ਜ਼ੀਰਾ/ ਫਿਰੋਜ਼ਪੁਰ 14 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ) ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਕਮੇਟੀ ਵੱਲੋਂ ਅਰੋੜਾ ਸਭਾ ਦੇ ਸਹਿਯੋਗ ਨਾਲ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਦਾਣਾ ਮੰਡੀ ਜ਼ੀਰਾ ਵਿਖੇ ਸੰਸਥਾ ਦੇ ਪ੍ਰਧਾਨ ਪਵਨ ਕੁਮਾਰ ਲੱਲੀ ਅਤੇ ਪ੍ਰਧਾਨ ਅਸ਼ੋਕ ਕੁਮਾਰ ਕਥੂਰੀਆ ਅਰੋੜਾ ਸਭਾ ਦੀ ਅਗਵਾਈ ਹੇਠ ਚਾਹ ,ਪਰੋਠਿਆ, ਪਕੌੜਿਆਂ, ਪੇਟੀਆਂ, ਰਸ ਆਦਿ ਦੇ ਲੰਗਰ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਵਨ ਕੁਮਾਰ ਲੱਲੀ ਅਤੇ ਅਸ਼ੋਕ ਕੁਮਾਰ ਕਥੂਰੀਆ ਨੇ ਦੱਸਿਆ ਕਿ ਮਾਂ ਕਾਲਕਾ ਜੀ ਦੇ ਸ਼ਰਧਾਲੂਆਂ ਅਤੇ ਅਰੋੜਾ ਸਮਾਜ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ 1 ਪੋਹ ਤੋਂ 1ਮਾਘ ਤੱਕ ਰੋਜ਼ਾਨਾ ਚਾਹ ਪਕੌੜਿਆਂ ਰਸਾਂ ਆਦਿ ਦੇ ਲੰਗਰ ਸ਼ਰਧਾਲੂਆਂ ਲਈ ਲਗਾਏ ਗਏ, ਜਿਨ੍ਹਾਂ ਸੰਗਤਾਂ ਲਈ ਦੀ ਅਜ ਸਮਾਪਤੀ ਕੀਤੀ ਗਈ ਅਤੇ ਸੰਗਤਾਂ ਨੂੰ ਚਾਹ ਪਰੋਠਿਆ ,ਪਕੌੜਿਆਂ ਰਸਾਂ, ਬਿਸਕੁਟਾਂ, ਪੈਟੀਆ ਆਦਿ ਦੇ ਲੰਗਰ ਛਕਾਏ ਗਏ। ਇਸ ਮੌਕੇ ਪਵਨ ਕੁਮਾਰ ਲੱਲੀ, ਅਸ਼ੋਕ ਕੁਮਾਰ ਕਥੂਰੀਆ, ਅਦਾਰਾ ਰਾਖਾ ਪ੍ਰਭ ਅਖਬਾਰ ਦੇ ਸੰਪਾਦਕ ਗੁਰਪ੍ਰੀਤ ਸਿੰਘ ਸਿੱਧੂ,ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪੀ ਐਸ ਐਸ ਐਸ ਫਿਰੋਜ਼ਪੁਰ , ਤਰਸੇਮ ਲਾਲ ਪੱਪੂ, ਹੈਪੀ ਸਚਦੇਵਾ,ਵਿਜੈ ਕੁਮਾਰ ਬੰਬੀ, ਪ੍ਰਮੋਦ ਮਲਹੋਤਰਾ,ਵਿਜੈ ਕੁਮਾਰ, ਬੰਟੀ ਸਚਦੇਵਾ ਤੋਂ ਇਲਾਵਾਂ ਸਮਾਜ ਸੇਵੀ ਰਾਮ ਪ੍ਰਕਾਸ਼ ਰਟਾਈਡ ਐਸ ਪੀ, ਅਸ਼ੋਕ ਕੁਮਾਰ ਪਲਤਾ ਰਿਟਾਇਰ ਐਸ ਡੀ ਓ, ਇੰਸਪੈਕਟਰ ਹਰਜੀਤ ਸਿੰਘ, ਲੈਕਚਰਾਰ ਨਰਿੰਦਰ ਸਿੰਘ, ਜਰਨੈਲ ਸਿੰਘ ਭੁੱਲਰ, ਬਲਵੀਰ ਸਿੰਘ, ਜਸਵਿੰਦਰ ਸਿੰਘ ਖਾਲਸਾ ,ਜੋਗਿੰਦਰ ਸਿੰਘ ,ਜਸਵਿੰਦਰ ਸਿੰਘ ,ਹਰਜੀਤ ਸਿੰਘ, ਹਰਵੰਤ ਸਿੰਘ, ਤਰਸੇਮ ਸਿੰਘ ਵਿੱਜ ,ਜੋਗਿੰਦਰ ਸਿੰਘ ਝੱਤਰਾ ,ਰਾਜਵਿੰਦਰ ਸਿੰਘ ਮਾਨਸਾ ਆਦਿ ਹਾਜ਼ਰ ਸਨ।