ਜ਼ੀਰਾ, 25 ਜੁਲਾਈ ( ਜੀ.ਐਸ.ਸਿੱਧੂ ) – ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਵੱਲੋਂ ਸੈਸ਼ਨ ਜੂਨ 2025 ਲਈ ਮੁੜ-ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੀ ਆਖ਼ਰੀ ਤਾਰੀਖ 31 ਜੁਲਾਈ 2025 ਨਿਸ਼ਚਿਤ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸੰਤ ਕਬੀਰ ਕਾਲਜ, ਜ਼ੀਰਾ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਅਤੇ ਚੇਅਰਮੈਨ ਗੁਰਚਰਨ ਸਿੰਘ ਨੇ ਕਿਹਾ ਕਿ ਉਹ ਵਿਦਿਆਰਥੀ ਜਿਹੜੇ ਪਹਿਲਾਂ ਹੀ ਇਗਨੂ ਵਿੱਚ ਦਾਖਲ ਹਨ, ਉਹ ਮੁੜ ਰਜਿਸਟਰੇਸ਼ਨ ਲਈ ਆਨਲਾਈਨ ਜਾਂ ਕਾਲਜ ਆ ਕੇ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਮੁੜ-ਰਜਿਸਟ੍ਰੇਸ਼ਨ ਪ੍ਰਕਿਰਿਆ ਬੈਚਲਰ ਅਤੇ ਮਾਸਟਰ ਡਿਗਰੀ ਕੋਰਸਾਂ, ਜਿਵੇਂ ਕਿ: • B.A., B.Com., B.Sc., BCA, BLIS, BBA ਆਦਿ • M.A., M.Com., M.Sc., MCA, MSW ਆਦਿ ਵਿਦਿਆਰਥੀਆਂ ਲਈ ਲਾਗੂ ਹੈ। ਕੁਆਰਡੀਨੇਟਰ ਮੈਡਮ ਡਾ. ਵੀਰਪਾਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਕਈ ਡਿਪਲੋਮਾ ਅਤੇ ਸਰਟੀਫਿਕੇਟ ਕੋਰਸ, ਜਿਵੇਂ: • ਡਿਪਲੋਮਾ ਇਨ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ • ਡਿਪਲੋਮਾ ਇਨ ਬਿਜਨਸ ਮੈਨੇਜਮੈਂਟ • ਸਰਟੀਫਿਕੇਟ ਇਨ ਕੰਪਿਊਟਰ ਸਕਿਉਰਿਟੀ, ਫੋਰੈਂਸਿਕ ਸਾਇੰਸ, ਗ੍ਰਾਫਿਕ ਡਿਜ਼ਾਈਨ ਆਦਿ ਵੀ ਉਪਲਬਧ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਰਜ਼ੀ ਸਮੇਂ ’ਤੇ ਅਤੇ ਸਹੀ ਤਰੀਕੇ ਨਾਲ ਭਰਨ, ਤਾਂ ਜੋ ਕੋਈ ਦਿੱਕਤ ਨਾ ਆਵੇ। ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਇਗਨੂ ਦੇ ਸਾਰੇ ਕੋਰਸਾਂ ਅਤੇ ਦਾਖਲਾ ਸੰਬੰਧੀ ਜਾਣਕਾਰੀ ਉਨ੍ਹਾਂ ਦੀ ਅਧਿਕਾਰਿਕ ਵੈਬਸਾਈਟ ’ਤੇ ਉਪਲਬਧ ਹੈ ਅਤੇ ਵਿਦਿਆਰਥੀ ਸੰਤ ਕਬੀਰ ਕਾਲਜ ਜ਼ੀਰਾ ਵਿੱਚ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ
14
