Home ਪੰਜਾਬ 7-8 ਫਰਵਰੀ ਨੂੰ ਸਦਰ ਮੁਕਾਮਾਂ ਤੇ ਹੋਣਗੀਆਂ ਜ਼ਿਲ੍ਹਾ ਪੱਧਰੀ ਦਿਨ-ਰਾਤ ਦੀਆਂ ਰੈਲੀਆਂ

7-8 ਫਰਵਰੀ ਨੂੰ ਸਦਰ ਮੁਕਾਮਾਂ ਤੇ ਹੋਣਗੀਆਂ ਜ਼ਿਲ੍ਹਾ ਪੱਧਰੀ ਦਿਨ-ਰਾਤ ਦੀਆਂ ਰੈਲੀਆਂ

by gpsingh
86 views

ਜਲੰਧਰ, 5 ਫਰਵਰੀ (ਰਾਖਾ ਪ੍ਰਭ )

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਮੁਲਾਜ਼ਮਾਂ ਦੀ ਕੌਮੀ ਜੱਥੇਬੰਦੀ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਵਲੋਂ ਪੜਾਅ-ਵਾਰ ਸੰਘਰਸ਼ ਉਲੀਕਆ ਗਿਆ ਹੈ।ਪਹਿਲੇ ਪੜਾਅ ਵਜੋਂ ਮਿਤੀ 7-8 ਫਰਵਰੀ ਨੂੰ ਦਿਨ-ਰਾਤ ਦੇ ਜ਼ਿਲ੍ਹਾ ਪੱਧਰੀ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਇਹ ਰੈਲੀਆਂ ਪੀ.ਐਫ.ਆਰ.ਡੀ.ਏ. ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ, ਸਾਰੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਜਨਤਕ ਅਦਾਰਿਆਂ ਦਾ ਨਿੱਜੀਕਰ/ ਨਿਗਮੀਕਰਣ ਅਤੇ ਸਰਕਾਰੀ ਵਿਭਾਗਾਂ ਦੀ ਆਕਾਰ ਘਟਾਈ ਬੰਦ ਕਰਨ, ਅੱਠਵੇਂ ਤਨਖਾਹ ਕਮਿਸ਼ਨ ਦਾ ਗਠਨ ਕਰਨ, ਰਹਿੰਦੀਆਂ ਮੰਹਿਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਜ਼ਬਤ ਕੀਤੇ ਬਕਾਇਆਂ ਨੂੰ ਬਹਾਲ ਕਰਾਉਣ, ਕੌਮੀਂ ਸਿੱਖਿਆ ਨੀਤੀ ਨੂੰ ਵਾਪਿਸ ਕਰਵਾਉਣ, ਸੰਵਿਧਾਨ ਦੀਆਂ ਧਾਰਾ 310 ਅਤੇ 311 (2) ਨੂੰ ਰੱਦ ਕਰਵਾਉਣ, ਧਰਮ ਨਿਰਪੱਖਤਾ ਦੀ ਰਾਖੀ ਕਰਨ ਆਦਿ ਮੰਗਾਂ ਸਬੰਧੀ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਕਿਹਾ ਕਿ ਪ.ਸ.ਸ.ਫ. ਵਲੋਂ ਵੀ ਫੈਸਲਾ ਕੀਤਾ ਗਿਆ ਹੈ ਕਿ ਉਪਰੋਕਤ ਮੰਗਾਂ ਸਬੰਧੀ ਉਲੀਕੇ ਗਏ ਸੰਘਰਸ਼ ਨੂੰ ਸਫਲ ਬਣਾਇਆ ਜਾਵੇਗਾ ਅਤੇ ਜ਼ਿਲ੍ਹਾ ਪੱਧਰ ਤੇ 7—8 ਫਰਵਰੀ ਨੂੰ ਦਿਨ-ਰਾਤ ਦੇ ਧਰਨੇ ਮਾਰੇ ਜਾਣਗੇ।ਉਹਨਾਂ ਕਿਹਾ ਕਿ ਇਸ ਸੰਘਰਸ਼ ਨੂੰ ਨੇਪਰੇ ਚਾੜਨ ਲਈ ਸੂਬਾ ਅਤੇ ਜ਼ਿਲ੍ਹਾ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਆਗੂਆਂ ਵਲੋਂ ਸਮੁਹ ਮੁਲਾਜ਼ਮ ਵਰਗ ਨੂੰ ਅਗਲੇ ਸੰਘਰਸ਼ਾਂ ਲਈ ਤਿਆਰ ਰਹਿੰਦਿਆਂ ਇਹਨਾਂ ਰਲੀਆਂ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਹੈ।

Related Articles

Leave a Comment