ਮੋਗਾ ਕੋਟ ਈਸੇ ਖਾਂ 28 ਮਾਰਚ (ਤਰਸੇਮ ਸਚਦੇਵਾ)
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸਖ਼ਤ ਕਾਰਵਾਈ ਕਰਦਿਆਂ ਜ਼ਿਲ੍ਹਾ ਮੋਗਾ ਦੀ ਪੁਲਿਸ ਦੇ ਕਰੀਬ 100 ਮੁਲਾਜ਼ਮਾਂ ਦੀ ਟੀਮ ਨੇ ਨਸ਼ਾ ਤਸਕਰੀ ਲਈ ਮਸ਼ਹੂਰ ਪਿੰਡ ਦੋਲੇਵਾਲਾ ਵਿਖੇ। ਛਾਪਾ ਮਾਰ ਚੈਕਿੰਗ ਕੀਤੀ ਗਈ। ਪੁਲਿਸ ਵੱਲੋਂ
ਪਹਿਲਾਂ ਤੋਂ ਬਣਾਈ ਯੋਜਨਾ ਤੇ ਪਿੰਡ ਦੀਆਂ ਸਾਰੀਆਂ ਮੁੱਖ ਸੜਕਾਂ ਨੂੰ ਪੁਲੀਸ ਨੇ ਸੀਲ ਕਰ ਦਿੱਤਾ।
ਮੋਗਾ ਦੇ ਐਸ ਐਸ ਪੀ ਦੀਆਂ ਹਦਾਇਤਾਂ ਅਨੁਸਾਰ ਡੀਐਸਪੀਡੀ ਲਵਪ੍ਰੀਤ ਸਿੰਘ ਗਿੱਲ ਅਤੇ ਡੀਐਸਪੀ ਰਮਨਦੀਪ ਸਿੰਘ, ਐਸਐਚਓ ਸੁਨੀਤਾ ਰਾਣੀ ਅਤੇ ਇਕਬਾਲ ਹੁਸੈਨ, ਗੁਰਵਿੰਦਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਸ਼ਨੀਵਾਰ ਨੂੰ ਪਿੰਡ ਦੇ ਕਰੀਬ 300 ਘਰਾਂ ਦੀ ਤਲਾਸ਼ੀ ਲਈ।
ਤਲਾਸ਼ੀ ਦੌਰਾਨ ਪਿੰਡ ਦੇ ਕੁਝ ਵਿਅਕਤੀ ਫੜੇ ਗਏ ਹਨ। ਪੁਲਿਸ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੀ ਹੈ ਕਿ ਨਸ਼ੀਲੇ ਪਦਾਰਥ ਮਿਲੇ ਹਨ ਜਾਂ ਨਹੀਂ।
ਦੋਲੇਵਾਲਾ ਪਿੰਡ ਛਾਉਣੀ ਵਿੱਚ ਤਬਦੀਲ, ਹਰ ਘਰ ਵਿੱਚ 10 ਤੋਂ 15 ਮੁਲਾਜ਼ਮ ਦਾਖ਼ਲ ਹੋਏ
ਪਿੰਡ ਦੋਲੇਵਾਲਾ ਵਿੱਚ ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣ ਗਿਆ, ਇਸ ਛਾਪੇਮਾਰੀ ਦੌਰਾਨ 10 ਤੋਂ 15 ਪੁਲਿਸ ਮੁਲਾਜ਼ਮਾਂ ਨੇ ਪਿੰਡ ਦੇ ਘਰਾਂ ਵਿੱਚ ਛਾਪੇਮਾਰੀ ਵੀ ਕੀਤੀ ਦੇ ਘਰ ਦੀ ਤਲਾਸ਼ੀ ਲਈ ਅਤੇ ਹਰ ਚੀਜ਼ ਦੀ ਬਾਰੀਕੀ ਨਾਲ ਤਲਾਸ਼ੀ ਲਈ।
ਰਸੋਈ, ਬੈੱਡਰੂਮ ਅਤੇ ਬਾਥਰੂਮ ਦੀ ਵੀ ਜਾਂਚ ਕੀਤੀ।
ਪੁਲੀਸ ਮੁਲਾਜ਼ਮਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਰਸੋਈ, ਬੈੱਡਰੂਮ, ਸਟੋਰ ਰੂਮ ਅਤੇ ਇੱਥੋਂ ਤੱਕ ਕਿ ਬਾਥਰੂਮ ਦੀ ਵੀ ਜਾਂਚ ਕੀਤੀ ਤਾਂ ਕਿ ਪੁਲੀਸ ਨੂੰ ਉਥੋਂ ਹੀ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋ ਸਕੇ ਪਰ ਪੁਲੀਸ ਨੇ ਕੋਈ ਵੀ ਨਸ਼ਾ ਬਰਾਮਦ ਨਹੀਂ ਕੀਤਾ।
ਪੰਜਾਬ ‘ਚੋਂ ਨਸ਼ਿਆਂ ਦੇ ਖਾਤਮੇ ਲਈ ਹੋਰ ਵੀ ਸਰਚ ਮੁਹਿੰਮ ਚਲਾਈ ਜਾਵੇਗੀ: ਡੀਐਸਪੀਡੀ ਲਵਪ੍ਰੀਤ ਸਿੰਘ, ਡੀਐਸਪੀ ਰਮਨਦੀਪ ਸਿੰਘ
ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਡੀਐਸਪੀਡੀ ਲਵਪ੍ਰੀਤ ਸਿੰਘ ਗਿੱਲ, ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੋਲੇ ਵਾਲਾ ਪੁਲਿਸ ਥਾਣਾ ਕੋਟ ਈਸੇ ਖਾਂ ਵਿੱਚ ਆਉਂਦਾ ਹੈ, ਇਹ ਪਿੰਡ ਨਸ਼ਾ ਤਸਕਰੀ ਲਈ ਮਸ਼ਹੂਰ ਪਿੰਡ ਹੈ। ਜੋ ਕਿ ਨਸ਼ਾ ਤਸਕਰਾਂ ਨੂੰ ਫੜਨ ਲਈ ਇਸ ਪਿੰਡ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰਾਂ ਇਸ ਪਿੰਡ ਵਿੱਚ ਸਰਚ ਅਭਿਆਨ ਚਲਦੇ ਰਹਿਣਗੇ। ਅਤੇ ਉਨਾਂ ਨੇ ਕਿਹਾ ਕਿ ਇਸ ਪਿੰਡ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਸਮੇਂ ਸਮੇਂ ਤੇ ਨਸ਼ੇ ਤੋਂ ਬਚਣ ਲਈ ਸੈਮੀਨਾਰ ਵੀ ਕਰਵਾਏ ਜਾ ਰਹੇ ਹਨ।
