ਫਿਰੋਜ਼ਪੁਰ 11 ਮਈ ( ਜੀ ਐਸ ਸਿੱਧੂ) ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਨੇ ਆਪਣੇ ਨੈਫਰੋਲੋਜੀ ਅਤੇ ਡਾਇਲਿਸਿ ਵਿਭਾਗ ਨੂੰ ਹੋਰ ਮਜਬੂਤ ਬਣਾਉਂਦੇ ਹੋਏ ਪ੍ਰਸਿੱਧ ਕਿਡਨੀ ਰੋਗ ਵਿਸ਼ੇਸ਼ਗਿਆ ਡਾ. ਹਰਮੀਤ ਸਿੰਘ ਨੂੰ ਕਨਸਲਟੈਂਟ ਨੇਫਰੋਲੋਜਿਸਟ ਵਜੋਂ ਨਿਯੁਕਤ ਕੀਤਾ ਹੈ। ਡਾ ਹਰਮੀਤ ਸਿੰਘ ਗੁਵਾਹਾਟੀ ਮੈਡੀਕਲ ਕਾਲਜ ਐਂਡ ਹਸਪਤਾਲ (ਜੀ ਐਮ ਸੀ ), ਗੁਵਾਹਾਟੀ ਤੋਂ ਡੀ ਐਮ ਨੇਫਰੋਲੋਜੀ ਅਤੇ ਗਾਂਧੀ ਮੈਡੀਕਲ ਕਾਲਜ (ਜੀ ਐਮ ਸੀ), ਭੋਪਾਲ ਤੋਂ ਐਮ ਡੀ ਜਨਰਲ ਮੈਡੀਸਨ ਦੀ ਡਿਗਰੀ ਪ੍ਰਾਪਤ ਹਨ , ਉਹ ਕਿਡਨੀ ਨਾਲ ਸੰਬੰਧਿਤ ਬਿਮਾਰੀਆਂ, ਡਾਇਲਿਸਿਸ ਅਤੇ ਗੰਭੀਰ ਮਰੀਜ਼ਾਂ ਦੇ ਇਲਾਜ ਵਿੱਚ ਵਿਸ਼ੇਸ਼ ਤਜਰਬਾ ਰੱਖਦੇ ਹਨ।
ਜ਼ਿਕਰਯੋਗ ਹੈ ਕਿ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਵਿੱਚ ਕਿਡਨੀ ਰੋਗਾਂ ਦਾ ਆਧੁਨਿਕ ਇਲਾਜ, ਡਾਇਲਿਸਿਸ ਸਹੂਲਤ, ਕਿਡਨੀ ਫੇਲਿਅਰ ਦਾ ਇਲਾਜ, ਕਿਡਨੀ ਨਾਲ ਸੰਬੰਧਿਤ ਹਾਈ ਬਲੱਡ ਪ੍ਰੈਸ਼ਰ ਦਾ ਇਲਾਜ ਅਤੇ ਗੰਭੀਰ ਮਰੀਜ਼ਾਂ ਲਈ ਵਿਸ਼ੇਸ਼ ਨੇਫਰੋਲੋਜੀ ਸੇਵਾਵਾਂ ਉਪਲਬਧ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਕਮਲ ਬਾਗੀ ਨੇ ਦੱਸਿਆ ਕਿ ਹਸਪਤਾਲ ਵਿੱਚ ਅਤਿਆਧੁਨਿਕ ਸਹੂਲਤਾਂ ਨਾਲ ਲੈਸ 10 ਬੈੱਡਾਂ ਵਾਲੀ ਡਾਇਲਿਸਿਸ ਯੂਨਿਟ, 24×7 ਡਾਇਲਿਸਿਸ ਸੇਵਾ ਅਤੇ ਗੰਭੀਰ ਮਰੀਜ਼ਾਂ ਲਈ ਬੈੱਡਸਾਈਡ ਡਾਇਲਿਸਿਸ ਦੀ ਸਹੂਲਤ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਰੇ ਹੀ ਟੀਪੀਏ, ਰੇਲਵੇ,ਈਸੀਐਸਐਸ ਅਤੇ ਐਸਐਸਬੀਵਾਈ ਦੇ ਮਰੀਜ਼ ਕੈਸ਼ਲੈਸ ਡਾਇਲਿਸਿਸ ਸਹੂਲਤ ਦਾ ਲਾਭ ਲੈ ਸਕਦੇ ਹਨ।
ਦੱਸਣਯੋਗ ਹੈ ਕਿ ਡਾ. ਹਰਮੀਤ ਸਿੰਘ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਸ਼ਨੀਵਾਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਪ੍ਰਦਾਨ ਕਰਨਗੇ।
