ਗੁਰਦੁਆਰਾ ਦਮਦਮਾ ਸਾਹਿਬ ਪਿੰਡ ਲਾਲੂ ਵਾਲਾ (ਮੱਖੂ ) ਦੇ ਅਸਥਾਨਾਂ ਦੇ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਸਿੰਘ ਜੀ 14 ਅਗਸਤ 2025 ਨੂੰ ਸੱਚਖੰਡ ਪਿਆਨਾ ਕਰ ਗਏ ਹਨ। ਜਿਸ ਦੇ ਚਲਦਿਆ 15 ਅਗਸਤ ਨੂੰ ਉਨ੍ਹਾਂ ਦੇ ਪੰਜਪੂਤਕ ਸਰੀਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਹੁਣ 17 ਅਗਸਤ ਨੂੰ ਉਨ੍ਹਾਂ ਦੇ ਅੰਗੀਠੇ ਦੀ ਸਾਂਭ ਸੰਭਾਲ ਦੀ ਸੇਵਾ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਦਮਦਮਾ ਸਾਹਿਬ (ਡੇਰਾ ਬਾਬਾ ਮੂਲਾ ਸਿੰਘ ਜੀ ਲਾਲੂ ਵਾਲਾ) ਮੱਖੂ ਦੇ ਮੌਜੂਦਾ ਮੁੱਖ ਸੇਵਾਦਾਰ ਬਾਬਾ ਸ਼ਮਸ਼ੇਰ ਸਿੰਘ ਜੀ ਵੱਲੋਂ ਮੀਡੀਆ ਨੂੰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਲਾਲੂਵਾਲ ਅਸਥਾਨਾਂ ਦੀ ਨੀਂਹ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਤੋਂ ਵਰੋਸਾਏ ਮਹਾਂਪੁਰਖ ਸੰਤ ਬਾਬਾ ਮੂਲਾ ਸਿੰਘ ਜੀ ਨੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸ਼ੁਰੂ ਕਰਵਾਈ। ਮਹਾਂਪੁਰਖ ਬਾਬਾ ਮੂਲਾ ਸਿੰਘ ਜੀ ਦੇ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਉਨਾਂ ਦੇ ਭਰਾ ਬਾਬਾ ਜੋਗਿੰਦਰ ਸਿੰਘ ਜੀ ਨੂੰ ਇਲਾਕੇ ਦੀਆਂ ਸੰਗਤਾਂ ਨੇ ਦਸਤਾਰ ਬੰਦੀ ਕਰਕੇ ਇਨਾਂ ਅਸਥਾਨਾਂ ਦੀ ਸੇਵਾ ਸੰਭਾਲ ਲਈ ਮੁੱਖ ਸੇਵਾਦਾਰ ਦੀ ਸੇਵਾ ਦਿੱਤੀ।

ਹੁਣ ਬਾਬਾ ਜੋਗਿੰਦਰ ਸਿੰਘ ਜੀ ਜੋ 14 ਅਗਸਤ 2025 ਨੂੰ ਸੱਚਖੰਡ ਪਿਆਨਾ ਕਰ ਗਏ ਹਨ , ਉਨ੍ਹਾਂ ਦੇ ਅੰਤਿਮ ਸੰਸਕਾਰ15 ਅਗਸਤ 2025 ਨੂੰ ਗੁਰੂ ਮਰਯਾਦਾ ਤਹਿਤ ਕੀਤਾ ਗਿਆ। ਉਥੇ ਹੁਣ ਸਮੁਚੇ ਇਲਾਕੇ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬਾਬਾ ਜੋਗਿੰਦਰ ਸਿੰਘ ਜੀ ਦੇ ਸਪੁੱਤਰ ਬਾਬਾ ਸ਼ਮਸ਼ੇਰ ਸਿੰਘ ਜੀ ਨੂੰ ਦਸਤਾਰਬੰਦੀ ਗੁਰਮਤਿ ਅਨੁਸਾਰ ਸਿੱਖ ਸੰਪਰਦਾਵਾਂ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਨਹਿੰਗ ਸਿੰਘ ਜਥੇਬੰਦੀਆਂ,ਦਮਦਮੀ ਟਕਸਾਲ, ਕਾਰ ਸੇਵਾ ਵਾਲੇ ਮਹਾਂਪੁਰਸ਼, ਨਿਰਮਲੇ ਸੰਪਰਦਾਇ ਅਤੇ ਉਦਾਸੀ ਭੇਖ ਆਦਿ ਸੰਤ ਸਮਾਜ ਨੇ ਮੁੱਖ ਸੇਵਾਦਾਰ ਵਜੋਂ ਦਸਤਾਰਬੰਦੀ ਕੀਤੀ।
ਇਸ ਅਸਥਾਨ ਦੇ ਮੁੱਖ ਸੇਵਾਦਾਰ ਵਜੋਂ ਥਾਪੇ ਗਏ ਮੁੱਖ ਸੇਵਾਦਾਰ ਬਾਬਾ ਸ਼ਮਸ਼ੇਰ ਸਿੰਘ ਜੀ ਦੇ ਜਥੇ ਵੱਲੋਂ ਮੀਡੀਆ ਨੂੰ ਦੱਸਿਆ ਕਿ ਜਿਨ੍ਹਾਂ ਸੰਪ੍ਰਦਾਵਾਂ ਨੇ ਬਾਬਾ ਸਮਸੇਰ ਸਿੰਘ ਗੁਰਦੁਆਰਾ ਦਮਦਮਾ ਸਾਹਿਬ ਲਾਲੂ ਵਾਲਾ ਦੇ ਅਸਥਾਨ ਦੀ ਮੁਖ ਸੇਵਾਦਾਰ ਵਜੋਂ ਦਸਤਾਰ ਬੰਦੀ ਦਾ ਸਮਰਥਨ ਹੈ ਉਸ ਵਿੱਚ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਜੱਥਾ ਭਿੰਡਰਾਂ , ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਬੁੱਢਾ ਦਲ, ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਤਰਨਾ ਦਲ ਮਿਸਲ ਸ਼ਹੀਦਾਂ ਬਾਬਾ ਬਕਾਲਾ ਸਾਹਿਬ, ਸਿੰਘ ਸਾਹਿਬ ਜਥੇਦਾਰ ਬਾਬਾ ਕੁਲਦੀਪ ਸਿੰਘ ਝਾੜ ਸਾਹਿਬ ਵਾਲੇ, ਸਿੰਘ ਸਾਹਿਬ ਜਥੇਦਾਰ ਬਾਬਾ ਹਰੀ ਸਿੰਘ ਮਿਸਲ ਸਰਦਾਰ ਹਰੀ ਸਿੰਘ ਨਲੂਆ, ਸਿੰਘ ਸਾਹਿਬ ਜਥੇਦਾਰ ਬਲਵਿੰਦਰ ਸਿੰਘ ਤਰਨਾ ਦਲ ਖਿਆਲੇ ਵਾਲੇ, ਜਥੇਦਾਰ ਬਾਬਾ ਜਗਮੋਹਨ ਸਿੰਘ ਹਮੀਰਾ, ਸੰਤ ਬਾਬਾ ਮਹਾਤਮਾ ਮਨੀ ਉਦਾਸੀ ਡੇਰਾ ਖੇੜਾ ਬੇਟ, ਸੰਤ ਬਾਬਾ ਗੁਰਪਿੰਦਰ ਸਿੰਘ ਸਤਲਾਣੀ ਸਾਹਿਬ, ਸੰਤ ਬਾਬਾ ਹੀਰਾ ਸਿੰਘ ਝੂਲਣੇ ਮਹਿਲ , ਸੰਤ ਬਾਬਾ ਦਿਲਬਾਗ ਸਿੰਘ ਗੁਰਦੁਆਰਾ ਬਾਬਾ ਰਾਮ ਲਾਲ ਆਰਫ ਕੇ, ਜਥੇਦਾਰ ਬਾਬਾ ਬੀਰਾ ਸਿੰਘ ਸੰਪਰਦਾਏ ਸਰਹਾਲੀ ਸਾਹਿਬ, ਜਥੇਦਾਰ ਬਾਬਾ ਜਗਮੀਤ ਸਿੰਘ ਗੁਰੂ ਨਾਨਕ ਦਲ ਮੜੀਆਂ ਵਾਲਾ,ਜਥੇਦਾਰ ਬਾਬਾ ਵਸਣ ਸਿੰਘ ਮੁੱਖ ਬੁਲਾਰੇ ਨਿਹੰਗ ਸਿੰਘਾਂ,ਜਥੇਦਾਰ ਬਾਬਾ ਗੁਰਦੇਵ ਸਿੰਘ ਠੱਠੇ ਵਾਲੇ,ਬਾਬਾ ਵੀਰ ਸਿੰਘ ਜੀਉ ਬਾਲਾ, ਬਾਬਾ ਬਘੇਲ ਸਿੰਘ ਘਨੀਏ ਕੇ ਵਾਂਦਰ ,ਬਾਬਾ ਅੰਗਰੇਜ਼ ਸਿੰਘ
ਬਾਣਾਵਾਲੀ,ਜਥੇਦਾਰ ਗੁਰਪ੍ਰੀਤ ਸਿੰਘ ਵੈਦ ਗੁਰਦੁਆਰਾ ਬਾਬਾ ਰਾਮ ਥਮਨ ,ਜਥੇਦਾਰ ਬਾਬਾ ਮੰਗਲ ਸਿੰਘ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਠੇਠਰ ਕਲਾਂ, ਗਿਆਨੀ ਸਤਨਾਮ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਬਾਬੇ ਸ਼ਹੀਦਾ ਸਰਸਤਪੁਰ, ਗਿਆਨੀ ਸਤਨਾਮ ਸਿੰਘ ਹੈਡ ਗ੍ਰੰਥੀ ਬੇਰ ਸਾਹਿਬ ਸੁਲਤਾਨਪੁਰ ਲੋਧੀ,ਬਾਬਾ ਜਰਨੈਲ ਸਿੰਘ ਉਸਮਾਨ ਵਾਲਾ, ਬਾਬਾ ਪ੍ਰਤਾਪ ਸਿੰਘ ਗੁਰਦੁਆਰਾ ਬਾਬਾ ਬੀਰ ਸਿੰਘ ਬੰਡਾਲਾ, ਬਾਬਾ ਰਾਜਵਿੰਦਰ ਸਿੰਘ ਗੁਰਦੁਆਰਾ ਬਾਬਾ ਆਤਮਾ ਸਿੰਘ ਫਤਿਹਗੜ੍ਹ ਪੰਜਤੂਰ, ਬਾਬਾ ਜੋਰਾ ਸਿੰਘ ਗੁਰਦੁਆਰਾ ਡੇਰਾਸਰ ਸਾਹਿਬ ਡਰੋਲੀ ਖੇੜਾ, ਬਾਬਾ ਭੁਪਿੰਦਰ ਸਿੰਘ ਸਦਰ ਵਾਲਾ, ਬਾਬਾ ਗੁਰਨਾਮ ਸਿੰਘ ਗੁਰਦੁਆਰਾ ਬਾਬਾ ਬੀਰ ਸਿੰਘ ਸ਼ਹੀਦ ਲਹਿਰਾ ਬੇਟ, ਗਿਆਨੀ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਤੋਂ ਇਲਾਵਾਂ ਭਾਈ ਸੁਖਦੇਵ ਸਿੰਘ ਮੰਡ ਸੂਬਾ ਆਗੂ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ, ਕਰਨੈਲ ਸਿੰਘ ਭੋਲਾ ਸਕੱਤਰ , ਬਾਬਾ ਜਗਰੂਪ ਸਿੰਘ ਸੰਪਰਦਾਏ ਦਲ ਬਾਬਾ ਬਿਧੀ ਚੰਦ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।
