ਜ਼ੀਰਾ/ ਫਿਰੋਜ਼ਪੁਰ (ਗੁਰਪ੍ਰੀਤ ਸਿੰਘ ਸਿੱਧੂ)
ਵਰਲਡ ਕੈਂਸਰ ਡੇ ਮੌਕੇ ਸੰਤ ਕਬੀਰ ਕਾਲਜ ਜ਼ੀਰਾ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋ ,,ਵਰਲਡ ਕੈਂਸਰ ਡੇ,, ਮੌਕੇ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਤੇ ਨਰਸਿੰਗ , ਬੀ ਏ , ਬੀਕਾਮ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਅਤੇ ਸਮੂਹ ਸਟਾਫ਼ ਨੇ ਜ਼ੀਰਾ ਸ਼ਹਿਰ ਦੇ ਬਜ਼ਾਰ ਵਿੱਚ ਸਮੂਹ ਦੁਕਾਨਦਾਰਾਂ ਨੂੰ ਅਤੇ ਜ਼ੀਰਾ ਨਿਵਾਸੀਆਂ ਨੂੰ ਕੈਂਸਰ ਮਹਾਂਮਾਰੀ ਸੰਬੰਧੀ ਜਾਗਰੂਕ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ ਵੀਰਪਾਲ, ਸਵਰਣ ਸਿੰਘ, ਅਤੇ ਸਮੂਹ ਸਟਾਫ ਹਰਮਨਦੀਪ ਸਿੰਘ, ਪਰਮਿੰਦਰ ਸਿੰਘ, ਆਸ਼ਾ ਵਿਨਾਇਕ, ਅਰਚਨਾ, ਮਨਪ੍ਰੀਤ ਕੌਰ , ਵਰਿੰਦਾ, ਸਿਮਰਨਜੀਤ ਕੌਰ ਨਵਨੀਤ ਕੌਰ , ਜਗਰੂਪ ਕੌਰ , ਗਗਨਦੀਪ ਕੌਰ , ਰਮਨਦੀਪ ਕੌਰ ਤੋਂ ਇਲਾਵਾਂ ਵਿਦਿਆਰਥੀਆਂ ਨੇ ਇਸ ਮਹਾਂਮਾਰੀ ਦੇ ਲੱਛਣ, ਬਚਾਅ ਅਤੇ ਇਲਾਜ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਚੇਅਰਮੈਨ ਸ ਗੁਰਚਰਨ ਸਿੰਘ ਅਤੇ ਡਾ ਸੁਖਦੇਵ ਸਿੰਘ ਮੈਨੇਜਿੰਗ ਡਾਇਰੈਕਟਰ ਨੇ ਇਸ ਕੈਂਸਰ ਸੰਬੰਧੀ ਜਾਗਰੂਕ ਰੈਲੀ ਲਈ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।
