Home ਪੰਜਾਬ ਮੋਗਾ ਕਨਵੈਸ਼ਨ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ : ਅਮਨਦੀਪ ਸ਼ਰਮਾ,ਗੁਰਮੇਲ ਬਰੇ

ਮੋਗਾ ਕਨਵੈਸ਼ਨ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ : ਅਮਨਦੀਪ ਸ਼ਰਮਾ,ਗੁਰਮੇਲ ਬਰੇ

ਮਨਸਾ,ਸੰਗਰੂਰ ਬਠਿੰਡਾ, ਬਰਨਾਲਾ ਤੋਂ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ-ਸਤਿੰਦਰ ਦੁਆਬੀਆ

by Rakha Prabh
45 views

ਮੋਗਾ 3 ਜੁਲਾਈ (ਜੀ ਐਸ ਸਿੱਧੂ/ਅਜੀਤ ਸਿੰਘ)

ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਹੋਣ ਜਾ ਰਹੀ 12 ਜੁਲਾਈ ਨੂੰ ਸੂਬਾ ਪੱਧਰੀ ਕਨਵੈਂਸ਼ਨ ਨੂੰ ਸਫ਼ਲ ਪੂਰਵਕ ਨੇਪਰੇ ਚਾੜ੍ਹਨ ਲਈ ਵੱਡੇ ਪੱਧਰ ਤੇ ਤਿਆਰੀਆਂ ਕਰ ਦਿੱਤੀਆਂ ਗਈਆਂ ਹਨ । ਇਸ ਸਬੰਧੀ ਜਥੇਬੰਦੀ ਪੰਜਾਬ ਦੇ ਸੂਬਾ ਸਰਪ੍ਰਸਤ ਗੁਰਮੇਲ ਸਿੰਘ ਬਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਨਸਾ, ਬਠਿੰਡਾ ,ਬਰਨਾਲਾ, ਸੰਗਰੂਰ ਆਦਿ ਜਿਲ੍ਹਿਆਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਨਵੈਂਸ਼ਨ ਵਿੱਚ ਅਧਿਆਪਕਾਂ ਦੀਆਂ ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਕਰਨਾ, ਪੇਂਡੂ ਭੱਤਾ ਬਹਾਲ ਕਰਨਾ, ਏ ਸੀ ਪੀ ਸਕੀਮ ਨੂੰ ਲਾਗੂ ਕਰਨਾ, ਦੂਰ ਦਰਾਡੇ ਬੈਠੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦੇਣਾ, ਹੈਡ ਟੀਚਰ, ਸੈਂਟਰ ਹੈਡ ਟੀਚਰ ਅਤੇ ਬਲਾਕ ਸਿੱਖਿਆ ਅਫਸਰ ਨੂੰ ਵੱਖਰੇ ਪੇ ਸਕੇਲ ਦੇਣੇ, ਹੈਡ ਟੀਚਰ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਐਲਾਨਣਾ ਆਦਿ ਗੰਭੀਰ ਮਸਲਿਆਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।
ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪੂਰੇ ਪੰਜਾਬ ਭਰ ਵਿੱਚ ਕਨਵੈਨਸ਼ਨਾ ਕਰਨ ਉਪਰੰਤ ਸੀ ਆਈ ਡੀ ਰਾਹੀਂ ਕੈਬਨਿਟ ਸਬ ਕਮੇਟੀ ਨੂੰ ਮੰਗ ਪੱਤਰ ਭੇਜੇ ਜਾਣਗੇ। ਇਸ ਸਬੰਧੀ ਜਥੇਬੰਦੀ ਵੱਲੋਂ ਗੁਰਮੇਲ ਸਿੰਘ ਬਰੇ, ਭਗਵੰਤ ਭਟੇਜਾ, ਰੇਸ਼ਮ ਦੌਧਰ ,ਹਰਿੰਦਰ ਹਿੰਦਾ, ਮਾਲਵਿੰਦਰ ਬਰਨਾਲਾ, ਪਰਮਜੀਤ ਸਿੰਘ ਬਠਿੰਡਾ, ਸਤਿੰਦਰ ਸਿੰਘ ਦੁਆਬੀਆ, ਲਵਨੀਸ ਗੋਇਲ ਨਾਭਾ, ਪਰਮਜੀਤ ਸਿੰਘ ਤੂਰ ਪਾਤੜਾਂ, ਅਮਨਦੀਪ ਸੰਗਰੂਰ, ਸੁਖਬੀਰ ਸੰਗਰੂਰ, ਰਕੇਸ਼ ਗੋਇਲ ਬਰੇਟਾ, ਜਸ਼ਨਦੀਪ ਸਿੰਘ ਕੁਲਾਣਾ ਆਦਿ ਸਾਥੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ।

Related Articles

Leave a Comment