ਫ਼ਿਰੋਜ਼ਪੁਰ, 23 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ ) :- ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੱਲੋਂ ਥਰੈਸ਼ਰ ਹਾਦਸਾ ਪੀੜਤਾਂ / ਹਾਦਸੇ ਦੌਰਾਨ ਮਰਨ ਵਾਲਿਆਂ ਦੇ ਪਰਿਵਾਰਿਕ ਮੈਂਬਰਾਂ ਨੁੰ ਵਿੱਤੀ ਸਹਾਇਤਾ ਦੇ ਚੈੱਕ ਪ੍ਰਦਾਨ ਕੀਤੇ ਗਏ। ਇਸ ਦੌਰਾਨ ਚੇਅਰਮੈਨ ਮਾਰਕਿਟ ਕਮੇਟੀ ਸ. ਬਲਰਾਜ ਸਿੰਘ ਕਟੋਰਾ ਵੀ ਹਾਜ਼ਰ ਸਨ। ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਖੇਤੀਬਾੜੀ ਹਾਦਸਿਆਂ ਦੇ ਸ਼ਿਕਾਰ ਕਿਸਾਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ ਜਿਸ ਵਿੱਚ ਗੀਤਾ ਪੁੱਤਰੀ ਸ਼੍ਰੀ ਛਿੰਦਰ ਸਿੰਘ ਪਿੰਡ ਨਿਹਾਲਾ ਲਵੇਰਾ ਨੂੰ 3 ਲੱਖ ਰੁਪਏ, ਸ਼੍ਰੀ ਸੱਜਣ ਸਿੰਘ ਪੁੱਤਰ ਜਗੀਰ ਸਿੰਘ ਪਿੰਡ ਕਾਲੇ ਕੇ ਹਿਠਾੜ ਨੂੰ 48 ਹਜ਼ਾਰ ਰੁਪਏ, ਕਮਲਜੀਤ ਕੌਰ ਪਤਨੀ ਰੂੜ ਸਿੰਘ ਪਿੰਡ ਕਿਲਚੇ ਨੂੰ 40 ਹਜ਼ਾਰ ਰੁਪਏ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਵਿੱਚ ਖੇਤੀਬਾੜੀ ਹਾਦਸਿਆਂ ਦੇ ਸ਼ਿਕਾਰਾਂ ਤੋਂ ਇਲਾਵਾ ਇਕ ਮੌਤ ਦਾ ਕੇਸ ਵੀ ਸ਼ਾਮਿਲ ਸੀ। ਇਸ ਮੌਕੇ ਸਕੱਤਰ ਮਾਰਕਿਟ ਕਮੇਟੀ ਸ੍ਰ ਹਰਦੀਪ ਸਿੰਘ ਬਰਸਾਲ, ਨਿੱਜੀ ਸਕੱਤਰ (ਐਮ.ਐਲ.ਏ) ਹਿਮਾਂਸ਼ੂ ਠੱਕਰ, ਰਾਜ ਬਹਾਦਰ ਸਿੰਘ ਗਿੱਲ, ਅਬੀ ਬਰਾੜ, ਨੇਕ ਪ੍ਰਤਾਪ ਸਿੰਘ, ਸਰਪੰਚ ਦਿਲਬਾਗ ਸਿੰਘ ਔਲਖ, ਸਰਪੰਚ ਨਿਸ਼ਾਨ ਸਿੰਘ ਕੁਤਬਦੀਨ, ਮੇਜਰ ਸਿੰਘ ਟੂਰਨਾ ਬਲਾਕ ਪ੍ਰਧਾਨ, ਸਰਪੰਚ ਜੁਗਰਾਜ ਸਿੰਘ ਭੁੱਲਰ, ਸਰਪੰਚ ਦਲਬੀਰ ਸਿੰਘ ਔਲਖ, ਹਰਮੀਤ ਸਿੰਘ ਖਾਈ, ਬਲਦੇਵ ਸਿੰਘ ਬਲਾਕ ਪ੍ਰਧਾਨ, ਸਰਪੰਚ ਸੁਰਜੀਤ ਸਿੰਘ, ਹਰਪ੍ਰੀਤ ਸਿੰਘ ਭੁੱਲਰ (ਹੈਪੀ), ਸਰਪੰਚ ਗੁਰਪ੍ਰੀਤ ਸਿੰਘ ਅਤੇ ਹਰਵਿੰਦਰ ਸਿੰਘ ਹਾਂਡਾ ਹਾਜਰ ਸਨ।
22
