌਰ, ਪੱਤਰਕਾਰ ਅਮ੍ਰਿਤਪਾਲ ਕੌਰ, ਪੱਤਰਕਾਰ ਸੁਨੀਲ ਭੱਟੀ, ਪੱਤਰਕਾਰ ਮਨੀ, ਪੱਤਰਕਾਰ ਮਨਜੀਤ ਔਜਲਾ ਆਦਿ ਨੇ ਸ਼ਿਰਕਤ ਕੀਤੀ।
3
