Home ਚੰਡੀਗੜ੍ਹ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਬੋਹਰ ਦੀ ਅਹਿਮ ਮੀਟਿੰਗ ਹੋਈ

ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਬੋਹਰ ਦੀ ਅਹਿਮ ਮੀਟਿੰਗ ਹੋਈ

ਫਾਜ਼ਿਲਕਾ ਵਿਖੇ 1ਫਰਵਰੀ ਨੂੰ ਡੀ ਸੀ ਦਫਤਰ ਪੈਨਸ਼ਨ ਭਵਨ ਚ ਹੋਵੇਗੀ ਅਹਿਮ ਮੀਟਿੰਗ

by gpsingh
18 views

ਅਬੋਹਰ/ਫਿਰੋਜ਼ਪੁਰ 31 ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ) ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਅਹਿਮ ਮੀਟਿੰਗ ਸੰਘਰਸ਼ ਕਮੇਟੀ ਦੇ ਦਫ਼ਤਰ ਨਹਿਰ ਕਲੋਨੀ ਅਬੋਹਰ ਵਿਖੇ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਨੋਪਾ ਰਾਮ ਅਤੇ ਪੈਨਸ਼ਨਰ ਆਗੂ ਲਾਲ ਚੰਦ ਸੱਪਾਵਾਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਮੇਟ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਾਸ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਡੀ ਏ ਦੀਆਂ ਰਹਿੰਦੀਆਂ ਕਿਸਤਾਂ ਅਤੇ ਉਹਨਾਂ ਦਾ ਬਣਦਾ ਬਕਾਇਆ ,ਪੇ ਕਮਿਸ਼ਨ ਦਾ ਬਣਦਾ ਪਕਾਇਆ, ਪੈਨਸ਼ਨਰਾਂ ਦਾ 2.59 ਦੇ ਗੁਣਾਕ ਨਾਲ ਬਕਾਇਆ ਦੇਣ ਆਦਿ ਮੰਗਾਂ ਨਾ ਮੰਨ ਕੇ ਵਾਰ ਵਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਟੀਆਂ ਦੇ ਕੇ ਮੁਕਰ ਜਾਣਾ ਇਹ ਸਾਬਤ ਕਰਦਾ ਹੈ ਕਿ ਮਾਨ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ ਹੈ। ਉਹਨਾਂ ਕਿਹਾ ਕਿ ਜਿਸ ਕਰਕੇ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਸਮੁੱਚੇ ਸੂਬੇ ਵਿਚ ਜ਼ਿਲ੍ਹਾ ਹੈਡਕੁਆਰਟਰਾਂ ਤੇ 8 ਫਰਵਰੀ 2025 ਤੋ 20 ਫਰਵਰੀ ਤੱਕ ਧਰਨੇ ਮੁਜ਼ਾਹਰੇ ਕੀਤੇ ਜਾਣਗੇ ਅਤੇ ਵਿਧਾਇਕਾਂ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਬਜ਼ਟ ਸੈਸ਼ਨ ਦੌਰਾਨ ਚਾਰ ਦਿਨ ਰੋਸ ਰੈਲੀਆਂ ਕੱਢੀਆਂ ਜਾਣਗੀਆਂ । ਉਹਨਾਂ ਕਿਹਾ ਕਿ ਇਸ ਦੇ ਸਬੰਧ ਵਿੱਚ ਪੈਨਸ਼ਨਰਜ਼ ਭਵਨ ਡੀ ਸੀ ਕੰਪਲੈਕਸ ਫਾਜ਼ਿਲਕਾ ਵਿਖੇ 1 ਫਰਵਰੀ ਨੂੰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਇੱਕ ਅਹਿਮ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਮੀਟਿੰਗ ਵਿੱਚ ਨੋਪਾ ਰਾਮ, ਲਾਲ ਚੰਦ ਸੱਪਾਵਾਲੀ,ਸਰਬਜੀਤ ਸਿੰਘ ,ਧਰਮਿੰਦਰ ਸਿੰਘ, ਰਾਮ ਰਾਜ, ਕਰਮ ਸਿੰਘ, ਲਾਲ ਚੰਦ ਨਿਹਾਲ ਕੇ, ਰਾਮ ਸਿੰਘ, ਰਾਮ ਕੁਮਾਰ,ਰਾਜ ਕੁਮਾਰ ਆਦਿ ਹਾਜ਼ਰ ਸਨ।

Related Articles

Leave a Comment