Home ਚੰਡੀਗੜ੍ਹ ਸੁਵਾਮੀ ਸ਼ੰਕਰਪੁਰੀ ਜੀ ਤਿਆਗ ਦੀ ਮੂਰਤ ,ਤੇ ਸ਼ਰਧਾਲੂਆਂ ਦੀ ਮਨੌਕਾਮਨਾਵਾ ਪੂਰੀਆਂ ਕਰਦੇ ਸਨ : ਸੁਵਾਮੀ ਕਮਲਪੁਰੀ

ਸੁਵਾਮੀ ਸ਼ੰਕਰਪੁਰੀ ਜੀ ਤਿਆਗ ਦੀ ਮੂਰਤ ,ਤੇ ਸ਼ਰਧਾਲੂਆਂ ਦੀ ਮਨੌਕਾਮਨਾਵਾ ਪੂਰੀਆਂ ਕਰਦੇ ਸਨ : ਸੁਵਾਮੀ ਕਮਲਪੁਰੀ

by Rakha Prabh
42 views

ਜ਼ੀਰਾ/ ਫਿਰੋਜ਼ਪੁਰ, 7 ਜੁਲਾਈ (ਗੁਰਪ੍ਰੀਤ ਸਿੰਘ ਸਿੱਧੂ) ਸ੍ਰੀ ਮੱਧ ਭਗਵਤ ਗਿਆਨ ਯੱਗ ਕਥਾ ਅਤੇ ਮੇਲਾਂ ਵਿਆਸ ਪੂਜਾ ਸੰਮੇਲਨ ਸਿੱਧ ਸਮਧੀ ਸੰਕਰਾ ਪੁਰੀ ਸਨੇਰ ਰੋਡ ਜ਼ੀਰਾ ਵਿਖੇ ਮਹਾਮੰਡਲੇਸਵਰ ਸੁਵਾਮੀ ਕਮਲਪੁਰੀ ਜੀ ਦੀ ਅਗਵਾਈ ਹੇਠ ਪੰਜਵੇਂ ਦਿਨ ਦੀ ਜੋਤੀ ਪਰਜੰਡ ਦੀ ਰਸਮ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ, ਸੰਜੀਵ ਨਾਰੰਗ, ਆਕਾਸ਼ ਕਰਨ ਬਾਂਸਲ,ਜੈਨਪਾਲ, ਰੂਮੀ ਚੋਪੜੀ ਨੇ ਨਿਭਾਈ। ਜਦੋਂ ਕਿ ਮਾਲਾ ਪਹਿਨਾਉਣ ਦੀ ਰਸਮ ਗੁਰਤੇਜ ਸਿੰਘ ਗਿੱਲ ਰਿਟਾਇਰਡ ਤਹਿਸੀਲਦਾਰ, ਗੁਰਦੀਪ ਸਿੰਘ ਰਿਟਾਇਡ ਕਾਨੂਗੋ,ਨਵੀਨ ਚੋਪੜਾ ਨੇ ਨਿਭਾਈ। ਇਸ ਦੌਰਾਨ ਸੰਗਤਾਂ ਦੇ ਸਨਮੁੱਖ ਹੁੰਦਿਆਂ ਮਹਾਮੰਡਲੇਸ਼ਵਰ ਸੁਵਾਮੀ ਕਮਲ ਪੁਰੀ ਜੀ ਨੇ ਬਾਲ ਬ੍ਰਹਮਚਾਰੀ ਮਹਾਮਲੇਸ਼ਵਰ 1008 ਬ੍ਰਹਮਲੀਨ ਸੁਵਾਮੀ ਸ਼ੰਕਾਪੁਰੀ ਜੀ ਮਹਾਰਾਜ ਜੀ ਦੀ ਜੀਵਨੀ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਸੁਵਾਮੀ ਜੀ ਸਿਧ ਪੁਰਸ਼ ਤਿਆਗ ਦੀ ਮੂਰਤ ਸਨ ਉਨ੍ਹਾਂ ਪਾਸ ਆਉਂਦੇ ਸ਼ਰਧਾਲੂਆਂ ਦੀਆਂ ਮਨੋਭਾਵਨਾਵਾਂ ਪੂਰੀਆਂ ਕਰਦੇ ਸਨ। ਇਸ ਉਪਰੰਤ ਅਚਾਰਿਆ ਅਸ਼ਵਨੀ ਸ਼ਾਸ਼ਤਰੀ ਨੇ ਕਥਾ ਅਰੰਭ ਕਰਦਿਆਂ ਦੱਸਿਆ ਗੋਵਰਧਨ ਪੂਜਾ ਦਾ ਹਿੰਦੂ ਪ੍ਰਰਾਣਾ ਅਨੁਸਾਰ ਭਗਵਾਨ ਨੂੰ ਛਪਣ ਭੋਗ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਨੇ ਆਪਣੀਆਂ ਕਈ ਬਾਲ ਲੀਲਾਵਾਂ ਕੀਤੀਆਂ ਅਤੇ ਜੱਗ ਦਾ ਭਲਾ ਕੀਤਾ। ਇਸ ਮੌਕੇ ਉਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ, ਪਿਆਰਾ ਸਿੰਘ ਢਿਲੋ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਸਤਿੰਦਰ ਸਚਦੇਵਾ ਸਟੇਟ ਵਾਈਸ ਪ੍ਰਧਾਨ ਭਾਵਿਪ, ਵੀਰ ਸਿੰਘ ਚਾਵਲਾ ਡਾਇਰੈਕਟਰ,ਜਨਕ ਰਾਜ ਝਾਬ ਡਾਇਰੈਕਟਰ ਰਾਖਾ ਪ੍ਰਭ ਫਾਊਂਡੇਸ਼ਨ ਸੁਸਾਇਟੀ,ਸ਼ੋਕ ਕੁਮਾਰ ਪਲਤਾ, ਜਗਦੇਵ ਸ਼ਰਮਾ, ਜਨਕ ਰਾਜ ਗੌਤਮ, ਸੰਦੀਪ ਸ਼ਰਮਾ, ਗੁਰਦੇਵ ਸਿੰਘ ਸਿੱਧੂ,ਰਜਿੰਦਰ ਕੁਮਾਰ ਮੰਗਾ , ਸੁਭਾਸ਼ ਗੁਪਤਾ, ਜੈਨਪਾਲ ਤਲਵੰਡੀ ਭਾਈ , ਵਨੀਤਾ ਝਾਂਜੀ, ਜੋਗਿੰਦਰ ਪਾਲ ਕੌਰ , ਅਨੂਪ ਸਿੰਘ ਖਿੰਡਾ, ਰਾਮ ਕੁਮਾਰ , ਭੂਸ਼ਣ ਜੁਨੇਜਾ, ਸ਼ਿਵ ਸ਼ਰਮਾ, ਦਲਜੀਤ ਰਾਏ ਕਾਲੀਆਂ,ਮਾਸਟਰ ਧਰਮਵੀਰ ਸ਼ਰਮਾ ,ਨੀਲਕੰਠ ਸ਼ਰਮਾ, ਸਤੀਸ਼ ਮੋਹਨ ਦੇਵਗਨ, ਹਕੂਮਤ ਰਾਏ ਬਹਿਲ,ਪਵਨ ਕੁਮਾਰ ਲੱਲੀ,ਰਾਮ ਤੀਰਥ ਸ਼ਰਮਾ,ਚਮਨ ਲਾਲ ਕੌਸ਼ਿਕ , ਪਾਸ਼ਾ ਸ਼ਰਮਾ,ਸੁਮਨ ਬੰਸੀਵਾਲ,ਰਮਾ ਸ਼ਰਮਾ,ਸੁਮਨ ਗੋਤਮ, ਬੇਅੰਤ ਸਿੰਘ ਸੰਤੂ ਵਾਲਾ, ਕਮਲ ਸੰਤੂਵਾਲਾ, ਅਮਰਜੀਤ ਸਿੰਘ ਘੁੰਮਣ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਕਥਾ ਦਾ ਅਨੰਦ ਮਾਣਿਆ। ਇਸ ਮੌਕੇ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ ਅਤੇ ਲੰਗਰ ਭੰਡਾਰਾ ਪੰਗਤਾਂ ਵਿਚ ਬਠਾ ਕੇ ਛਕਾਇਆ ਗਿਆ।

Related Articles

Leave a Comment