Home ਚੰਡੀਗੜ੍ਹ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਲਈ ਅੰਤਰ ਬਲਾਕ ਡਿਊਟੀਆਂ ਖੱਜਲ ਖੁਆਰੀ ਦਾ ਸਬੱਬ-ਡੀ.ਟੀ.ਐਫ. ਫਰੀਦਕੋਟ

ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਲਈ ਅੰਤਰ ਬਲਾਕ ਡਿਊਟੀਆਂ ਖੱਜਲ ਖੁਆਰੀ ਦਾ ਸਬੱਬ-ਡੀ.ਟੀ.ਐਫ. ਫਰੀਦਕੋਟ

by gpsingh
29 views
ਫਰੀਦਕੋਟ, 6 ਫਰਵਰੀ (  ਗੁਰਪ੍ਰੀਤ ਸਿੰਘ ਸਿੱਧੂ ) :- ਪ੍ਰਾਇਮਰੀ ਵਿਭਾਗ ਵਿੱਚ ਪੰਜਵੀਂ ਜਮਾਤ ਦੀ ਹੋਣ ਜਾ ਰਹੀ ਸਲਾਨਾ ਪ੍ਰੀਖਿਆ ਕਰਵਾਉਣ ਲਈ ਅਧਿਆਪਕਾਂ ਦੀਆਂ ਅੰਤਰ ਬਲਾਕ ਡਿਊਟੀਆਂ ਲਗਾਉਣ ਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਫਰੀਦਕੋਟ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਜਥੇਬੰਦੀ ਦੇ ਜ਼ਿਲਾ ਪ੍ਰਧਾਨ ਸੁਖਵਿੰਦਰ ਸੁੱਖੀ ਅਤੇ ਜਨਰਲ ਸਕੱਤਰ ਗਗਨ ਪਾਹਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਵੀ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਕਰਵਾਉਣ ਲਈ ਅਧਿਆਪਕਾਂ ਦੀਆਂ ਸੈਂਟਰ ਪੱਧਰ ਤੇ ਸਕੂਲ ਬਦਲ ਕੇ ਡਿਊਟੀਆਂ ਲਗਾਈਆਂ ਜਾਂਦੀਆਂ ਸਨ, ਪਰੰਤੂ ਇਸ ਵਾਰ ਅੰਤਰ ਬਲਾਕ ਡਿਊਟੀਆਂ ਲਗਾ ਕੇ ਅਧਿਆਪਕਾਂ ਦੀ ਖੱਜਲ ਖੁਆਰੀ ਵਿੱਚ ਵਾਧਾ ਕੀਤਾ ਗਿਆ ਹੈ। ਸੀਨੀਅਰ ਮੀਤ ਪ੍ਰਧਾਨ ਹਰਜਸਦੀਪ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਵਿੱਤ ਸਕੱਤਰ ਪ੍ਰਦੀਪ ਸਿੰਘ ਨੇ ਕਿਹਾ ਕਿ ਪ੍ਰਾਇਮਰੀ ਪੱਧਰ ਤੇ ਨਿਗਰਾਨ ਤੈਨਾਤ ਕੀਤੇ ਗਏ ਅਧਿਆਪਕ ਪੇਪਰ ਲੈਣ ਤੋਂ ਬਾਅਦ ਪੇਪਰ ਚੈੱਕ ਕਰਕੇ ਰਿਜ਼ਲਟ ਸੈਂਟਰ ਸਕੂਲ ਮੁਖੀ ਨੂੰ ਜਮ੍ਹਾਂ ਕਰਵਾਉਣਗੇ। ਸੈਂਟਰ ਸਕੂਲ ਮੁਖੀ ਇਸ ਰਿਜ਼ਲਟ ਨੂੰ ਉਸੇ ਦਿਨ ਅਪਲੋਡ ਕਰਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੂੰ ਭੇਜਣਗੇ। ਇਸ ਤਰ੍ਹਾਂ ਅਧਿਆਪਕ ਵਰਗ ਦੀ ਖੱਜਲ ਖ਼ੁਆਰੀ ਵਧੇਗੀ ਅਤੇ ਅਧਿਆਪਕਾਂ ਤੇ ਕੰਮ ਦਾ ਵਾਧੂ ਬੋਝ ਪਵੇਗਾ।ਪ੍ਰੈੱਸ ਸਕੱਤਰ ਲਵਕਰਨ ਸਿੰਘ ਨੇ ਕਿਹਾ ਕਿ ਪਹਿਲਾਂ ਵਾਲੇ ਸਿਸਟਮ ਤਹਿਤ ਹੀ ਪੇਪਰ ਲਏ ਜਾਣ। ਉਹਨਾਂ ਕਿਹਾ ਕਿ ਨਵੇਂ ਹੁਕਮਾਂ ਤਹਿਤ ਉਮਰ ਵਿੱਚ ਛੋਟੇ ਵਿਦਿਆਰਥੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਤਰ੍ਹਾਂ ਉਹ ਵਿਦਿਆਰਥੀ ਆਪਣਾ ਇਮਤਿਹਾਨ ਵੀ ਠੀਕ ਢੰਗ ਨਾਲ ਨਹੀਂ ਦੇ ਸਕਣਗੇ।

Related Articles

Leave a Comment