ਪਟਿਆਲਾ / ਜਗਤਾਰ ਸਿੰਘ ਰੋੜੇਵਾਲ –
ਬਹੁਜਨ ਸਮਾਜ ਪਾਰਟੀ ਵਲੋਂ ਪਟਿਆਲ ਵਿਖੇ ” ਪੰਜਾਬ ਸੰਭਾਲੋ ਮੁਹਿੰਮ ਤਹਿਤ, ਅਤੇ ਜਿਲਾ ਪਟਿਆਲਾ ਦੇ ਵੱਖ- ਵੱਖ ਪਿੰਡਾਂ ਵਿੱਚ ਦਲਿਤਾਂ ਤੇ ਹੋ ਰਹੇ ਜ਼ੁਲਮ, ਅਤਿਆਚਾਰ,ਝੂਠੇ ਮੁੱਕਦਮੇ, ਕੁਟਮਾਰ ਤੋਂ ਇਨਸਾਫ਼ ਨਾ ਮਿਲਣਾਂ ਅਤੇ ਪਿੰਡ ਬਠੋਈ ਕਲਾਂ ਵਿਖੇ ਦਲਿਤਾਂ ਲਈ ਰਾਖਵੀਂ ਸ਼ਾਮਲਾਤ ਜ਼ਮੀਨ ਦੀ ਬੋਲੀ ਦੇ 11 ਲੱਖ 50 ਹਜ਼ਾਰ ਰੁਪਏ ਪ੍ਰਸ਼ਾਸਨ ਵੱਲੋਂ ਜਮਾਂ ਕਰਵਾਉਣ ਦੇ ਬਾਵਜੂਦ ਜ਼ਮੀਨ ਦਾ ਕਬਜ਼ਾ ਨਾ ਲੈ ਕੇ ਦੇਣਾ ਅਤੇ ਪਿੰਡ ਦੇ ਧਨਾਢ ਲੋਕਾਂ ਵਲੋਂ ਦਲਿਤਾਂ ਦੀ ਮਾਰ ਕੁਟਾਈ ਕਰਨ ਤੇ ਦੋਸ਼ੀਆਂ ਖਿਲਾਫ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਗਿਰਫਤਾਰ ਨਾ ਕਰਨ ਵਿਰੁੱਧ, ਪਿੰਡ ਸਿਆਲੂ ਵਿਖੇ ਦਲਿਤਾਂ ਤੇ ਹੋਏ ਅਤਿਆਚਾਰ ਖਿਲਾਫ ਬਹੁਜਨ ਸਮਾਜ ਪਾਰਟੀ ਵਲੋਂ 15 ਅਗਸਤ ਨੂੰ ਅਜ਼ਾਦੀ ਦਿਹਾੜੇ ਮੌਕੇ ਪਟਿਆਲਾ ਵਿਖੇ “ਇਹ ਕੈਸੀ ਅਜ਼ਾਦੀ” ਤਹਿਤ ਜ਼ਿਲਾ ਪੱਧਰੀ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਸਬੰਧੀ ਤਰਕਸ਼ੀਲ ਹਾਲ ਨੇੜੇ ਢਿੱਲੋਂ ਹੋਟਲ ਜੇਲ ਰੋਡ ਪਟਿਆਲਾ ਵਿਖੇ ਵਿਸ਼ੇਸ਼ ਮੀਟਿੰਗ ਮੇਜ਼ਰ ਸਿੰਘ ਟਿੱਬੀ ਪ੍ਰਧਾਨ ਜਿਲਾ ਪਟਿਆਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਮੌਕੇ ਜ਼ਿਲਾ ਪਟਿਆਲਾ ਦੇ ਬਸਪਾ ਅਹੁਦੇਦਾਰਾਂ ਨਾਲ ਪ੍ਰਜਾਪਤੀ ਅਜੀਤ ਸਿੰਘ ਭੈਣੀ ਇੰਚਾਰਜ ਬਸਪਾ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਵਲੋਂ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਵਿਚਾਰ ਚਰਚਾ ਕਰਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਟਿਆਲਾ ਵਿਖੇ ਜ਼ਿਲਾ ਪੱਧਰੀ ਰੈਲੀ ਲਈ ਅੱਜ ਤੋਂ ਹੀ ਪਿੰਡ ਵਿੱਚ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾਣ। ਉਨ੍ਹਾਂ ਵਲੋਂ ਕਿਹਾ ਗਿਆ ਕਿ ਬਸਪਾ ਪੰਜਾਬ ਦੀ ਸਰਕਾਰ ਦੀ ਸ਼ਹਿ ਤੇ ਜੋ ਦਲਿਤਾਂ ਨਾਲ ਧੱਕੇਸ਼ਾਹੀਆਂ ਤੇ ਜ਼ੁਲਮ ਅਤਿਆਚਾਰ ਕਰਦਿਆਂ ਝੂਠੇ ਮੁੱਕਦਮੇ ਦਰਜ਼ ਕੀਤੇ ਜਾ ਰਹੇ ਹਨ ਬਹੁਜਨ ਸਮਾਜ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਸ੍ਰੀ ਅਜੀਤ ਸਿੰਘ ਭੈਣੀ ਇੰਚਾਰਜ ਬਸਪਾ ਪੰਜਾਬ ਵਲੋਂ ਜ਼ਿਲ੍ਹੇ ਪਟਿਆਲਾ ਦੇ ਅਹੁਦੇਦਾਰਾਂ ਦੀ ਸਹਿਮਤੀ ਨਾਲ ਜਗਤਾਰ ਸਿੰਘ ਭੱਟੀ ਰੋੜੇਵਾਲ ਸਾਬਕਾ ਪ੍ਰਧਾਨ ਹਲਕਾ ਪਟਿਆਲਾ ਦਿਹਾਤੀ ਜੋ ਪਹਿਲਾਂ ਹਲਕਾ ਨਾਭਾ ਤੋਂ ਬਸਪਾ ਦੀ ਤਰਫੋਂ 2017 ਚ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਉਨ੍ਹਾਂ ਨੂੰ ਪਾਰਟੀ ਪ੍ਰਤੀ ਲੰਮੇ ਸਮੇਂ ਤੋਂ ਵਫ਼ਾਦਾਰੀ ਨਾਲ ਕੀਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਜਿਲਾ ਪਟਿਆਲਾ ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ।ਇਸ ਮੌਕੇ ਬਲਦੇਵ ਸਿੰਘ ਮਹਿਰਾ ਉਪ ਪ੍ਰਧਾਨ ਬਸਪਾ ਪੰਜਾਬ ਜੋਨ ਇੰਚਾਰਜ ਪਟਿਆਲਾ ਅਤੇ ਜੋਗਾ ਸਿੰਘ ਪਨੋਦੀਆ ਸੂਬਾ ਜਨਰਲ ਸਕੱਤਰ ਜੋਨ ਇੰਚਾਰਜ ਪਟਿਆਲਾ ਨੇ ਬੋਲਦਿਆਂ ਕਿਹਾ ਕਿ ਰੈਲੀ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮੇਜ਼ਰ ਸਿੰਘ ਟਿੱਬੀ ਪ੍ਰਧਾਨ ਬਸਪਾ ਜ਼ਿਲਾ ਪਟਿਆਲਾ ਨੇ ਨਿਭਾਈ। ਇਸ ਮੌਕੇ ਰੂਪ ਸਿੰਘ ਬਠੋਈ ਕੋਆਰਡੀਨੇਟਰ, ਅੰਗਰੇਜ਼ ਸਿੰਘ ਬਹਾਦਰਗੜ੍ਹ ਕੋਆਰਡੀਨੇਟਰ, ਸੁਰਜੀਤ ਸਿੰਘ ਗੋਰੀਆ, ਜ਼ਿਲ੍ਹਾ ਕੋਆਰਡੀਨੇਟਰ ਸੁਖਲਾਲ ਕੋਆਡੀਨੇਟਰ ਤੋਂ ਇਲਾਵਾ ਗੁਰਮੀਤ ਸਿੰਘ ਬਹਾਦਰਗੜ੍ਹ ਜਿਲਾ ਕੈਸ਼ੀਅਰ, ਚੰਦ ਸਿੰਘ ਭੱਟੀ, ਸਤਵੀਰ ਸਿੰਘ ਨਾਈਵਾਲ ਸ਼ਤਰਾਣਾ, ਰਾਜਿੰਦਰ ਸਿੰਘ ਚੱਪੜ ਪ੍ਰਧਾਨ ਹਲਕਾ ਰਾਜਪੁਰਾ, ਹਰਦੀਪ ਸਿੰਘ ਧਾਲੀਵਾਲ ਪ੍ਰਧਾਨ ਹਲਕਾ ਸਨੌਰ, ਸੁਖਵਿੰਦਰ ਸਿੰਘ ਤੇਪਲਾ ਪ੍ਰਧਾਨ ਘਨੋਰ ਲਾਲ ਚੰਦ, , ਗੁਰਦਾਸ ਸਿੰਘ ਘੜਾਮਾ ਜ਼ਿਲ੍ਹਾ ਜਰਨਲ ਸੈਕਟਰੀ, ਗੁਰਪ੍ਰੀਤ ਸਿੰਘ ਜੱਗੀ ਪ੍ਰਧਾਨ ਹਲਕਾ ਨਾਭਾ,ਰਾਮਲਾਲ ਰਾਠੀਆਂ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ, ਜਰਨੈਲ ਸਿੰਘ ਸਵਾਜਪੁਰ, ਬਲਕਾਰ ਸਿੰਘ ਹਰਪਾਲ ਜ਼ਿਲ੍ਹਾ ਸਕੱਤਰ ਨੇ ਵੀ ਨਾਇਬ ਸਿੰਘ ਮੀਤ ਪ੍ਰਧਾਨ ਘਨੋਰ ਡਾ ਕਰਨੈਲ ਸਿੰਘ ਮਹਿਰਾ ਮੀਤ ਪ੍ਰਧਾਨ ਹਲਕਾ ਸ਼ਤਰਾਣਾ ਸੰਬੋਧਨ ਕੀਤਾ ਅਤੇ ਪੰਜਾਬ ਇੰਚਾਰਜ ਅਜੀਤ ਸਿੰਘ ਭੈਣੀ ਨੂੰ ਵਿਸ਼ਵਾਸ ਦਵਾਇਆ ਕਿ ਰੈਲੀ ਦੀਆਂ ਤਿਆਰੀਆਂ ਅੱਜ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਰੋੜੇਵਾਲ, ਮੱਘਰ ਸਿੰਘ ਕਨਸੂਹਾ,ਜਗਤਾਰ ਸਿੰਘ ਸਨੌਰ, ਗੁਰਦਾਸ ਸਿੰਘ ਸਰੋਏ, ਪਿੰਡ ਬਠੋਈ ਕਲਾਂ ਵਾਸੀ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
