75
ਜ਼ੀਰਾ/ਫਿਰੋਜ਼ਪੁਰ 2 ਜੁਲਾਈ (ਗੁਰਪ੍ਰੀਤ ਸਿੰਘ ਸਿੱਧੂ)
ਬੀਤੀ ਰਾਤ ਸਰਕਾਰੀ ਮਿਡਲ ਸਕੂਲ ਲੋਹਕੇ ਖੁਰਦ ਵਿਖੇ ਅਗਿਆਤ ਚੋਰਾਂ ਵੱਲੋਂ ਦਫ਼ਤਰ ਅਤੇ ਕੰਪਿਊਟਰ ਰੂਮ ਦਾ ਜਿੰਦਰਾ ਤੋੜ ਕੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਬਲਵਿੰਦਰ ਸਿੰਘ ਭੁੱਟੋ ਨੇ ਦੱਸਿਆ ਕਿ ਸਕੂਲ ਦੇ ਪਹਿਲੇ ਦਿਨ ਲੱਗਣ ਬਾਅਦ ਸੋਮਵਾਰ ਦੀ ਬੀਤੀ ਰਾਤ ਸਕੂਲ ਦੇ ਦਫਤਰ ਅਤੇ ਕੰਪਿਊਟਰ ਰੂਮ ਦੇ ਜਿੰਦਰੇ ਤੋੜ ਕੇ ਇੱਕ ਵਿੰਡੋ ਏਸੀ ਡੇਢ ਟਨ ਲੋਇਡ ਕੱਪਨੀ, ਇਕ ਪ੍ਰਿੰਟਰ, ਐਲ ਸੀ ਡੀ 42 ਇੰਚ, 15000 ਦੇ ਸਟੀਲ ਦੇ ਨਵੇਂ ਭਾਂਡੇ, ਇੱਕ ਪ੍ਰਿੰਟਰ ਪੈਂਟਮ ਕੰਪਨੀ ਅਤੇ ਕ ਯੂਪੀਐਸ ਤੋਂ ਇਲਾਵਾਂ ਬੱਚਿਆਂ ਦੇ ਮਿੱਡੇ ਮੀਲ ਵਾਸਤੇ ਲਿਆਂਦਾ ਗਿਆ 5000 ਹਜ਼ਾਰ ਰੁਪਏ ਦਾ ਰਾਸ਼ਨ ਆਦਿ ਅਗਿਆਤ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਥਾਣਾ ਸਦਰ ਮੱਲਾਂ ਵਾਲਾ ਦੇ ਮੁਖੀ ਗੁਰਪ੍ਰੀਤ ਸਿੰਘ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
